Punjab News : ਪੁਲਿਸ ਨੇ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਕੇਸ ਦਰਜ 

By : BALJINDERK

Published : Apr 5, 2024, 1:46 pm IST
Updated : Apr 5, 2024, 1:46 pm IST
SHARE ARTICLE
 gangster Jaspreet Singh Jassa
gangster Jaspreet Singh Jassa

Punjab News :ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨ ਦੇ ਰਿਮਾਂਡ ’ਤੇ ਭੇਜਿਆ

Punjab News :ਲੁਧਿਆਣਾ - ਇਰਾਦਾ ਕਤਲ, ਕੁੱਟਮਾਰ ਅਤੇ ਨਸ਼ਾ ਸਮੱਗਲਿੰਗ ਦੇ ਲਗਭਗ ਡੇਢ ਦਰਜਨ ਕੇਸਾਂ ’ਚ ਨਾਮਜ਼ਦ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੂੰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਤੋਂ2 ਪੁਆਇੰਟ 32 ਬੋਰ ਦਾ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਹਨ। ਥਾਣਾ ਫੋਕਲ ਪੁਆਇੰਟ ’ਚ ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜੋ:Haryana News :100 ਕਰੋੜ ਦੇ ਸਹਿਕਾਰੀ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਪੰਚਕੂਲਾ ਤੋਂ ਏਸੀਬੀ ਨੇ ਫੜਿਆ 

ਜਾਣਕਾਰੀ ਮੁਤਾਬਕ ਏ. ਐੱਸ. ਆਈ. ਰਣਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਇਲਾਕੇ ’ਚ ਗਸ਼ਤ ਕਰ ਰਿਹਾ ਸੀ ਤਾਂ ਸੂਚਨਾ ਮਿਲੀ ਕਿ ਜੱਸਾ ਨਾਜਾਇਜ਼ ਹਥਿਆਰ ਲੈ ਕੇ ਇਲਾਕੇ ’ਚ ਘੁੰਮ ਰਿਹਾ ਹੈ, ਜੋ ਕਿ ਵੱਡੀ ਵਾਰਦਾਤ ਦੀ ਫਿਰਾਕ ’ਚ ਹੈ। ਇਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਫੜ ਲਿਆ। ਤਲਾਸ਼ੀ ਦੌਰਾਨ ਇਕ ਪਿਸਤੌਲ ਮਿਲਿਆ। ਫਿਰ ਉਸ ਦੀ ਨਿਸ਼ਾਨਦੇਹੀ ’ਤੇ ਦੂਜਾ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ।

ਇਹ ਵੀ ਪੜੋ:Chandigarh CITCO Hotels News : ਚੰਡੀਗੜ੍ਹ ਦੇ ਕਈ ਵੱਡੇ ਹੋਟਲਾਂ ਦੀਆਂ ਬਾਰਾਂ ’ਚ ਨਹੀਂ ਮਿਲੇਗੀ ਸ਼ਰਾਬ 

ਪੁੱਛਗਿੱਛ ’ਚ ਸਾਹਮਣੇ ਆਇਆ ਕਿ ਮੁਲਜ਼ਮ ਖ਼ਿਲਾਫ਼ ਦੇ ਵੱਖ-ਵੱਖ ਥਾਣਿਆਂ ’ਚ ਡੇਢ ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ ਅਤੇ ਉਹ ਕਈ ਵਾਰ ਜੇਲ੍ਹ ਜਾ ਚੁੱਕਾ ਹੈ। ਇਹ ਵੀ ਪਤਾ ਲੱਗਾ ਕਿ ਮੁਲਜ਼ਮ ਦੀ ਗੈਂਗਸਟਰ ਜਤਿੰਦਰ ਸਿੰਘ ਜਿੰਦੀ ਗਰੁੱਪ ਨਾਲ ਪੁਰਾਣੀ ਰੰਜਿਸ਼ ਸੀ। ਦੋਵੇਂ ਗਰੁੱਪਾਂ ’ਚ ਦਬਾਅ ਦੀ ਲੜਾਈ ਚਲਦੀ ਆ ਰਹੀ ਹੈ। ਇਸ ਲਈ ਜੱਸੇ ਨੇ ਯੂ. ਪੀ. ਤੋਂ ਹਥਿਆਰ ਮੰਗਵਾ ਕੇ ਰੱਖੇ ਹੋਏ ਸਨ। ਗੈਂਗਸਟਰ ਜਿੰਦੀ ਤਾਂ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ੍ਹ ਗਿਆ ਸੀ, ਜੋ ਕਿ ਇਸ ਸਮੇਂ ਜੇਲ੍ਹ ’ਚ ਬੈਠਾ ਹੈ।

ਇਹ ਵੀ ਪੜੋ:High Court News: ਹਾਈਕੋਰਟ ਨੇ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਨੂੰ ਕੀਤਾ ਮੁਅੱਤਲ, ਜੱਜਾਂ ਨੇ ਮੀਟਿੰਗ ’ਚ ਲਿਆ ਫੈਸਲਾ  

ਇਹ ਵੀ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਏ. ਜੀ. ਟੀ. ਐੱਫ. ਦੀ ਟੀਮ ਨੇ ਗੁਰਪ੍ਰੀਤ ਲੈਂਬਰ ਅਤੇ ਜੱਸਾ ਗਰੁੱਪ ਦੇ ਜਗਦੀਪ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਕਾਬੂ ਕੀਤਾ ਸੀ। ਉਕਤ ਮੁਲਜ਼ਮਾਂ ’ਤੇ ਵੀ ਪਹਿਲਾਂ ਕਈ ਕੇਸ ਦਰਜ ਹਨ। ਜੱਸਾ ਉਕਤ ਮੁਲਜ਼ਮਾਂ ਨਾਲ ਮਿਲਿਆ ਹੋਇਆ ਸੀ। ਉਸ ਤੋਂ ਬਾਅਦ ਪੁਲਿਸ ਨੂੰ ਜੱਸੇ ਬਾਰੇ ਲੀਡ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਜੱਸਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Punjab News: ਜਥੇਦਾਰ ਨਿਮਾਣਾ ’ਤੇ ਗੁਰਮੁਖ ਵਿਰਕ ਵਲੋਂ ਲਾਏ ਇਲਜ਼ਾਮਾਂ ਨੂੰ ਭਾਈ ਘਨਈਆ ਜੀ ਸੁਸਾਇਟੀ ਅਤੇ ਕੋਰ ਕਮੇਟੀ ਨੇ ਸਿਰੇ ਤੋਂ ਨਕਾਰਿਆ

 (For more news apart from Police arrested gangster Jaspreet Singh Jassa with weapons News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement