Barnala News : ਬਰਨਾਲਾ ਸ਼ਹਿਰ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਪਿਸਤੋਲ ਦੀ ਨੋਕ 'ਤੇ ਲੁੱਟਿਆ ਦੁਕਾਨਦਾਰ
Published : Apr 5, 2024, 4:06 pm IST
Updated : Apr 5, 2024, 4:06 pm IST
SHARE ARTICLE
 Barnala
Barnala

Barnala News : ਬਰਨਾਲਾ ਸ਼ਹਿਰ 'ਚ ਪਿਸਤੋਲ ਦੀ ਨੋਕ 'ਤੇ ਲੁੱਟਿਆ ਦੁਕਾਨਦਾਰ, ਵਪਾਰੀਆਂ ਵਿੱਚ ਰੋਸ਼

Barnala News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਬਰਨਾਲਾ ਸ਼ਹਿਰ ਦੇ ਚੱਪੇ- ਚੱਪੇ 'ਤੇ ਪੁਲਿਸ ਤਾਇਨਾਤ ਹੈ ਫਿਰ ਵੀ ਲੁਟੇਰਿਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ।ਸ਼ੁੱਕਰਵਾਰ ਸਵੇਰੇ ਹੀ ਲੁਟੇਰਿਆਂ ਨੇ ਬਰਨਾਲਾ ਦੇ ਪੱਕਾ ਕਾਲਜ ਰੋਡ 'ਤੇ ਇੱਕ ਦੁਕਾਨ ਤੋਂ ਪਿਸਤੌਲ ਦੀ ਨੋਕ 'ਤੇ 5000 ਤੋਂ ਵਧੇਰੇ ਦੀ ਲੁੱਟ ਕੀਤੀ। 

 

ਪ੍ਰਾਪਤ ਜਾਣਕਾਰੀ ਅਨੁਸਾਰ ਦੋ ਲੁਟੇਰੇ ਸਵਾ ਕੁ ਛੇ ਵਜੇ ਪੱਖੋ ਵਾਲੇ ਜੀਵਨ ਦੀ ਸਪੇਅਰ ਪਾਰਟਸ ਦੀ ਦੁਕਾਨ 'ਤੇ ਆਏ ਅਤੇ ਪਿਸਤੌਲ ਦੀ ਨੋਕ 'ਤੇ ਮਿੰਟਾਂ 'ਚ ਲੁੱਟ ਕੇ ਫਰਾਰ ਹੋ ਗਏ। ਗੱਲਬਾਤ ਕਰਦੇ ਹੋਏ ਦੁਕਾਨ ਦੇ ਮਾਲਕ ਜੀਵਨ ਨੇ ਦੱਸਿਆ ਕਿ ਉਸਨੇ ਛੇ ਕੁ ਵਜੇ ਕਰੀਬ ਸਫਾਈ ਕਰਨ ਲਈ ਦੁਕਾਨ ਖੋਲੀ ਸੀ ਤਾਂ ਦੋ ਨੌਜਵਾਨ ਅਲਟੋ ਗੱਡੀ 'ਤੇ ਆਏ ਤੇ ਉਹਨਾਂ ਨੇ ਪੱਖੇ ਦੀ ਬੈਲਟ ਮੰਗੀ। 

 

ਇਸ ਦੌਰਾਨ ਦੋਵਾਂ ਵਿੱਚੋਂ ਇੱਕ ਨੌਜਵਾਨ ਨੇ ਉਸਦੇ ਗੱਲੇ ਦਾ ਦਰਾਜ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ਨੂੰ ਜੱਫਾ ਮਾਰ ਲਿਆ ਪਰੰਤੂ ਦੂਜੇ ਨੌਜਵਾਨ ਨੇ ਪਿਸਤੌਲ ਕੱਢ ਕੇ ਉਸਦੀ ਕੰਨਪੱਟੀ 'ਤੇ ਲਾ ਲਿਆ ਅਤੇ ਪੈਸੇ ਦੇਣ ਲਈ ਕਿਹਾ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਗੋਲੀ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਦੋਵੇਂ ਲੁਟੇਰੇ 5000 ਤੋਂ ਵਧੇਰੇ ਦੀ ਨਗਦੀ ਲੈ ਕੇ ਫਰਾਰ ਹੋ ਗਏ। 

 

ਦੂਸਰੀ ਘਟਨਾ ਵੀ ਪੱਕਾ ਕਾਲਜ ਰੋਡ 'ਤੇ ਵਾਪਰੀ, ਜਿੱਥੇ ਇੱਕ ਵਪਾਰੀ ਦੇ ਗੁਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਕੁਝ ਚੋਰਾਂ ਵੱਲੋਂ ਚੋਰੀ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਚੋਰੀ ਕਰਨ ਵਿੱਚ ਨਕਾਮ ਰਹੇ ਕਿਉਂਕਿ ਉਥੋਂ ਦੇ ਆਸ -ਪਾਸ ਦੇ ਲੋਕਾਂ ਨੇ ਚੋਰਾਂ ਨੂੰ ਜਦੋਂ ਪਕੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕੱਚ ਦੀਆਂ ਬੋਤਲਾਂ ਤੋੜ ਕੇ ਲੋਕਾਂ ਨੂੰ ਡਰਾਉਣਾ ਚਾਹਿਆ ਅਤੇ ਫਿਰ ਉਹ ਉਥੋਂ ਫਰਾਰ ਹੋ ਗਏ। ਗੋਦਾਮ ਦੇ ਮਾਲਕ ਨੇ ਕਿਹਾ ਕਿ ਉਹ ਸਕਰੈਪ ਦਾ ਕੰਮ ਕਰਦੇ ਹਨ ਅਤੇ ਚੋਰ ਬੋਰਡ ਦਾ ਸਹਾਰਾ ਲੈ ਕੇ ਉਸ ਦੇ ਗਦਾਮ ਵਿੱਚ ਦਾਖਲ ਹੋ ਗਏ ਸਨ। 

 

ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਸਥਾਨਕ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੀਆਂ ਕੰਪਨੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਸ਼ਹਿਰ ਵਿੱਚ ਸੁਰੱਖਿਆ ਦੇ ਪੂਰੇ ਇੰਤਜ਼ਾਮ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਬਾਜ਼ਾਰ 'ਚ ਲੁੱਟ ਦੀ ਘਟਨਾ ਵਾਪਰਨ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ‌

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement