
ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ ਵਿਰਦੀ ਵਲੋਂ ਮੋਰਿੰਡਾ ਦੇ ਨਜ਼ਦੀਕੀ ਪਿੰਡ ਮੜੌਲੀ ਕਲਾਂ ਦੀ ਇਕ ਤੇਜ਼ਾਬੀ ਹਮਲੇ ਤੋਂ...
ਸਮਾਜਿਕ ਸੁਰੱਖਿਆ ਅਫ਼ਸਰ ਨੇ 64 ਹਜ਼ਾਰ ਦਾ ਚੈੱਕ ਭੇਟ ਕੀਤਾ
ਮੋਰਿੰਡਾ, 5 ਅਪ੍ਰੈਲ : (ਮੋਹਨ ਸਿੰਘ ਅਰੋੜਾ) ਜਿਲਾਂ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ ਵਿਰਦੀ ਵਲੋਂ ਮੋਰਿੰਡਾ ਦੇ ਨਜ਼ਦੀਕੀ ਪਿੰਡ ਮੜੌਲੀ ਕਲਾਂ ਦੀ ਇਕ ਤੇਜ਼ਾਬੀ ਹਮਲੇ ਤੋਂ ਪੀੜਤ ਲੜਕੀ ਇੰਦਰਪ੍ਰੀਤ ਕੌਰ ਪੁੱਤਰੀ ਸਵ. ਹਰੀਪਾਲ ਨੂੰ ਪੰਜਾਬ ਸਰਕਾਰ ਵਲੋਂ 8 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੀ ਪਹਿਲੀ ਕਿਸ਼ਤ ਦੇ ਤਹਿਤ 64 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ।
Acid victim
ਇਸ ਮੌਕੇ ਸੰਤੋਸ ਵਿਰਦੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ 2017 ਵਿਚ ਤੇਜ਼ਾਬ ਪੀੜਤਾ ਲਈ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਮੜੌਲੀ ਕਲਾਂ ਪਿੰਡ ਦੀ ਪੀੜਤ ਲੜਕੀ ਇੰਦਰਪ੍ਰੀਤ ਕੌਰ ਦੇ ਕੇਸ ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਗਈ। ਜਿਸ ਤੇ ਪੀੜਤਾ ਨੂੰ ਅਗਸਤ 2017 ਤੋਂ ਲੈ ਕੇ ਮਾਰਚ 2018 ਤਕ 8 ਮਹੀਨੇ ਦੀ ਬਣਦੀ 64000 ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ ਹੈ।
Acid victim
ਪਿੰਡ ਮੜੌਲੀ ਕਲਾਂ ਦੀ ਪੀੜਤ ਇੰਦਰਪ੍ਰੀਤ ਕੌਰ ਨੇ ਦਸਿਆ ਕਿ 8 ਦਸੰਬਰ 2011 ਨੂੰ ਇਕ ਨੌਜਵਾਨ ਵਲੋਂ ਉਸ ਦੇ ਮੂੰਹ ਤੇ ਤੇਜ਼ਾਬ ਪਾ ਦਿਤਾ ਗਿਆ ਸੀ ਜਿਸ ਕਾਰਨ ਇੰਦਰਜੀਤ ਕੌਰ ਦਾ ਮੂੰਹ ਅਤੇ ਅੱਖਾ ਤੇਜ਼ਾਬ ਨਾਲ ਸੜ ਗਈਆ ਸਨ। ਜਿਸ ਕਾਰਨ ਉਸ ਨੂੰ ਦਿਖਣਾ ਵੀ ਬੰਦ ਹੋ ਗਿਆ ਪਰ ਉਸ ਨੇ ਅੱਜ ਵੀ ਹਿੰਮਤ ਨਹੀ ਹਾਰੀ ਅਤੇ ਅਪਣੇ ਇਲਾਜ ਸਬੰਧੀ ਵੱਖ-ਵੱਖ ਹਸਪਤਾਲਾਂ ਵਿਚ ਜਾ ਰਹੀ ਹੈ। ਲੜਕੀ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਦਾ ਵੀ ਧਨਵਾਦ ਕੀਤਾ ।