2022 ’ਚ ਵੀ ਚੁਣਾਵੀ ਜੁਮਲਾ ਬਣਨਗੇ ਬੰਦ ਪਏ ‘ਰਜਬਾਹੇ’?
Published : May 5, 2021, 10:27 am IST
Updated : May 5, 2021, 10:27 am IST
SHARE ARTICLE
Rajbaha
Rajbaha

ਕਿਸੇ ਵੀ ਪਾਰਟੀ ਨੇ ਰਜਬਾਹਿਆਂ ਦੇ ਨਵੀਨੀਕਰਨ ਜਾ ਮੁਰੰਮਤ ਵਲ ਕੋਈ ਧਿਆਨ ਨਹੀਂ ਦਿਤਾ

ਪਾਤੜਾਂ (ਬਲਬੀਰ ਸ਼ੁਤਰਾਣਾ/ਰਮਨ ਜੋਸ਼ੀ) : ਰਾਜਨੀਤਕ ਪਾਰਟੀਆਂ ਕੁੱਝ ਮੁੱਦਿਆਂ ਨੂੰ ਚੁਣਾਵੀ ਜੁਮਲੇ ਬਣਾਉਣ ਉਪਰੰਤ ਰਾਜਨੀਤਕ ਰੋਟੀਆਂ ਸੇਕ ਕੇ ਸੱਤਾ ਸੁਖ ਮਾਨਣ ਲਈ ਹੱਲ ਨਹੀਂ ਕਰਦੀਆਂ ਸ਼ਾਇਦ ਹਲਕਾ ਸ਼ੁਤਰਾਣਾ ਦੇ ਪੌਣੀ ਦਰਜਨ ਤੋਂ ਵੱਧ ਬੰਦ ਪਏ ਰਜਬਾਹੇ ਵੀ ਇਸ ਗੱਲ ਦਾ ਸਬੂਤ ਹਨ ਕਿਉਂਕਿ ਦੋਵੇਂ ਰਵਾਇਤੀ ਪਾਰਟੀਆਂ ਕਈ ਵਾਰ ਨਹਿਰੀ ਪਾਣੀ ਦੇਣ ਦਾ ਲਾਰਾ ਲਾ ਕੇ ਕਿਸਾਨਾਂ ਦੀਆਂ ਵੋਟਾਂ ਹਥਿਆ ਚੁਕੀਆਂ ਹਨ। ਪਰ ਕਿਸੇ ਵੀ ਪਾਰਟੀ ਨੇ ਰਜਬਾਹਿਆਂ ਦੇ ਨਵੀਨੀਕਰਨ ਜਾ ਮੁਰੰਮਤ ਵਲ ਕੋਈ ਧਿਆਨ ਨਹੀਂ ਦਿਤਾ ਅਤੇ ਹਲਕੇ ਦੀ ਜ਼ਮੀਨ ਹੇਠਲੇ ਪਾਣੀ ਦੀ ਬਰਬਾਦੀ ਉਪਰੰਤ ਮਾਰੂਥਲ ਬਣਾਉਣ ਲਈ ਦੋਵੇਂ ਪਾਰਟੀਆਂ ਜਿੰਮੇਵਾਰ ਹਨ।

Rajbaha Rajbaha

ਇਸ ਸਬੰਧੀ ਜਦੋਂ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ  ਹਲਕਾ ਸ਼ੁਤਰਾਣਾ ਜਿਸ ਦੀ ਤਕਰੀਬਨ ਸਾਰੀ ਵਾਹੀਯੋਗ ਜ਼ਮੀਨ ਚਾਹੀ (ਨਹਿਰੀ ਪਾਣੀ ਲੱਗਣ ਵਾਲੀ) ਹੈ ਜਿਸ ਦੇ ਹਰ ਖੇਤ ਨੂੰ ਨਹਿਰੀ ਪਾਣੀ ਲਗਦਾ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਕਿਉਂਕਿ ਇਸ ਹਲਕੇ ਦੇ ਸਾਰੇ ਨਹਿਰੀ ਰਜਬਾਹੇ ਖ਼ਤਮ ਹੋ ਚੁਕੇ ਹਨ ਜਾਂ ਘਾਹ-ਫੂਸ ਭਰਨ ਕਰ ਕੇ ਬੰਦ ਹੋ ਗਏ ਹਨ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਬਣੇ ਨਹਿਰੀ ਖਾਲ਼ ਤਾਂ ਮਹਿਜ਼ ਨਕਸ਼ੇ ’ਤੇ ਹੀ ਰਹਿ ਗਏ ਹਨ। ਸਰਕਾਰ ਦੀਆਂ ਘਟੀਆ ਅਤੇ ਕਿਸਾਨ ਮਾਰੂ ਨੀਤੀਆਂ ਸਦਕਾ ਕਿਸਾਨ ਧਰਤੀ ਹੇਠਲਾ ਕੀਮਤੀ ਪਾਣੀ ਬਰਬਾਦ ਕਰ ਕੇ ਫਸਲਾਂ ਸਿੰਜਣ ਲਈ ਮਜਬੂਰ ਹੋ ਗਏ ਹਨ। 

RajbahaRajbaha

ਕਿਸਾਨਾਂ ਵਲੋਂ ਸੂਬੇ ’ਤੇ ਰਾਜ ਕਰਦੀ ਕਾਂਗਰਸ ਪਾਰਟੀ ਅਤੇ ਰਾਜ ਕਰ ਚੁੱਕੀ ਅਕਾਲੀ ਪਾਰਟੀ ’ਤੇ ਦੋਸ਼ ਲਾਇਆ ਕਿ ਦੋਵੇਂ ਰਵਾਇਤੀ ਪਾਰਟੀਆਂ ਨੇ ਪਿਛਲੇ 30 ਸਾਲਾਂ ਵਿਚ ਕਿਸੇ ਰਜਬਾਹੇ ਦੀ ਮੁਰੰਮਤ ਜਾਂ ਨਵੀਨੀਕਰਨ ਵਲ ਕੋਈ ਧਿਆਨ ਨਹੀਂ ਦਿਤਾ ਅਤੇ ਹਲਕੇ ਦੀ ਜ਼ਮੀਨ ਬੰਜਰ ਹੋਣ ਕਿਨਾਰੇ ਜਾ ਪਹੁੰਚੀ ਹੈ। 
ਉਨ੍ਹਾਂ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਨੂੰ ‘ਪਾਣੀਆਂ ਦਾ ਰਾਖਾ’ ਖਿਤਾਬ ਕਿਵੇਂ ਦੇ ਦਿੰਦੇ ਹਨ ਜਦਕਿ ਕੈਪਟਨ ਦੀਆਂ ਅੱਖਾਂ ਸਾਹਮਣੇ ਪੰਜਾਬ ਦੇ ਹਿੱਸੇ ਦਾ ਨਹਿਰੀ ਪਾਣੀ ਤਾਂ ਚਿੱਟੇ ਦਿਨ ਹਰਿਆਣਾ ਨੂੰ ਜਾ ਰਿਹਾ ਹੈ ਅਤੇ ਹਲਕਾ ਸ਼ੁਤਰਾਣਾ ਦੇ ਖਸਤਾ ਹਾਲਤ ਜਾਂ ਟੁੱਟ ਚੁੱਕੇ ਰਜਬਾਹਿਆਂ ਦੀ ਯਾਦ ਵੋਟਾਂ ਵੇਲੇ ਹੀ ਕਿਉਂ ਆਉਂਦੀ ਹੈ। ਨੇਤਾਵਾਂ ਨੂੰ ਵੋਟਾਂ ਜਿੱਤਣ ਉਪਰੰਤ ਰਜਬਾਹਿਆਂ ਦਾ ਖਿਆਲ ਭੁਲ ਜਾਂਦਾ ਹੈ ਅਤੇ ਰਜਬਾਹੇ ਚੁਣਾਵੀ ਜੁਮਲਾ ਬਣਕੇ ਰਹਿ ਜਾਂਦੇ ਹਨ ਤਾਕਿ ਅਗਲੀਆਂ ਚੋਣਾਂ ਵਿਚ ਫਿਰ ਤੋਂ ਰਜਬਾਹਿਆਂ ਦੇ ਨਾਂ ’ਤੇ ਵੋਟਾਂ ਬਟੋਰੀਆਂ ਜਾ ਸਕਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement