ਪਟਿਆਲਾ ’ਚ ਠੇਕੇਦਾਰ ਦੇ ਕਤਲ ਮਾਮਲੇ ਨੂੰ ਪੁਲਿਸ ਨੇ 6 ਘੰਟਿਆਂ ਵਿਚ ਸੁਲਝਾਇਆ, ਮੁਲਜ਼ਮ ਗ੍ਰਿਫ਼ਤਾਰ
Published : May 5, 2023, 11:41 am IST
Updated : May 5, 2023, 12:38 pm IST
SHARE ARTICLE
Police solved murder case of contractor in Patiala
Police solved murder case of contractor in Patiala

ਲਾਇਸੈਂਸੀ ਹਥਿਆਰ .32 ਬੋਰ, 5 ਵਰਤੇ ਗਏ ਕਾਰਤੂਸ ਅਤੇ ਜੁਰਮ ਵਿਚ ਵਰਤਿਆ ਗਿਆ ਇਕ ਬੁਲੇਟ ਮੋਟਰਸਾਈਕਲ ਬਰਾਮਦ

 

ਪਟਿਆਲਾ: ਨਾਭਾ ਰੋਡ ’ਤੇ ਠੇਕੇਦਾਰ ਦੇ ਕਤਲ ਦੇ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾ ਦਿਤਾ ਹੈ। ਪਟਿਆਲਾ ਪੁਲਿਸ ਨੇ ਦਰਸ਼ਨ ਸਿੰਗਲਾ ਦੇ ਕਤਲ ਮਾਮਲੇ ਨੂੰ 6 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਉਸ ਕੋਲੋਂ ਇਕ ਲਾਇਸੈਂਸੀ ਹਥਿਆਰ .32 ਬੋਰ, 5 ਵਰਤੇ ਗਏ ਕਾਰਤੂਸ ਅਤੇ ਜੁਰਮ ਵਿਚ ਵਰਤਿਆ ਗਿਆ ਇਕ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ।

ਇਹ ਵੀ ਪੜ੍ਹੋ: ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ BJP ਵਿਚ ਹੋਏ ਸ਼ਾਮਲ

ਉਸ ਦੀ ਪਛਾਣ ਪਵਨ ਬਜਾਜ ਵਜੋਂ ਹੋਈ ਹੈ, ਜੋ ਕਿ ਠੇਕੇਦਾਰੀ ਕਰਦਾ ਹੈ। ਇਸ ਸਬੰਧੀ ਆਈਜੀ ਰੇਂਜ ਪਟਿਆਲਾ ਮੁੱਖਵਿੰਦਰ ਛੀਨਾ ਨੇ ਅਹਿਮ ਪ੍ਰੈਸ ਕਾਨਫ਼ਰੰਸ ਕੀਤੀ । ਮੁਖਵਿੰਦਰ ਸਿੰਘ ਛੀਨਾ ਨੇ ਦਸਿਆ ਕਿ ਇਹ ਕਤਲ ਰੰਜਸ਼ ਕਾਰਨ ਕੀਤਾ ਗਿਆ, ਕਿਉਂਕਿ ਦਰਸ਼ਨ ਸਿੰਗਲਾ ਵੱਡੇ ਪਧਰ ’ਤੇ ਸਰਵਿਸ ਪ੍ਰੋਵਾਈਡਰ ਦਾ ਕੰਮ ਕਰਦਾ ਸੀ। ਉਸ ਦਾ ਦਫਤਰ ਐਸ. ਐਸ. ਸਰਵਿਸ ਪ੍ਰੋਵਾਈਡਰ ਨਾਭਾ ਰੋਡ ’ਤੇ ਸਥਿਤ ਹੈ।

ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਹੱਕ 'ਚ ਆਈਆਂ ਕਿਸਾਨ ਜਥੇਬੰਦੀਆਂ, 7 ਮਈ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦਾ ਐਲਾਨ

ਮੁਲਜ਼ਮ ਪਵਨ ਬਜਾਜ ਵੀ ਲੰਮੇ ਸਮੇਂ ਤੋਂ ਇਸ ਕਾਰੋਬਾਰ ਵਿਚ ਸ਼ਾਮਲ ਸੀ, ਜਿਸ ਦੀ ਫਰਮ ਐਮ. ਐਸ. ਪਵਨ ਬਜਾਜ ਹੈ। ਦੋਵਾਂ ਵਿਚਾਲੇ ਕਾਰੋਬਾਰ ਨੂੰ ਲੈ ਕੇ ਕਾਫੀ ਖਿਚੋਤਾਣ ਸੀ, ਇਸੇ ਕਰਕੇ ਪਵਨ ਬਜਾਜ ਨੇ ਦਰਸ਼ਨ ਕੁਮਾਰ ਸਿੰਗਲਾ ਨੂੰ ਖ਼ਤਮ ਕਰਨ ਦੀ ਸਾਜ਼ਸ਼ ਰਚੀ ਅਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿਤਾ।

ਇਹ ਵੀ ਪੜ੍ਹੋ: ਪ੍ਰਸਾਰ ਭਾਰਤੀ ਦਾ ਵੱਡਾ ਫ਼ੈਸਲਾ:  ਹੁਣ ‘ਆਲ ਇੰਡੀਆ ਰੇਡੀਉ’ ਨਹੀਂ, ‘ਆਕਾਸ਼ਵਾਣੀ’ ਹੋਵੇਗਾ ਨਾਂਅ

ਦਰਸ਼ਨ ਕੁਮਾਰ ਸਿੰਗਲਾ ਅਤੇ ਪਵਨ ਬਜਾਜ ਵਿਚਾਲੇ 4-5 ਸਾਲ ਤੋਂ ਕਾਰੋਬਾਰੀ ਖਿੱਚੋਤਾਣ ਸੀ। ਦੋਵਾਂ ਨੇ ਇਕ ਦੂਜੇ ਵਿਰੁਧ ਕਈ ਵਿਭਾਗਾਂ ਅਤੇ ਫਰਮਾਂ ਵਿਚ ਸ਼ਿਕਾਇਤਾਂ ਦਿਤੀਆਂ ਸੀ। ਪਵਨ ਬਜਾਜ ਕੋਲ ਚੰਡੀਗੜ੍ਹ ਸੈਕਟਰ 32 ਸਥਿਤ ਜੀ.ਐਮ.ਸੀ.ਐਚ. ਵਿਚ ਪੈਰਾ ਮੈਡੀਕਲ ਸਟਾਫ਼ ਦਾ ਕੰਟਰੈਕਟ ਹੈ। ਦਸਿਆ ਜਾ ਰਿਹਾ ਹੈ ਕਿ ਦਰਸ਼ਨ ਸਿੰਘ ਨੂੰ 2 ਗੋਲ਼ੀਆਂ ਉਸ ਦੇ ਸਿਰ 'ਤੇ, 2 ਪਿਠ ਅਤੇ ਇਕ ਵੱਖੀ 'ਚ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ।  

Tags: patiala

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement