
ਕਹਿੰਦੇ ਹਨ ਕਿ ਮਾਵਾਂ ਨੂੰ ਅਪਣੇ ਪੁੱਤਰ ਹਮੇਸ਼ਾ ਭਗਤ ਹੀ ਦਿਸਦੇ ਹਨ ਤੇ ਮਾਂ ਦੀ ਮਮਤਾ ਪੱਥਰ ਤੋਂ ਪੱਥਰ ਦਿਲ ਇਨਸਾਨ ਨੂੰ ਵੀ ਮੋਮ ਬਣਾ ਦਿੰਦੀ ਹੈ।
ਸ੍ਰੀ ਅਨੰਦਪੁਰ ਸਾਹਿਬ, ਕਹਿੰਦੇ ਹਨ ਕਿ ਮਾਵਾਂ ਨੂੰ ਅਪਣੇ ਪੁੱਤਰ ਹਮੇਸ਼ਾ ਭਗਤ ਹੀ ਦਿਸਦੇ ਹਨ ਤੇ ਮਾਂ ਦੀ ਮਮਤਾ ਪੱਥਰ ਤੋਂ ਪੱਥਰ ਦਿਲ ਇਨਸਾਨ ਨੂੰ ਵੀ ਮੋਮ ਬਣਾ ਦਿੰਦੀ ਹੈ। ਦਿਲਪ੍ਰੀਤ ਸਿੰਘ ਬਾਬਾ ਹੋਰਾਂ ਲਈ ਭਾਵੇਂ ਕੁੱਝ ਵੀ ਹੋਵੇ ਪਰ ਮਾਂ ਲਈ ਉਹੀ ਨਿੱਕਾ ਜਿਹਾ ਸਾਊ ਮੁੰਡਾ ਹੀ ਹੈ। ਇਹ ਮੰਨਣਾ ਹੈ ਬਾਬਾ ਦਿਲਪ੍ਰੀਤ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਏ ਸ਼ਖ਼ਸ ਦੀ ਮਾਂ ਦਾ।
Dilpreet Dhahanਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹੋਏ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਲੈ ਕੇ ਸੁਰਖ਼ੀਆਂ 'ਚ ਆਏ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦਾ ਨਾਂ ਇਕ ਤੋਂ ਬਾਅਦ ਇਕ ਮਾਮਲੇ 'ਚ ਸਾਹਮਣੇ ਆ ਰਿਹਾ ਹੈ। ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਦੀ ਗੱਲ ਹੋਵੇ ਜਾਂ ਫਿਰ ਨੰਗਲ ਦੇ ਇਕ ਵਪਾਰੀ ਤੋਂ ਫ਼ਿਰੌਤੀ ਮੰਗਣ ਦਾ ਮਾਮਲਾ ਇਸ ਵਿਚ ਦਿਲਪ੍ਰੀਤ ਦਾ ਨਾਂ ਹੀ ਸਾਹਮਣੇ ਆਇਆ ਤੇ ਲੋਕਾਂ ਨੇ ਉਸ ਨੂੰ ਗੈਂਗਸਟਰ-ਗੈਂਗਸਟਰ ਕਹਿ ਕੇ ਇਕ ਮਾਂ ਦਾ ਕਲੇਜਾ ਵਲੂੰਧਰਿਆ ਹੈ ਤੇ ਮਾਂ ਨੂੰ ਵਿਸ਼ਵਾਸ ਨਹੀਂ ਕਿ ਉਸ ਦਾ ਪੁੱਤਰ ਇਸ ਤਰ੍ਹਾਂ ਦੇ ਕੰਮ ਕਰ ਸਕਦਾ ਹੈ।
Dilpreet Dhahanਇਸ ਦੇ ਨਾਲ ਹੀ ਦਿਲਪ੍ਰੀਤ ਦੀ ਭੈਣ ਵੀ ਅਪਣੇ ਭਰਾ ਨੂੰ ਸ਼ਰੀਫ਼ ਇਨਸਾਨ ਹੀ ਸਮਝਦੀ ਹੈ।ਦੋਹਾਂ ਨੂੰ ਵਿਸ਼ਵਾਸ ਹੈ ਕਿ ਜੇਕਰ ਉਸ ਨੇ ਕੋਈ ਗ਼ਲਤ ਕੰਮ ਕੀਤਾ ਵੀ ਹੈ ਤਾਂ ਉਹ ਉਨ੍ਹਾਂ ਦੀ ਮਮਤਾ ਤੇ ਨਿਰਛਲ ਪਿਆਰ ਦੀ ਅਪੀਲ ਅੱਗੇ ਝੁਕ ਕੇ ਮੁੜ ਵਾਪਸ ਆ ਜਾਵੇਗਾ। ਇਕ ਵੀਡੀਉ ਰਾਹੀਂ ਦਿਲਪ੍ਰੀਤ ਦੀ ਭੈਣ ਤੇ ਮਾਂ ਨੇ ਦਿਲਪ੍ਰੀਤ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੱਚ ਸੱਭ ਦੇ ਸਾਹਮਣੇ ਆ ਸਕੇ ਤੇ ਉਨ੍ਹਾਂ ਦਾ ਘਰ ਬਚ ਜਾਵੇ।
Dilpreet Dhahanਮਾਂ ਤੇ ਭੈਣ ਦੀ ਇਸ ਅਪੀਲ ਦਾ ਦਿਲਪ੍ਰੀਤ ਬਾਬਾ ਦੇ ਦਿਲ 'ਤੇ ਕੀ ਅਸਰ ਹੁੰਦਾ ਹੈ ਇਹ ਤਾਂ ਭਵਿੱਖ ਦੇ ਗਰਭ 'ਚ ਹੈ ਪਰ ਮਾਂ ਤੇ ਭੈਣ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਲਾਡਲਾ ਉਨ੍ਹਾਂ ਦੀ ਗੱਲ ਨਹੀਂ ਮੋੜੇਗਾ। (ਏਜੰਸੀ)