
ਪੂਰੀ ਦੁਨੀਆ ਵਿਚ ਪਿਛਲੇ 5 ਸਾਲਾਂ ਵਿਚ ਪ੍ਰਦੂਸ਼ਣ ਵਧਿਆ 8 ਫ਼ੀਸਦੀ
ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਪਿਛਲੇ 5 ਸਾਲਾਂ ਵਿਚ ਪ੍ਰਦੂਸ਼ਣ 8 ਫ਼ੀਸਦੀ ਵਧਿਆ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਦੇ ਤਿੰਨ ਹਜ਼ਾਰ ਸ਼ਹਿਰ ਹਵਾ ਪ੍ਰਦੂਸ਼ਣ ਦੀ ਚਪੇਟ ਵਿਚ ਹਨ। ਮੱਧ-ਪੂਰਬੀ ਏਸ਼ੀਆ ਦੇ ਸ਼ਹਿਰਾਂ ਵਿਚ ਜਿੱਥੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਉੱਥੇ ਹੀ ਪ੍ਰਦੂਸ਼ਣ ਦੀ ਮਾਤਰਾ ਵੀ 10 ਗੁਣਾ ਵੱਧ ਗਈ ਹੈ। ਪ੍ਰਦੂਸ਼ਣ ਦੀ ਵਜ੍ਹਾ ਨਾਲ ਹੋ ਰਹੇ ਕਲਾਈਮੇਟ ਚੇਂਜ ਦਾ ਅਸਰ ਦੁਨੀਆ ਦੀਆਂ ਕੁਝ ਬੇਹੱਦ ਖ਼ੂਬਸੂਰਤ ਥਾਵਾਂ ’ਤੇ ਪੈ ਰਿਹਾ ਹੈ।
Climate Change
ਅਜਿਹੇ ਅਨੁਮਾਨ ਲਗਾਏ ਜਾ ਰਹੇ ਹਨ ਕਿ ਅਗਲੇ 100 ਸਾਲਾਂ ਵਿਚ ਦੁਨੀਆ ਦੀਆਂ 10 ਥਾਵਾਂ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਬਿਹਤਰ ਹੋਵੇਗਾ ਕਿ ਇਨ੍ਹਾਂ ਥਾਵਾਂ ਨੂੰ ਤੁਸੀ ਘੁੰਮ ਕੇ ਵੇਖ ਲਵੋ ਜਾਂ ਫਿਰ ਪ੍ਰਦੂਸ਼ਣ ਘੱਟ ਕਰੋ ਤਾਂ ਜੋ ਇਨ੍ਹਾਂ ਥਾਵਾਂ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ।
ਆਓ ਜਾਣੀਏ 10 ਥਾਵਾਂ ਬਾਰੇ ਕੁਝ ਖ਼ਾਸ ਗੱਲਾਂ
ਸੇਸ਼ਲਸ: ਖ਼ੂਬਸੂਰਤ ਘੁੰਮਣ ਵਾਲੀ ਜਗ੍ਹਾ ਜੋ ਹਿੰਦ ਮਹਾਸਾਗਰ ਵਿਚ ਮੈਡਾਗਾਸਕਰ ਦੇ ਤੱਟ ਦੇ ਕੋਲ ਹੈ। ਇੱਥੋਂ ਦੇ ਤਟ ਹੁਣ ਕੱਟੇ ਜਾ ਰਹੇ ਹਨ।
ਮਾਉਂਟ ਕਿਲਿਮੰਜਾਰੋ: ਤੰਜਾਨੀਆ ਦਾ ਮਾਉਂਟ ਕਿਲਿਮੰਜਾਰੋ ਦੀ ਬਰਫ਼ ਪਿਘਲ ਰਹੀ ਹੈ। 1912 ਤੋਂ ਹੁਣ ਤੱਕ 85 ਫ਼ੀਸਦੀ ਬਰਫ਼ ਪਿਘਲ ਚੁੱਕੀ ਹੈ।
ਮਿਰਾਡੋਰ ਬੇਸਿਨ-ਤੀਕਾਲ ਨੈਸ਼ਨਲ ਪਾਰਕ: ਗਵਾਟੇਮਾਲਾ ਦਾ ਮਿਰਾਡੋਰ ਬੇਸਿਨ ਅਤੇ ਤੀਕਾਲ ਨੈਸ਼ਨਲ ਪਾਰਕ ਲੁੱਟ-ਖਸੁੱਟ ਅਤੇ ਜੰਗਲ ਸਾੜਨ ਕਰਕੇ ਬਰਬਾਦ ਹੋ ਰਿਹਾ ਹੈ। ਇੱਥੇ ਮਾਇਆ ਸੱਭਿਅਤਾ ਦੇ ਕਈ ਸਬੂਤ ਹਨ।
ਸੁੰਦਰਬਨ: ਗੰਗਾ ਦੇ ਡੈਲਟਾ ’ਤੇ ਮੌਜੂਦ ਸੁੰਦਰਬਨ ਪ੍ਰਦੂਸ਼ਣ ਅਤੇ ਜੰਗਲਾਂ ਦੇ ਕਟਾਅ ਕਰਕੇ ਖ਼ਤਮ ਹੋ ਰਿਹਾ ਹੈ। ਇੱਥੇ ਸਮੁੰਦਰ ਦਾ ਜਲ ਪੱਧਰ ਵੱਧ ਰਿਹਾ ਹੈ।
ਪੈਂਟਾਗੋਨੀਆ ਗਲੇਸ਼ੀਅਰਜ਼: ਅਰਜਨਟੀਨਾ ਦੇ ਇਹ ਗਲੇਸ਼ੀਅਰਜ਼ ਘੱਟ ਮੀਂਹ ਅਤੇ ਤੇਜ਼ੀ ਨਾਲ ਵੱਧਦੇ ਤਾਪਮਾਨ ਦੀ ਵਜ੍ਹਾ ਕਾਰਨ ਪਿਘਲ ਰਿਹਾ ਹੈ।
ਜਾਰਾ-ਡੇ-ਲਾ-ਸਿਏਰਾ: ਸਪੇਨ ਦੇ ਅੰਡਾਲੁਸੀਆ ਪਹਾੜ ’ਤੇ ਸਥਿਤ ਇਸ ਜਗ੍ਹਾ ਤੋਂ ਜੰਗਲ, ਵਣਜੀਵ ਅਤੇ ਹਰਿਆਲੀ ਵੱਧਦੇ ਤਾਪਮਾਨ ਅਤੇ ਘੱਟ ਮੀਂਹ ਕਾਰਨ ਖ਼ਤਮ ਹੋ ਰਹੇ ਹਨ।
ਗਲੇਸ਼ੀਅਰ ਨੈਸ਼ਨਲ ਪਾਰਕ: ਮੋਂਟਾਨਾ ਵਿਚ ਕਦੇ 150 ਗਲੇਸ਼ੀਅਰ ਸਨ ਜੋ ਹੁਣ ਘਟ ਕੇ 25 ਬਚੇ ਹਨ। ਅਗਲੇ 15 ਸਾਲਾਂ ਵਿਚ ਇੱਥੇ ਇਕ ਵੀ ਨਹੀਂ ਬਚੇਗਾ।
ਮਾਚੂ-ਪੀਚੂ: ਪੇਰੂ ਸਥਿਤ ਇਹ ਵਿਸ਼ਵ ਦੀ ਅਮਾਨਤ ਲਗਾਤਾਰ ਹੋ ਰਹੇ ਭੂਮੀ ਖੋਰ ਕਾਰਨ ਖ਼ਤਮ ਹੋ ਰਹੀ ਹੈ।
ਵੇਨਿਸ: ਇਟਲੀ ਦਾ ਇਹ ਖ਼ੂਬਸੂਰਤ ਸ਼ਹਿਰ ਪਿਛਲੇ ਕੁਝ ਸਾਲਾਂ ਤੋਂ ਹੜ੍ਹਾਂ ਦਾ ਸ਼ਿਕਾਰ ਹੋ ਰਿਹਾ ਹੈ।
ਮ੍ਰਿਤ ਸਾਗਰ: ਜਾਰਡਨ ਅਤੇ ਇਜ਼ਰਾਇਲ ਦੀ ਸਰਹੱਦ ’ਤੇ ਸਥਿਤ ਮ੍ਰਿਤ ਸਾਗਰ (ਡੈੱਡ ਸੀ) 40 ਸਾਲਾਂ ਵਿਚ 80 ਫੁੱਟ ਘੱਟ ਗਿਆ ਹੈ। ਲੋਕ ਜਿਸ ਤਰ੍ਹਾਂ ਨਾਲ ਜਾਰਡਨ ਨਦੀ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ, ਮ੍ਰਿਤ ਸਾਗਰ 50 ਸਾਲਾਂ ਵਿਚ ਖ਼ਤਮ ਹੋ ਜਾਵੇਗਾ।
Pollution
ਜ਼ਿਕਰਯੋਗ ਹੈ ਕਿ ਪਿਛਲੇ 20 ਸਾਲਾਂ ਵਿਚ ਇਨਸਾਨਾਂ ਨੇ ਧਰਤੀ ਤੋਂ 1500 ਕਰੋੜ ਦਰੱਖਤਾਂ ਨੂੰ ਕੱਟਿਆ ਹੈ। ਨਤੀਜਾ ਇਹ ਕਿ ਕਲਾਈਮੇਟ ਚੇਂਜ ਕਰਨ ਵਾਲੀ ਕਾਰਬਨਡਾਈਆਕਸਾਈਡ ਗੈਸ ਦਾ ਉਤਸਰਜਨ ਵਧਿਆ, ਪੂਰੀ ਦੁਨੀਆ ਵਿਚ ਤਾਪਮਾਨ ਵੱਧ ਰਿਹਾ ਹੈ। ਨੇਚਰ ਮੈਗਜ਼ੀਨ ਦੇ ਮੁਤਾਬਕ ਵੱਖ-ਵੱਖ ਉਪਗ੍ਰਹਿ ਤੋਂ ਪ੍ਰਾਪਤ ਅੰਕੜਿਆਂ ਦੇ ਮੁਤਾਬਕ ਧਰਤੀ ’ਤੇ ਲਗਭੱਗ 3 ਤੋਂ 4 ਲੱਖ ਕਰੋੜ ਦਰੱਖਤ ਹਨ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਦਰੱਖਤ 64,800 ਕਰੋੜ ਦਰੱਖ਼ਤ ਰੂਸ ਵਿਚ ਹਨ।
Climate Change
ਕੈਨੇਡਾ ਵਿਚ 31,800 ਕਰੋੜ, ਅਮਰੀਕਾ ਵਿਚ 22,200 ਕਰੋੜ ਅਤੇ ਚੀਨ ਵਿਚ 17,800 ਕਰੋੜ ਦਰੱਖਤ ਹਨ। ਦਰੱਖਤਾਂ ਦਾ ਸਭ ਤੋਂ ਜ਼ਿਆਦਾ ਘਣਤਵ ਫਿਨਲੈਂਡ ਵਿਚ 72 ਹਜ਼ਾਰ ਦਰੱਖਤ ਪ੍ਰਤੀ ਵਰਗ ਕਿਮੀ ਹੈ। ਇਕ ਰਿਪੋਰਟ ਦੇ ਮੁਤਾਬਕ ਭਾਰਤ ਵਿਚ ਪਿਛਲੇ 30 ਸਾਲਾਂ ਵਿਚ 23,716 ਉਦਯੋਗਿਕ ਪ੍ਰੋਜੈਕਟਾਂ ਲਈ 15 ਹਜ਼ਾਰ ਵਰਗ ਕਿਮੀ ਦੇ ਜੰਗਲ ਕੱਟ ਦਿਤੇ ਗਏ। ਦੇਸ਼ ਵਿਚ ਕਰੀਬ 250 ਵਰਗ ਕਿਮੀ ਦੇ ਜੰਗਲ ਹਰ ਸਾਲ ਢਾਂਚਾਗਤ ਵਿਕਾਸ ਦੀ ਭੇਂਟ ਚੜ੍ਹ ਜਾਂਦੇ ਹਨ।
ਉੱਥੇ ਹੀ ਦੂਜੇ ਪਾਸੇ ਪੂਰੀ ਦੁਨੀਆ ਵਿਚ 1999 ਤੋਂ 2019 ਤੱਕ ਕਰੀਬ 7.87 ਕਰੋੜ ਕਾਰਾਂ ਸੜਕਾਂ ਉਤੇ ਉਤਰੀਆਂ। ਇਕੱਲੇ ਅਮਰੀਕਾ ਵਿਚ 75% ਕਾਰਬਨ ਡਾਈ ਆਕਸਾਈਡ ਦਾ ਉਤਸਰਜਨ ਗੱਡੀਆਂ ਦੀ ਵਜ੍ਹਾ ਨਾਲ ਹੁੰਦਾ ਹੈ। ਹਾਲਾਂਕਿ, ਹੁਣ ਗੱਡੀਆਂ ਵਿਚ ਕੀਤੇ ਗਏ ਤਕਨੀਕੀ ਬਦਲਾਅ ਦੇ ਕਾਰਨ ਪ੍ਰਦੂਸ਼ਣ ਘੱਟ ਹੋ ਰਿਹਾ ਹੈ। ਡੀਜ਼ਲ ਗੱਡੀਆਂ ਵਿਚੋਂ ਨਿਕਲਣ ਵਾਲੇ ਧੂੰਏ ਦੀ ਵਜ੍ਹਾ ਕਾਰਨ ਦੁਨੀਆ ਵਿਚ ਕਰੀਬ 3.85 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ।
Pollution
ਗੱਡੀਆਂ ਦਾ ਸਭ ਤੋਂ ਵੱਡਾ ਬਾਜ਼ਾਰ – ਚੀਨ, ਭਾਰਤ, ਯੂਰਪੀ ਦੇਸ਼ ਅਤੇ ਅਮਰੀਕਾ ਹਨ। ਡੀਜ਼ਲ ਦੇ ਧੂੰਏ ਨਾਲ ਮਰਨ ਵਾਲਿਆਂ ਵਿਚ 70% ਸਿਰਫ਼ ਇਨ੍ਹਾਂ ਚਾਰਾਂ ਦੇਸ਼ਾਂ ਵਿਚ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਧਰਤੀ ਉਤੇ ਅਜੇ ਕਰੀਬ 188 ਕਰੋੜ ਘਰ ਹਨ। ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ ਅਗਲੇ 22 ਸਾਲ ਵਿਚ ਪੂਰੀ ਦੁਨੀਆ ਨੂੰ ਵੱਧਦੀ ਹੋਈ ਆਬਾਦੀ ਦੇ ਮੁਤਾਬਕ 43 ਕਰੋੜ ਹੋਰ ਮਕਾਨਾਂ ਦੀ ਜ਼ਰੂਰਤ ਹੋਵੇਗੀ।
ਇਨ੍ਹਾਂ ਮਕਾਨਾਂ ਨੂੰ ਬਣਾਉਣ ਲਈ ਜੰਗਲ ਕੱਟੇ ਜਾਣਗੇ। ਮਕਾਨਾਂ ਦੇ ਆਸਪਾਸ ਢਾਂਚਾਗਤ ਵਿਕਾਸ ਹੋਵੇਗਾ। ਅਜਿਹੇ ਵਿਚ ਵਾਤਾਵਰਨ ’ਤੇ ਬੁਰਾ ਪ੍ਰਭਾਵ ਪਵੇਗਾ। ਸ਼ਹਿਰਾਂ ਦੀਆਂ ਹਵਾਵਾਂ ਵਿਚ ਧੂੜ ਕਣ ਵਧਣਗੇ। ਇਨ੍ਹਾਂ ਤੋਂ ਪ੍ਰਦੂਸ਼ਣ ਵਿਚ ਕਮੀ ਲਿਆਉਣ ਦੀ ਮੁਹਿੰਮ ਉਤੇ ਅਸਰ ਪਵੇਗਾ।