
ਕਾਲਾਂਵਾਲੀ 'ਚ ਲੱਗੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਪੋਸਟਰ
ਕਾਲਾਂਵਾਲੀ, 5 ਜੂਨ (ਗੁਰਮੀਤ ਸਿੰਘ ਖ਼ਾਲਸਾ) : ਹਰਿਆਣਾ ਦੇ ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੇ ਕਈ ਥਾਵਾਂ 'ਤੇ “ਖ਼ਾਲਿਸਤਾਨ ਜ਼ਿੰਦਾਬਾਦ'' ਅਤੇ “ਜੂਨ 1984 ਨਾ ਭੁੱਲਣਯੋਗ ਨਾ ਬਖ਼ਸ਼ਣਯੋਗ'' ਲਿਖੇ ਹੋਏ ਪੋਸਟਰ ਲਗੇ ਮਿਲੇ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਪੁਲਿਸ ਵਲੋਂ ਇਨ੍ਹਾਂ ਪੋਸ1ਟਰਾਂ ਨੂੰ ਹਟਾ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ ।