ਕੋਰੋਨਾ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖੁਸ਼ੀਆਂ, ਇਕ ਸਾਲ ’ਚ ਹੀ ਵਿਧਵਾ ਹੋਈਆਂ ਸੱਸ-ਨੂੰਹ
Published : Jun 5, 2021, 12:11 pm IST
Updated : Jun 5, 2021, 1:34 pm IST
SHARE ARTICLE
Woman loses husband and son in span of a year
Woman loses husband and son in span of a year

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਈ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਈ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਸੈਂਕੜੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਇਸ ਮਹਾਂਮਾਰੀ ਦੌਰਾਨ ਤਬਾਹ ਹੋ ਗਈਆਂ। ਇਸ ਦੌਰਾਨ ਅੰਬਾਲਾ ਦੀ ਰਹਿਣ ਵਾਲੀ ਇਕ 56 ਸਾਲਾ ਔਰਤ ਅਤੇ ਉਸ ਦੀ ਨੂੰਹ ਇਕ ਸਾਲ ਵਿਚ ਹੀ ਵਿਧਵਾ ਹੋ ਗਈਆਂ। ਪਿਛਲੇ ਸਾਲ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਅਸ਼ਪਿੰਦਰ ਕੌਰ ਦੇ ਪਤੀ ਨਰੀਪਜੀਤ ਸਿੰਘ (57) ਕੋਰੋਨਾ ਕਾਰਨ ਗੰਭੀਰ ਬਿਮਾਰ ਹੋ ਗਏ ਅਤੇ ਉਹਨਾਂ ਦੀ ਮੌਤ ਹੋ ਗਈ।

CoronavirusCoronavirus

ਇਹ ਵੀ ਪੜ੍ਹੋ: Paper Artist ਗੁਰਪ੍ਰੀਤ ਸਿੰਘ ਨੇ ਬਣਾਇਆ 1984 ਵੇਲੇ ਢਹਿ-ਢੇਰੀ ਕੀਤੇ ਅਕਾਲ ਤਖ਼ਤ ਸਾਹਿਬ ਦਾ ਮਾਡਲ

ਨਰੀਪਜੀਤ ਹਰਿਆਣਾ ਪੁਲਿਸ (Haryana Police) ਵਿਚ ਬਤੌਰ ਐਸਪੀ ਸੇਵਾਵਾਂ ਨਿਭਾਅ ਰਹੇ ਸਨ। ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਅਸ਼ਪਿੰਦਰ ਕੌਰ ਅਤੇ ਉਸ ਦਾ ਪੁੱਤਰ ਸੰਦੀਪ (31) ਤੇ ਉਸ ਦੀ ਪਤਨੀ ਅਕਸ਼ਿਤਾ(29) ਰਹਿ ਗਏ। ਇਸ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ (Corona Second Wave ਨੇ ਪਰਿਵਾਰ ਦੀ ਖੁਸ਼ੀਆਂ ਫਿਰ ਤਬਾਹ ਕਰ ਦਿੱਤੀਆਂ। ਦਰਅਸਲ ਮਈ ਮਹੀਨੇ ਵਿਚ ਕੋਰੋਨਾ ਨੇ ਅਕਸ਼ਿਤਾ ਦੇ ਪਤੀ ਸੰਦੀਪ ਦੀ ਜਾਨ ਲੈ ਲਈ।

Woman loses husband and son in span of a yearWoman loses husband and son in span of a year

ਇਹ ਵੀ ਪੜ੍ਹੋ: Twitter ਦੀ ਕਾਰਵਾਈ: ਹੁਣ RSS ਮੁਖੀ ਮੋਹਨ ਭਾਗਵਤ ਦੇ ਅਕਾਊਂਟ ਤੋਂ ਹਟਾਇਆ Blue Tick

ਸੰਦੀਪ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਅਸ਼ਪਿੰਦਰ ਕੌਰ ਅਤੇ ਪਤਨੀ ਅਕਸ਼ਿਤਾ ਸਦਮੇ ਵਿਚ ਹਨ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ਲਈ ਭਵਿੱਖ ਵਿਚ ਜਿਊਣ ਦੀ ਕੋਈ ਉਮੀਦ ਨਹੀਂ ਬਚੀ। ਪਤੀ ਦੀ ਮੌਤ ਤੋਂ ਬਾਅਦ ਸੰਦੀਪ ਅਪਣੀ ਮਾਂ ਦਾ ਆਖਰੀ ਸਹਾਰਾ ਸੀ। ਨਰੀਪਜੀਤ ਦੇ ਭਤੀਜੇ ਰਿਪਨਜੀਤ ਨੇ ਦੱਸਿਆ ਕਿ ਸੰਦੀਪ ਕੇਰਲ ਦੇ ਇਕ ਬੈਂਕ ਵਿਚ ਡਿਪਟੀ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਪਿਤਾ ਦੀ ਮੌਤ ਤੋਂ ਬਾਅਦ ਸੰਦੀਪ ਨੇ ਬੈਂਕ ਅਧਿਕਾਰੀਆਂ ਨੂੰ ਅਪਣੀ ਬਦਲੀ ਅੰਬਾਲਾ ਕਰਨ ਲਈ ਅਪੀਲ ਕੀਤੀ ਸੀ। ਕਾਫੀ ਜੱਦੋਜਹਿਦ ਤੋਂ ਬਾਅਦ ਉਸ ਦੀ ਬਦਲੀ ਚੰਡੀਗੜ੍ਹ ਕਰ ਦਿੱਤੀ ਗਈ।

Corona caseCoronavirus 

ਇਹ ਵੀ ਪੜ੍ਹੋ: 'ਅੱਲ੍ਹਾ ਮੁਆਫ਼ ਕਰ ਦੇਵੇ ਤਾਂ ਖ਼ਤਮ ਹੋ ਜਾਵੇਗਾ ਕੋਰੋਨਾ'

ਉਹਨਾਂ ਦੱਸਿਆ ਕਿ ਸੰਦੀਪ ਨੇ 1 ਜੂਨ ਨੂੰ ਚੰਡੀਗੜ੍ਹ ਸ਼ਾਖਾ (Chandigarh Branch) ਵਿਚ ਨੌਕਰੀ ਜੁਆਇਨ ਕੀਤੀ ਸੀ। ਉਹ ਅਪ੍ਰੈਲ ਮਹੀਨੇ ਵਿਚ ਅਪਣੀ ਮਾਂ ਨੂੰ ਮਿਲਣ ਅਤੇ ਪਿਤਾ ਦੀ ਬਰਸੀ ਮੌਕੇ ਅੰਬਾਲਾ ਗਿਆ ਸੀ।  ਇਸ ਦੌਰਾਨ 18 ਅਪ੍ਰੈਲ ਨੂੰ ਉਸ ਵਿਚ ਕੋਰੋਨਾ ਦੇ ਲੱਛਣ ਦਿਖਣੇ ਸ਼ੁਰੂ ਹੋਏ ਪਰ ਉਸ ਦੀ ਰਿਪੋਰਟ ਨੈਗੇਟਿਵ ਆਈ। ਸੰਦੀਪ ਦੀ ਹਾਲਤ ਕਾਫ਼ੀ ਨਾਜ਼ੁਕ ਹੋ ਗਈ ਸੀ ਅਤੇ ਉਸ ਨੂੰ ਪੰਚਕੂਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ 23 ਮਈ ਨੂੰ ਉਸ ਨੇ ਦਮ ਤੋੜ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement