
ਅੰਮ੍ਰਿਤਸਰ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ 6 ਜੂਨ 1984 ਨੂੰ ਵਾਪਰੇ ਘਟਨਾਕ੍ਰਮ ਮੌਕੇ ਢਹਿ ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਬਣਾਇਆ ਗਿਆ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਪੇਪਰ ਆਰਟਿਸਟ (Paper Artist) ਗੁਰਪ੍ਰੀਤ ਸਿੰਘ ਵੱਲੋਂ 6 ਜੂਨ 1984 ਨੂੰ ਵਾਪਰੇ ਘਟਨਾਕ੍ਰਮ ਮੌਕੇ ਢਹਿ ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦਾ ਮਾਡਲ ਬਣਾਇਆ ਗਿਆ ਹੈ। ਗੁਰਪ੍ਰੀਤ ਸਿੰਘ ਨੇ ਇਸ ਮਾਡਲ ਰਾਹੀਂ ਜੂਨ 1984 (June 1984) ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
Paper Artist Gurpreet Singh builds a model of Sri Akal Takht Sahib
ਇਹ ਵੀ ਪੜ੍ਹੋ: ਦਿੱਲੀ ਸਰਕਾਰ ਨੇ ਲਾਕਡਾਊਨ ਵਿਚ ਦਿੱਤੀ ਰਾਹਤ, ਹੁਣ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਪੇਪਰ ਆਰਟਿਸਟ ਗੁਰਪ੍ਰੀਤ ਸਿੰਘ (Paper artist Gurpreet Singh) ਨੇ ਦੱਸਿਆ ਕਿ ਇਹ ਮਾਡਲ ਭਾਰਤੀ ਫ਼ੌਜ (Indian Army) ਵਲੋਂ ਬੰਬਾਂ-ਗੋਲਿਆਂ ਦੁਆਰਾ ਢਹਿ ਢੇਰੀ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਸ ਮੌਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਹੈ। ਇਸ ਮਾਡਲ ਨੂੰ ਬਣਾਉਣ ਦਾ ਮਕਸਦ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਉਹਨਾਂ ਤੱਕ ਜਾਣਕਾਰੀ ਪਹੁੰਚੇ ਕਿ ਕਿਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਸੀ।
Paper Artist Gurpreet Singh builds a model of Sri Akal Takht Sahib
ਇਹ ਵੀ ਪੜ੍ਹੋ: 'ਅੱਲ੍ਹਾ ਮੁਆਫ਼ ਕਰ ਦੇਵੇ ਤਾਂ ਖ਼ਤਮ ਹੋ ਜਾਵੇਗਾ ਕੋਰੋਨਾ'
ਗੁਰਪ੍ਰੀਤ ਸਿੰਘ ਨੂੰ ਇਸ ਮਾਡਲ ਨੂੰ ਬਣਾਉਣ 'ਚ ਲਗਭਗ 25 ਦਿਨ ਦਾ ਸਮਾਂ ਲੱਗਿਆ ਹੈ। ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਨੇ 10 ਗੁਰੂਆਂ ਦੇ ਜਨਮ ਅਸਥਾਨ ਸਥਿਤ ਗੁਰੂ ਘਰਾਂ, ਦੁਨੀਆਂ ਦੇ 7 ਅਜੂਬਿਆਂ ਦੇ ਮਾਡਲ, ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ, ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਤਿਆਰ ਕੀਤੇ ਹਨ।
Paper Artist Gurpreet Singh builds a model of Sri Akal Takht Sahib
ਇਹ ਵੀ ਪੜ੍ਹੋ: Twitter ਦੀ ਕਾਰਵਾਈ: ਹੁਣ RSS ਮੁਖੀ ਮੋਹਨ ਭਾਗਵਤ ਦੇ ਅਕਾਊਂਟ ਤੋਂ ਹਟਾਇਆ Blue Tick
ਹੁਣ ਤਕ ਇੰਗਲੈਂਡ, ਸਿੰਗਾਪੁਰ, ਕੈਨੇਡਾ ਸਮੇਤ ਕਈ ਦੇਸ਼ਾਂ 'ਚ ਉਹਨਾਂ ਵੱਲੋਂ ਤਿਆਰ ਕੀਤੇ ਗਏ ਪੇਪਰ ਮਾਡਲਾਂ ਦੀ ਪ੍ਰਦਰਸ਼ਨੀ ਲੱਗ ਚੁੱਕੀ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਇਸ ਮਾਡਲ ਨੂੰ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤਾ ਜਾਵੇ।