Advertisement
  ਖ਼ਬਰਾਂ   ਕੌਮਾਂਤਰੀ  07 Jun 2019  ਵਿਸ਼ਵ ਕੱਪ 2019 : ਭਾਰਤ ਵਿਰੁਧ ਮੈਚ 'ਚ ਪਾਕਿ ਖਿਡਾਰੀ ਸਿਰਫ਼ ਮੈਚ 'ਤੇ ਧਿਆਨ ਦੇਣ : ਇਮਰਾਨ ਖ਼ਾਨ

ਵਿਸ਼ਵ ਕੱਪ 2019 : ਭਾਰਤ ਵਿਰੁਧ ਮੈਚ 'ਚ ਪਾਕਿ ਖਿਡਾਰੀ ਸਿਰਫ਼ ਮੈਚ 'ਤੇ ਧਿਆਨ ਦੇਣ : ਇਮਰਾਨ ਖ਼ਾਨ

ਏਜੰਸੀ
Published Jun 7, 2019, 7:55 pm IST
Updated Jun 7, 2019, 7:56 pm IST
ਇਮਰਾਨ ਨੇ ਟੀਮ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਮਲਾਵਰ ਸੁਭਾਅ ਵਾਲੀ ਸੋਚ ਨਾ ਰੱਖਣ
Pakistan PM Imran Khan’s advice to players ahead of India vs Pakistan match
 Pakistan PM Imran Khan’s advice to players ahead of India vs Pakistan match

ਇਸਲਾਮਾਬਾਦ : ਵਿਸ਼ਵ ਕੱਪ 2019 'ਚ ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ 16 ਜੂਨ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮੁਕਾਬਲਾ ਹੋਣਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਪਣੀ ਟੀਮ ਦੇ ਖਿਡਾਰੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਮੈਚ ਦੌਰਾਨ ਸਿਰਫ ਕ੍ਰਿਕਟ 'ਤੇ ਹੀ ਧਿਆਨ ਦੇਣ। ਇਮਰਾਨ ਨੇ ਟੀਮ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਮਲਾਵਰ ਸੁਭਾਅ ਵਾਲੀ ਸੋਚ ਨਾ ਰੱਖਣ ਅਤੇ ਸਿਰਫ ਮੈਚ 'ਤੇ ਧਿਆਨ। ਦੋਹਾਂ ਟੀਮਾਂ ਵਿਚਾਲੇ ਮੈਨਚੈਸਟਰ 'ਚ ਵਿਸਵ ਕੱਪ ਲੀਗ ਦਾ ਮੁਕਾਬਲਾ ਖੇਡਿਆ ਜਾਣਾ ਹੈ।

Pakistan Cricket TeamPakistan Cricket Team

 ਪਾਕਿਸਤਾਨੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਭਾਰਤੀ ਅਖ਼ਬਾਰ ਨੂੰ ਦਸਿਆ ਕਿ ਇਮਰਾਨ ਖ਼ਾਨ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਸਰਫ਼ਰਾਜ਼ ਅਤੇ ਉਨ੍ਹਾਂ ਦੀ ਟੀਮ ਭਾਰਤ ਦੇ ਵਿਕਟ ਡਿੱਗਣ 'ਤੇ ਅਲਗ ਤਰੀਕੇ ਨਾਲ ਜਸ਼ਨ ਮਨਾਉਣਾ ਚਾਹੁੰਦੀ ਹੈ। ਪਾਕਿਸਤਾਨੀ ਟੀਮ ਦੀ ਇਸ ਦੇ ਪਿੱਛਾ ਭਾਰਤੀ ਟੀਮ ਵਲੋਂ ਮਾਰਚ 'ਚ ਆਰਮੀ ਕੈਪ ਪਹਿਨਣ ਦਾ ਜਵਾਬ ਦੇਣ ਦਾ ਮੰਤਵ ਸੀ। ਹਾਲਾਂਕਿ ਕਦੀ ਕ੍ਰਿਕਟਰ ਰਹੇ ਇਮਰਾਨ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਹੈ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਰਾਂਚੀ 'ਚ ਆਸਟਰੇਲੀਆ ਵਿਰੁਧ ਹੋਏ ਮੈਚ 'ਚ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਫ਼ੌਜ ਦੀ ਟੋਪੀ ਪਾਈ ਸੀ।

Imran KhanImran Khan

ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਵੀ ਟੀਮ ਨੂੰ ਤੈਸ਼ 'ਚ ਨਾ ਆਉਣ ਦੀ ਸਲਾਹ ਦਿਤੀ ਹੈ। ਅਹਿਸਾਨ ਮਨੀ ਨੇ ਕਿਹਾ, ''ਅਸੀਂ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਤਰ੍ਹਾਂ ਦੂਜੀ ਟੀਮ ਨੇ ਕੀਤਾ ਹੋਵੇ।'' ਹਾਲਾਂਕਿ ਉਨ੍ਹਾਂ ਕਿਹਾ ਕਿ ਸੈਂਕੜਾ ਲਗਾਉਣ ਦੀ ਸਥਿਤੀ 'ਚ ਕੁਝ ਅਲੱਗ ਜਸ਼ਨ ਮਨਾਇਆ ਜਾ ਸਕਦਾ ਹੈ, ਜਿਵੇਂ 2016 'ਚ ਮਿਸਬਾਹ-ਉਲ-ਹੱਕ ਨੇ ਲਾਰਡਜ਼ 'ਚ ਸੈਂਕੜੇ ਤੋਂ ਬਾਅਦ ਪੁਸ਼ਅਪਸ ਕੀਤੇ ਸਨ। ਉਦੋਂ ਉਨ੍ਹਾਂ ਨੇ ਫ਼ੌਜ ਦੇ ਸਨਮਾਨ ਨੂੰ ਜਤਾਉਣ ਲਈ ਅਜਿਹਾ ਕੀਤਾ ਸੀ।

Advertisement