107 ਵਿੱਦਿਅਕ ਅਦਾਰਿਆਂ ਵਲੋਂ ਜਾਰੀ ਡਿਗਰੀਆਂ ਤੇ ਸਰਟੀਫਿਕੇਟ PSCAE ਵਲੋਂ ਮੰਨੇ ਜਾਣਗੇ ਗ਼ੈਰ-ਪ੍ਰਮਾਣਿਤ
Published : Jul 5, 2019, 6:36 pm IST
Updated : Jul 5, 2019, 6:36 pm IST
SHARE ARTICLE
Kahan Singh Pannu
Kahan Singh Pannu

ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿਚ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੂੰ ਪੀ.ਐਸ.ਸੀ.ਏ.ਈ. ਨੇ ਕੀਤਾ ਸਾਵਧਾਨ

ਚੰਡੀਗੜ੍ਹ: ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿਚ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕਾਊਂਸਿਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ.) ਦੇ ਮੈਂਬਰ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੀ.ਐਸ.ਸੀ.ਏ.ਈ. 1 ਜਨਵਰੀ, 2020 ਤੋਂ 107 ਵਿੱਦਿਅਕ ਅਦਾਰਿਆਂ ਵਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫਿਕੇਟ ਗ਼ੈਰ-ਪ੍ਰਮਾਣਿਤ ਘੋਸ਼ਿਤ ਕਰ ਦਿਤੇ ਜਾਣਗੇ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਕਾਊਂਸਿਲ ਫਾਰ ਐਗਰੀਕਲਚਰਲ ਐਜੂਕੇਸ਼ਨ ਐਕਟ, 2017 ਦੀਆਂ ਸ਼ਰਤਾਂ ਤਹਿਤ ਇਸ ਕਾਊਂਸਿਲ ਦਾ ਗਠਨ ਕੀਤਾ ਗਿਆ ਹੈ। ਇਹ ਕਾਊਂਸਿਲ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੇਤੀਬਾੜੀ ਸਿੱਖਿਆ ਤੇ ਸਿਖਲਾਈ ਪ੍ਰਦਾਨ ਕਰਨ ਸਬੰਧੀ ਘੱਟੋ-ਘੱਟ ਮਾਪਦੰਡ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਨਿਸ਼ਚਤ ਕਰਨ ਲਈ ਸਮਰੱਥ ਹੈ

ਅਤੇ ਖੇਤੀਬਾੜੀ ਸਿੱਖਿਆ ਅਧਾਰਿਤ ਪ੍ਰੋਗਰਾਮ ਚਲਾਉਣ ਲਈ ਸਾਰੀਆਂ ਸ਼ਰਤਾਂ ਤੇ ਮਾਪਦੰਡ ਪੂਰੀਆਂ ਕਰਦੇ ਕਾਲਜਾਂ/ਅਦਾਰਿਆਂ/ਵਿਭਾਗਾਂ ਨੂੰ ਮਾਨਤਾ ਪ੍ਰਦਾਨ ਕਰਕੇ ਖੇਤੀਬਾੜੀ ਸਿੱਖਿਆ ਨੂੰ ਨਿਯਮਤ ਕਰਨ ਵਿਚ ਵੀ ਇਸ ਕਾਊਂਸਿਲ ਦੀ ਅਹਿਮ ਭੂਮਿਕਾ ਹੈ। ਉਨਾਂ ਦੱਸਿਆ ਐਕਟ ਦੀਆਂ ਸ਼ਰਤਾਂ ਮੁਤਾਬਕ ਖੇਤੀਬਾੜੀ ਸਬੰਧੀ ਸਿੱਖਿਆ ਪ੍ਰਦਾਨ ਕਰ ਰਹੇ ਸਾਰੇ ਅਦਾਰਿਆਂ ਵੱਲੋਂਮਾਨਤਾ, ਦਾਖ਼ਲਾ, ਸਿਲੇਬਸ ਅਤੇ ਸਟਾਫ਼ ਸਬੰਧੀ ਸਟੇਟਸ ਰਿਪੋਰਟ 30 ਦਿਨਾਂ ਦੇ ਅੰਦਰ ਅਤੇ ਕੰਪਲਾਇੰਸ ਰਿਪੋਰਟ 6 ਮਹੀਨਿਆਂ ਅੰਦਰ ਕਾਊਂਸਿਲ ਪਾਸ ਜਮ੍ਹਾਂ ਕਰਵਾਉਣੀਆਂ ਸਨ

ਤਾਂ ਜੋ ਉਕਤ ਐਕਟ ਦੇ ਲਾਗੂ ਹੋਣ ਦੀ ਮਿਤੀ ਤੋਂ 2 ਸਾਲ ਦੇ ਅੰਦਰ ਮਾਨਤਾ ਪ੍ਰਾਪਤ ਕੀਤੀ ਜਾ ਸਕੇ। ਇਹ ਐਕਟ 2 ਜਨਵਰੀ, 2018 ਨੂੰ ਨੋਟੀਫ਼ਾਈ ਕੀਤਾ ਗਿਆ ਸੀ। ਪੰਨੂ ਨੇ ਦੱਸਿਆ ਕਿ ਖੇਤੀਬਾੜੀ ਸਬੰਧੀ ਸਿੱਖਿਆ ਪ੍ਰਦਾਨ ਕਰ ਰਹੇ 25 ਅਦਾਰਿਆਂ ਵਲੋਂ ਐਕਟ ਦੀਆਂ ਸ਼ਰਤਾਂ ਦੀ ਪੂਰਤੀ ਹਿੱਤ ਸਟੇਟਸ ਰਿਪੋਰਟ ਜਮ੍ਹਾਂ ਕਰਵਾਈ ਗਈ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਇਹ ਅਦਾਰੇ ਐਕਟ ਦੀਆਂ ਨਿਰਧਾਰਤ ਸ਼ਰਤਾਂ ’ਤੇ ਖਰੇ ਨਹੀਂ ਉੱਤਰਦੇ।

ਇਸ ਲਈ ਜੇਕਰ ਇਹ ਅਦਾਰੇ 31 ਦਸੰਬਰ, 2019 ਤੱਕ ਐਕਟ ਦੀਆਂ ਨਿਸ਼ਚਿਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਕਾਊਂਸਿਲ ਵਲੋਂ 1 ਜਨਵਰੀ, 2020 ਤੋਂ ਇਨ੍ਹਾਂ ਅਦਾਰਿਆਂ ਦੀ ਮਾਨਤਾ ਰੱਦ ਕਰ ਦਿਤੀ ਜਾਵੇਗੀ। ਇਹ ਅਦਾਰੇ ਹਨ ਖਾਲਸਾ ਕਾਲਜ ਗੜਦੀਵਾਲਾ, ਹੁਸ਼ਿਆਰਪੁਰ, ਸ਼੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਆਫ਼ ਇਨਫਰਮੇਸ਼ਨ ਟੈਕਨੋਲੋਜੀ, ਛਾਪਿਆਂਵਾਲੀ, ਮਲੋਟ, ਕੇ.ਐਮ.ਐਸ ਕਾਲਜ ਆਫ਼ ਆਈ.ਟੀ ਐਂਡ ਮੈਨੇਜਮੈਂਟ, ਦਸੂਹਾ, ਸ਼ਹੀਦ ਊਧਮ ਸਿੰਘ ਕਾਲਜ ਆਫ਼ ਰਿਸਰਚ ਐਂਡ ਟੈਕਨੋਲੋਜੀ, ਟੰਗੋਰੀ, ਮੋਹਾਲੀ,

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ, ਪੰਜਾਬ ਡਿਗਰੀ ਕਾਲਜ, ਮਹਿਮੋਆਣਾ ਕੈਂਪਸ, ਫ਼ਰੀਦਕੋਟ, ਖਾਲਸਾ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਅੰਮ੍ਰਿਤਸਰ, ਕੋਰਡੀਆ ਕਾਲਜ, ਸੰਘੋਲ, ਫਤਹਿਗੜ੍ਹ ਸਾਹਿਬ, ਗੁਰੂ ਨਾਨਕ ਕਾਲਜ ਬੁਢਲਾਡਾ, ਬਰੇਟਾ-ਜਾਖਲ ਰੋਡ, ਬੁਢਲਾਡਾ, ਮਾਨਸਾ, ਮਾਤਾ ਗੁਜਰੀ ਕਾਲਜ, ਫਤਹਿਗੜ ਸਾਹਿਬ, ਗੁਰਚਰਨ ਸਿੰਘ ਇੰਸਟੀਟਿਊਟ ਆਫ ਵੋਕੇਸ਼ਨਲ ਸਟੱਡੀਜ਼ (ਜੀ.ਸੀ.ਐਸ.ਆਈ.ਵੀ.ਐਸ) ਆਈ.ਈ.ਟੀ ਭੱਦਲ, ਨੇੜੇ  ਮੀਆਂਪੁਰ ਜ਼ਿਲਾ ਰੋਪੜ, ਖਾਲਸਾ ਕਾਲਜ, ਅੰਮ੍ਰਿਤਸਰ, ਪੰਜਾਬ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਖੰਨਾ, ਲੁਧਿਆਣਾ,

ਡੌਲਫਿਨ (ਪੀ.ਜੀ) ਕਾਲਜ ਆਫ ਸਾਇੰਸ ਐਂਡ ਐਗਰੀਕਲਚਰ, ਚੁੰਨੀ ਕਲਾਂ, ਫ਼ਤਹਿਗੜ ਸਾਹਿਬ, ਗਲੋਬਲ ਇੰਸਟੀਚਿਊਟ ਆਫ਼ ਮੈਨੇਜਮੈਂਟ, ਸੋਹੀਆਂ ਖੁਰਦ, ਅੰਮ੍ਰਿਤਸਰ, ਪਬਲਿਕ ਕਾਲਜ, ਸਮਾਣਾ, ਪਟਿਆਲਾ, ਖਾਲਸਾ ਕਾਲਜ ਪਟਿਆਲਾ, ਬਡੂੰਗਰ ਰੋਡ, ਪਟਿਆਲਾ, ਬਾਬਾ ਫਰੀਦ ਕਾਲਜ, ਮੁਕਤਸਰ ਰੋਡ, ਬਠਿੰਡਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਆਨੰਦਪੁਰ ਸਾਹਿਬ, ਡੀ.ਏ.ਵੀ ਯੂਨੀਵਰਸਿਟੀ, ਐਨ.ਐਚ 44, ਸਰਮਸਤਪੁਰ, ਜਲੰਧਰ, ਗੁਰੂ ਕਾਸ਼ੀ ਯੂਨੀਵਰਸਿਟੀ  ਤਲਵੰਡੀ ਸਾਬੋ, ਬਠਿੰਡਾ, ਅਕਲੀਆ ਡਿਗਰੀ ਕਾਲਜ, ਗੋਨਿਆਣਾ ਮੰਡੀ, ਜੈਤੋਂ ਰੋਡ, ਬਠਿੰਡਾ,

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪਿੰਡ ਖਿਲਾਲਾ, ਡਾਕਖਾਨਾ ਪਦੀਆਨਾ, ਜ਼ਿਲਾ ਜਲੰਧਰ ਅਤੇ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ। 

ਇਸ ਤੋਂ ਇਲਾਵਾ, ਰਾਜ ਵਿਚ 82 ਅਜਿਹੀਆਂ ਸੰਸਥਾਵਾਂ ਹਨ ਜੋ ਕਿ ਖੇਤੀ ਵਿਗਿਆਨ ਦੇ ਖੇਤਰ ਵਿਚ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ, ਪਰ ਇਸ ਸਬੰਧ ਵਿਚ ਜਾਰੀ ਨੋਟਿਸ ਦੇ ਬਾਵਜੂਦ, ਇਨਾਂ (82 ਸੰਸਥਾਵਾਂ) ਵਲੋਂ ਐਕਟ ਵਿਚ ਨਿਰਧਾਰਤ ਸ਼ਰਤਾਂ ਮੁਤਾਬਕ ਆਪੋ-ਅਪਣੀਆਂ ਸਟੇਟਸ ਰਿਪੋਰਟਾਂ ਜਮਾਂ ਨਹੀਂ ਕਰਵਾਈਆਂ। ਉਨ੍ਹਾਂ ਦੱਸਿਆ ਕਿ 1 ਜਨਵਰੀ 2020 ਤੋਂ ਇਹ ਸੰਸਥਾਵਾਂ ਕਾਊਂਸਿਲ ਨਾਲ ਜੁੜਨ ਦੇ ਅਧਿਕਾਰ ਨੂੰ ਗਵਾਉਣ ਲਈ ਖੁਦ ਜ਼ਿੰਮੇਵਾਰ ਹੋਣਗੀਆਂ।

ਇਹਨਾਂ ਸੰਸਥਾਵਾਂ ਵਿਚ ਏ ਐਂਡ ਐਮ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਪਠਾਨਕੋਟ, ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼, ਸਦੀਕ ਰੋਡ, ਫ਼ਰੀਦਕੋਟ, ਅਕਾਲ ਡਿਗਰੀ ਕਾਲਜ, ਮਸਤੂਆਨਾ ਸਾਹਿਬ, ਸੰਗਰੂਰ, ਅਮਨ ਭੱਲਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਜੰਮੂ- ਅੰਮ੍ਰਿਤਸਰ ਹਾਈਵੇਅ, ਕੈਨਲ ਸਾਈਡ, ਕੋਟਲੀ ਡਾਕਖਾਨਾ ਝੱਕੋਲਾਰੀ, ਪਠਾਨਕੋਟ, ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਜੀ.ਟੀ.ਰੋਡ, ਨੇੜੇ ਮਾਨਾਵਾਲਾ, ਅੰਮ੍ਰਿਤਸਰ, ਆਰੀਆ ਭੱਟ ਕਾਲਜ, ਬਰਨਾਲਾ,

ਆਰੀਅਨਜ਼ ਡਿਗਰੀ ਕਾਲਜ, ਨੇਪਰਾ ਰੋਡ, ਪਟਿਆਲਾ, ਏਸ਼ੀਅਨ ਐਜੂਕੇਸ਼ਨ ਇੰਸਟੀਚਿਊਟ, ਪਟਿਆਲਾ, ਆਸਰਾ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼, ਸੰਗਰੂਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ੍ਹ ਸਾਹਿਬ, ਬਾਬਾ ਖ਼ਾਜੇਨਦਾਸ ਕਾਲਜ ਆਫ਼ ਮੈਨੇਜਮੈਂਟ ਟੈਕਨੋਲੋਜੀ, ਪਿੰਡ ਤੇ ਡਾਕਘਰ ਭੁੱਟਾ, ਲੁਧਿਆਣਾ, ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਗੁਰਦਾਸਪੁਰ, ਭਾਈ ਬੇਹਲੋ ਖ਼ਾਲਸਾ ਗਰਲਜ਼ ਕਾਲਜ, ਫਾਫੜੇ ਭਾਈਕੇ, ਮਾਨਸਾ, ਭਾਈ ਗੁਰਦਾਸ ਡਿਗਰੀ ਕਾਲਜ, ਮੇਨ ਪਟਿਆਲਾ-ਸੰਗਰੂਰ ਰੋਡ, ਸੰਗਰੂਰ,

ਭਾਈ ਮਹਾਂ ਸਿੰਘ ਡਿਗਰੀ ਕਾਲਜ ਆਫ਼ ਇਨਫਰਮੇਸ਼ਨ ਟੈਕਨੋਲੋਜੀ ਐਂਡ ਲਾਈਫ ਸਾਇੰਸਜ਼, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ, ਬੀ.ਆਈ.ਐਸ. ਇੰਸਟੀਚਿਊਟ ਆਫ਼ ਸਾਇੰਸਜ਼ ਐਂਡ ਟੈਕਨੋਲੋਜੀ, ਪਿੰਡ ਤੇ ਡਾਕਘਰ ਗਾਗਰਾ, ਕੋਟ ਈਸੇ ਖਾਂ, ਤਹਿਸੀਲ ਐਂਡ ਜ਼ਿਲਾ ਮੋਗਾ, ਸੀ.ਜੀ.ਐਮ.ਕਾਲਜ, ਪਿੰਡ ਤੇ ਡਾਕਘਰ ਮੋਹਲਾਂ, ਤਹਿਸੀਲ ਮਲੋਟ, ਜ਼ਿਲਾ ਮੁਕਤਸਰ ਸਾਹਿਬ, ਸੀ.ਜੀ.ਸੀ. ਟੈਕਨੋਲੋਜੀ ਕੈਂਪਸ (ਮੈਨੇਜਮੈਂਟ), ਝੰਜੇੜੀ, ਮੋਹਾਲੀ, ਕੰਟੀਨੇਂਟਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਪਿੰਡ ਜਲਵੇਹੜਾ, ਜੀ.ਟੀ.ਰੋਡ(ਐਨ.ਐਚ. -1), ਡਾਕਖਾਨਾ ਨਾਬੀਪੁਰ ਜ਼ਿਲਾ ਫ਼ਤਿਹਗੜ ਸਾਹਿਬ,

ਸੀ.ਟੀ. ਇੰਸਟੀਚਿਊਟ ਆਫ਼ ਹੋਸਪਿਟੈਲਿਟੀ ਮੈਨੇਜਮੈਂਟ, ਸ਼ਾਹਪੁਰ, ਜਲੰਧਰ, ਸੀ.ਟੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ, ਮਕਸੂਦਾਂ, ਜਲੰਧਰ, ਡੀ.ਏ.ਵੀ. ਕਾਲਜ, ਅਬੋਹਰ, ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੋਹਾਲੀ, ਡੀ.ਏ.ਵੀ. ਕਾਲਜ, ਹੁਸ਼ਿਆਰਪੁਰ, ਦੇਸ਼ ਭਗਤ ਕਾਲਜ, ਬਰਡਵਾਲ, ਧੂਰੀ, ਸੰਗਰੂਰ, ਦੇਵ ਸਮਾਜ ਕਾਲਜ ਫਾਰ ਵੁਮੈਨ, ਫਿਰੋਜ਼ਪੁਰ, ਦੋਆਬਾ ਬਿਜ਼ਨਸ ਸਕੂਲ, ਘਟੌਰ, ਖਰੜ, ਗਿਆਨੀ ਕਰਤਾਰ ਸਿੰਘ ਮੈਮੋਰੀਅਲ ਗਵਰਮੈਂਟ, ਟਾਂਡਾ ਉਰਮਾੜ, ਹੁਸ਼ਿਆਰਪੁਰ, ਗੋਲਡਨ ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਗੁਰਦਾਸਪੁਰ,

ਸਰਕਾਰੀ ਬਲਜਿੰਦਰਾ ਕਾਲਜ, ਫ਼ਰੀਦਕੋਟ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ, ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ, ਲੁਧਿਆਣਾ, ਸਰਕਾਰੀ ਕਾਲਜ, ਹੁਸ਼ਿਆਰਪੁਰ, ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ, ਗੁਲਜਾਰ ਸਕੂਲ ਆਫ਼ ਮੈਨੇਜਮੈਂਟ, ਖੰਨਾ, ਗੁਰੂ ਗੋਬਿੰਦ ਸਿੰਘ ਕਾਲਜ, ਭਗਤਾ ਭਾਈਕਾ, ਬਠਿੰਡਾ, ਗੁਰੂ ਗੋਬਿੰਦ ਸਿੰਘ ਕਾਲਜ, ਤਲਵੰਡੀ ਸਾਬੋ, ਬਠਿੰਡਾ, ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ, ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ, ਗੁਰੂਸੇਵਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨੋਲੋਜੀ, ਗੜਸ਼ੰਕਰ, ਹੁਸ਼ਿਆਰਪੁਰ, ਇਨੋਸੈਂਟ ਹਰਟਸ ਗਰੁੱਪ ਆਫ਼ ਇੰਸਟੀਚਿਊਸ਼ਨਸ, ਲੋਹਰਾਂ, ਜਲੰਧਰ,

ਜੇ.ਯੂ.ਐਸ.ਐਸ. ਇੰਸਟੀਚਿਊਟ, ਪਿੰਡ ਤੇ ਡਾਕਘਰ ਸੇਖਵਾਂ, ਜ਼ਿਲਾ ਗੁਰਦਾਸਪੁਰ, ਜਸਦੇਵ ਸਿੰਘ ਸੰਧੂ ਡਿਗਰੀ ਕਾਲਜ, ਕੌਲੀ, ਪਟਿਆਲਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ, ਕੇ.ਸੀ.ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸ, ਨਵਾਂ ਸ਼ਹਿਰ, ਕਿੰਗਜ਼ ਡਿਗਰੀ ਕਾਲਜ, ਬਰਨਾਲਾ, ਐਮ.ਕੇ. ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਪਿੰਡ ਸੋਹੀਆਂ ਖੁਰਦ, ਬਟਾਲਾ ਰੋਡ, ਅੰਮ੍ਰਿਤਸਰ, ਮਹਾਰਾਜਾ ਰਣਜੀਤ ਸਿੰਘ ਕਾਲਜ, ਬੁਰਜਾਂ ਬਾਈ ਪਾਸ, ਮਲੋਟ, ਸ੍ਰੀ ਮੁਕਤਸਰ ਸਾਹਿਬ, ਮਾਲਵਾ ਕਾਲਜ, ਬਠਿੰਡਾ,

ਮਾਲਵਾ ਇੰਸਟੀਚਿਊਟ ਆਫ਼ ਹਾਇਰ ਸਟਡੀਜ਼, ਸਾਦੁੱਲੇਵਾਲਾ, ਜ਼ਿਲਾ ਮਾਨਸਾ, ਮੀਰੀ ਪੀਰੀ ਖਾਲਸਾ ਕਾਲਜ, ਭਦੌਰ, ਬਰਨਾਲਾ, ਮਾਡਰਨ ਗਰੁੱਪ ਆਫ਼ ਕਾਲਜਿਸ (ਮੈਨੇਜਮੈਂਟ), ਮੁਕੇਰੀਆਂ, ਨੈਸ਼ਨਲ ਕਾਲਜ, ਭੀਖੀ, ਜ਼ਿਲਾ ਮਾਨਸਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ, ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ, ਫਿਰੋਜ਼ਪੁਰ ਰੋਡ, ਬੱਦੋਵਾਲ ਕੈਂਟ ਨੇੜੇ, ਝਾਂਡੇ, ਲੁਧਿਆਣਾ, ਪੰਜਾਬ ਕਾਲਜ ਆਫ਼ ਕਾਮਰਸ ਐਂਡ ਐਗਰੀਕਲਚਰ, ਸਰਕੱਪੜਾ, ਚੁੰਨੀ ਕਲਾਂ, ਫ਼ਤਿਹਗੜ ਸਾਹਿਬ, ਆਰ.ਪੀ.ਸੀ. ਡਿਗਰੀ ਕਾਲਜ, ਬਠਿੰਡਾ, ਰੈਡੀਕਲ ਬਿਜਨਸ ਸਕੂਲ, ਪਿੰਡ ਤੇ ਡਾਕਘਰ ਥਾਂਡੇ, ਖੱਪਰਖੇਰੀ, ਜ਼ਿਲਾ ਅੰਮ੍ਰਿਤਸਰ,

ਰਿਆਤ ਬਾਹਰਾ ਇੰਸਟੀਚਿਊਟ ਆਫ਼ ਮੈਨੇਜਮੈਂਟ, ਬੋਹਾਂ, ਹੁਸ਼ਿਆਰਪੁਰ, ਰਿਆਤ ਇੰਸਟੀਚਿਊਟ ਆਫ਼ ਮੈਨੇਜਮੈਂਟ, ਰੈਲਮਾਜਰਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੋਪੜ ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਸ਼ੇਖੂਪੁਰ, ਰੋਪੜ, ਸ. ਸੁਖਜਿੰਦਰ ਸਿੰਘ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨੋਲੋਜੀ, ਗੁਰਦਾਸਪੁਰ, ਐਸ.ਜੀ.ਜੀ.ਐਸ. ਖਾਲਸਾ ਕਾਲਜ ਮਾਹਿਲਪੁਰ, ਹੁਸ਼ਿਆਰਪੁਰ, ਐਸ.ਐਸ. ਕਾਲਜ ਫ਼ਾਰ ਗਰਲਜ਼, ਭੀਖੀ, ਮਾਨਸਾ, ਐਸ.ਐਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ, ਬਠਿੰਡਾ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁੱਖਾਨੰਦ (ਮੋਗਾ),

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ, ਮੋਗਾ ਰੋਡ, ਐਨ.ਐਚ.- 95, ਫਿਰੋਜ਼ਪੁਰ, ਸ੍ਰੀ ਗੁਰੂ ਅਰਜਨ ਦੇਵ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਧਾਰੀਵਾਲ, ਗੁਰਦਾਸਪੁਰ, ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਪਿੰਡ ਪੰਧੇਰ, ਅੰਮਿ੍ਰਤਸਰ, ਸ੍ਰੀ ਸਾਈਂ ਇਕਬਾਲ ਕਾਲਜ ਆਫ਼ ਮੈਨੇਜਮੇਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ, ਬਧਾਣੀ, ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜਨਸ ਮੈਨੇਜਮੈਂਟ ਐਂਡ ਐਗਰੀਕਲਚਰ, ਐਨ.ਆਈ.ਟੀ., ਜਲੰਧਰ, ਸੁਖਜਿੰਦਰ ਇੰਸਟੀਚਿਊਟ ਆਫ਼ ਕੰਪਿਊਟਰ ਸਾਇੰਸਜ਼ ਐਂਡ ਮੈਨੇਜਮੈਂਟ, ਪਿੰਡ ਤੇ ਡਾਕਘਰ ਦੁਨੇਰਾ, ਤਹਿਸੀਲ ਧਾਰ ਕਲਾਂ, ਜ਼ਿਲਾ ਪਠਾਨਕੋਟ,

ਸਵਾਮੀ ਸਰਵਾਨੰਦ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੋਕਨੋਲੋਜੀ, ਨੇੜੇ ਦਿਆਨੰਦ ਮੱਠ, ਜੀ.ਟੀ.ਰੋਡ, ਦੀਨਾਨਗਰ, ਜ਼ਿਲਾ ਗੁਰਦਾਸਪੁਰ, ਸਵਾਮੀ ਵਿਵੇਕਾਨੰਦ ਫੈਕਲਟੀ ਆਫ਼ ਇਨਫਾਰਮੇਸ਼ਨ ਐਂਡ ਬਿਜਨਸ ਮੈਨੇਜਮੈਂਟ, ਰਾਮਨਗਰ, ਬਨੂੜ, ਪਟਿਆਲਾ ਅਤੇ ਸਵਾਮੀ ਵਿਵੇਕਾਨੰਦ ਫੈਕਲਟੀ ਆਫ਼ ਟੈਕਨੋਲੋਜੀ ਐਂਡ ਮੈਨੇਜਮੈਂਟ ਚੰਡੀਗੜ ਪਟਿਆਲਾ ਕੌਮੀ ਮਾਰਗ, ਸੈਕਟਰ 8, ਰਾਮਨਗਰ, ਬਨੂੜ, ਤਹਿਸੀਲ ਰਾਜਪੁਰਾ, ਜ਼ਿਲਾ ਪਟਿਆਲਾ, ਤਾਰਾ ਵਿਵੇਕ ਕਾਲਜ, ਗੱਜਣਮਾਜਰਾ, ਸੰਗਰੂਰ, ਤਵੀ ਕਾਲਜ, ਸ਼ਾਹਪੁਰ ਕੰਡੀ, ਤਹਿਸੀਲ ਧਾਰ ਕਲਾਂ, ਜ਼ਿਲਾ ਪਠਾਨਕੋਟ,

ਦ ਰਾਇਲ ਗਰੁੱਪ ਆਫ ਕਾਲਜਿਜ਼, ਭੋਡੇਵਾਲ, ਜਿਲਾ ਮਾਨਸਾ, ਯੂਨੀਵਰਸਲ ਕਾਲਜ, ਬੱਲੋਪੁਰ, ਮੋਹਾਲੀ, ਯੂਨੀਵਰਸਟੀ ਪ੍ਰੋਫੈਸ਼ਨਲ ਕਾਲਜ ਆਫ਼ ਐਜੂਕੇਸ਼ਨ, ਆਦਮਪੁਰ, ਫ਼ਤਿਹਗੜ ਸਾਹਿਬ, ਵਾਹਿਗੁਰੂ ਕਾਲਜ, ਅਬੋਹਰ ਅਤੇ ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ ਸ਼ਾਮਲ ਹਨ। ਪੰਨੂ ਨੇ ਕਿਹਾ ਕਿ ਇਨਾਂ ਸੰਸਥਾਵਾਂ ਵਿਚ ਖੇਤੀਬਾੜੀ ਸਿੱਖਿਆ ਵਿਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਇਨ੍ਹਾਂ ਸੰਸਥਾਵਾਂ ਵਿਚ ਦਾਖ਼ਲਾ ਲੈਣ ਲਈ ਆਪ ਜ਼ਿੰਮੇਵਾਰ ਹੋਣਗੇ

ਕਿਉਂਕਿ ਐਕਟ ਦੀਆ ਧਾਰਾਵਾਂ ਦੀ ਪਾਲਣਾ ਵਿਚ ਅਸਫ਼ਲ ਹੋਣ ਕਰਕੇ ਇਹ ਸੰਸਥਾਵਾਂ ਨਾਨ-ਐਫ਼ੀਲੀਏਟਿਡ/ਨਾਨ-ਅਪਰੂਵਡ ਮੰਨੀਆਂ ਜਾਣਗੀਆਂ, ਜਿਸ ਕਾਰਨ ਇਹਨਾਂ ਸੰਸਥਾਵਾਂ ਵਲੋਂ ਜਾਰੀ ਕੀਤੇ ਡਿਗਰੀ/ ਡਿਪਲੋਮੇ ਸਰਟੀਫਿਕੇਟ ਨੂੰ ਪ੍ਰਮਾਣਿਤ ਨਹੀਂ ਮੰਨਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement