
ਦੋਵੇਂ ਪੈਰਾਂ 'ਤੇ ਪਲਾਸਟਰ ਲੱਗਣ ਅਤੇ ਅੱਗ ਨਾਲ ਸੜੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ
ਨਵੀਂ ਦਿੱਲੀ : ਬਾਲੀਵੁਡ ਅਦਾਕਾਰਾ ਤਾਪਸੀ ਪੰਨੂੰ ਨੂੰ ਕਾਬਲ ਅਦਕਾਰਾਵਾਂ 'ਚੋਂ ਇਕ ਮੰਨਿਆ ਜਾਂਦਾ ਹੈ। ਉਹ ਆਪਣੇ ਹਰੇਕ ਪ੍ਰਾਜੈਕਟ ਨੂੰ ਪੂਰਾ ਕਰਨ 'ਚ ਪੂਰੀ ਮਿਹਨਤ ਨਾਲ ਕੰਮ ਕਰਦੀ ਹੈ। ਤਾਪਸੀ ਦੀ ਇਕ ਹੋਰ ਫ਼ਿਲਮ ਰੀਲੀਜ਼ ਹੋਣ ਦੀ ਤਿਆਰੀ ਹੈ। ਇਸ ਵਿਚਕਾਰ ਤਾਪਸੀ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਵੇਖ ਕੇ ਤੁਸੀ ਹੈਰਾਨ ਰਹਿ ਜਾਓਗੇ।
Taapsee Pannu
ਤਾਪਸੀ ਨੇ ਤਾਮਿਲ-ਤੇਲਗੂ ਫ਼ਿਲਮ 'ਗੇਮ ਓਵਰ' ਵਿਚ ਕੰਮ ਕੀਤਾ ਹੈ, ਜਿਸ 'ਚ ਉਹ ਇਕ ਵੀਡੀਓ ਗੇਮ ਪ੍ਰੋਗਰਾਮਰ ਦਾ ਕਿਰਦਾਰ ਨਿਭਾਅ ਰਹੀ ਹੈ। ਉਸ ਦੇ ਕਿਰਦਾਰ ਦਾ ਨਾਂ ਸਵਪੰਨਾ ਹੈ। ਫ਼ਿਲਮ 'ਚ ਉਸ ਦੇ ਘਰ ਅੰਦਰ ਕੁਝ ਲੋਕ ਆਉਂਦੇ ਹਨ ਅਤੇ ਫਿਹ ਉਹ ਸੱਟ ਲਗੱਣ ਕਾਰਨ ਵਹੀਲਚੇਅਰ 'ਤੇ ਆ ਜਾਂਦੀ ਹੈ। ਇਸ ਫ਼ਿਲਮ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓ ਤਾਪਸੀ ਖੂਬ ਸ਼ੇਅਰ ਕਰਦੀ ਰਹਿੰਦੀ ਹੈ, ਪਰ ਇਸ ਵਾਰ ਜੋ ਤਾਪਸੀ ਨੇ ਸ਼ੇਅਰ ਕੀਤਾ, ਉਸ ਨੂੰ ਵੇਖ ਕੇ ਕਈ ਫੈਨਸ ਹੈਰਾਨ ਹੋ ਗਏ।
ਇਸ ਤਸਵੀਰ 'ਚ ਤਾਪਸੀ ਦੇ ਦੋਵੇਂ ਪੈਰਾਂ 'ਤੇ ਪਲਾਸਟਰ ਲੱਗਿਆ ਹੋਇਆ ਹੈ ਅਤੇ ਇਕ ਹੱਥ ਅੱਗ ਲੱਗਣ ਕਾਰਨ ਸੜਿਆ ਹੋਇਆ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਤਾਪਸੀ ਨੇ ਲਿਖਿਆ ਹੈ, "ਹਾਂ ਹਾਂ, ਬਰਫ਼ ਨਾਲ ਢਕੇ ਪਹਾੜ 'ਤੇ ਸ਼ਿਫ਼ਾਨ ਸਾੜੀ ਪਹਿਨ ਕੇ 25 ਦਿਨਾਂ ਤਕ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ... ਇਸ ਲਈ ਮੈਂ ਇਹ ਚੁਣਿਆ।" ਹਾਲੇ ਤਕ ਇਹ ਗੱਲ ਸਪਸ਼ਟ ਨਹੀਂ ਹੋਈ ਹੈ ਕਿ ਅਸਲ 'ਚ ਇਹ ਸੱਟ ਲੱਗੀ ਹੈ ਜਾਂ ਮੇਕਅਪ ਤੇ ਪ੍ਰੋਸਥੈਟਿਕ ਦਾ ਕਮਾਲ ਹੈ।