
ਡੇਰਾ ਬਾਬਾ ਨਾਨਕ ਵਿਖੇ ਵਧਦੇ ਕਰੋਨਾ ਦੇ ਮਰੀਜ਼ਾਂ ਕਰ ਕੇ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ।
ਡੇਰਾ ਬਾਬਾ ਨਾਨਕ/ਕਲਾਨੌਰ (ਗੁਰਦੇਵ ਸਿੰਘ ਰਜਾਦਾ) : ਡੇਰਾ ਬਾਬਾ ਨਾਨਕ ਵਿਖੇ ਵਧਦੇ ਕਰੋਨਾ ਦੇ ਮਰੀਜ਼ਾਂ ਕਰ ਕੇ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ। ਬੀਤੇ ਕਲ ਡੇਰਾ ਬਾਬਾ ਨਾਨਕ ਵਿਖੇ 7 ਕੋਰੋਨਾ ਦੇ ਨਵੇਂ ਮਰੀਜ਼ ਆਉਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ।
Corona virus in Punjab
ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਪੁਲਿਸ ਵਲੋਂ ਡੇਰਾ ਬਾਬਾ ਨਾਨਕ ਵਿਚ ਅਨਾਊਂਸਮੈਂਟ ਕਰਵਾ ਕੇ ਦੁਕਾਨਾਂ ਬੰਦ ਕਰਵਾ ਦਿਤੀਆਂ। ਲੋਕਾਂ ਵਿਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੋਰੋਨਾ ਦੇ ਵਧਦੇ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਅੱਜ ਡੇਰਾ ਬਾਬਾ ਨਾਨਕ ਪਹੁੰਚੇ।
Corona virus
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਕੋਈ ਪੁਜ਼ੀਸ਼ਨ ਚੰਗੀ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੰਮ ਤੋਂ ਬਗ਼ੈਰ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ। ਇਸ ਮੌਕੇ ਡਾਕਟਰ ਐਸ.ਐਮ.ਓ. ਹਰਪਾਲ ਸਿੰਘ ਡੇਰਾ ਬਾਬਾ ਨਾਨਕ ਅਤੇ ਸਿਹਤ ਵਿਭਾਗ ਦਾ ਅਮਲਾ ਵੀ ਹਾਜ਼ਰ ਸੀ।
Corona virus
ਦੱਸ ਦਈਏ ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਬੀਤੇ ਦਿਨ 5 ਹੋਰ ਮੌਤਾਂ ਹੋ ਗਈਆਂ ਅਤੇ 172 ਨਵੇਂ ਪਾਜ਼ੇਟਿਵ ਮਾਮਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਹਨ। ਹੁਣ ਜਿਥੇ ਮੌਤਾਂ ਦੀ ਗਿਣਤੀ 165 ਤਕ ਪਹੁੰਚ ਗਈ ਹੈ ਉਥੇ ਪਾਜ਼ੇਟਿਵ ਮਰੀਜ਼ਾਂ ਦਾ ਕੁਲ ਅੰਕੜਾ ਵੀ ਸੂਬੇ ਵਿਚ 6100 ਤੋਂ ਪਾਰ ਹੋ ਗਿਆ ਹੈ। ਸ਼ਾਮ ਤਕ ਇਹ ਅੰਕੜਾ 6109 ਸੀ। ਜ਼ਿਲ੍ਹਾ ਜਲੰਧਰ ਤੇ ਲੁਧਿਆਣਾ ਵਿਚ ਅੱਜ ਮੁੜ ਕੋਰੋਨਾ ਧਮਾਕਾ ਹੋਇਆ ਜਿਥੇ ਕ੍ਰਮਵਾਰ 61 ਤੇ 46 ਕੇਸ ਆਏ ਹਨ।
Corona Virus
4306 ਮਰੀਜ਼ ਹੁਣ ਤਕ ਠੀਕ ਹੋਏ ਹਨ। 1641 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 28 ਆਕਸੀਜਨ ਅਤੇ 3 ਵੈਂਟੀਲੇਟਰ 'ਤੇ ਹਨ। ਬੀਤੇ ਦਿਨ ਹੋਈਆਂ ਮੌਤਾਂ ਵਿਚ 2 ਮਾਮਲੇ ਜ਼ਿਲ੍ਹਾ ਮੋਗਾ ਅਤੇ ਇਕ ਦਿਨ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਮੋਹਾਲੀ ਨਾਲ ਸਬੰਧਤ ਹੈ। ਹੁਣ ਤਕ ਸੱਭ ਤੋਂ ਵੱਧ ਮੌਤਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ 48 ਹੋਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਹੈ ਜਿਥੇ 24 ਮੌਤਾਂ ਹੋ ਚੁਕੀਆਂ ਹਨ।