
ਖੋਜਕਰਤਾਵਾਂ ਦੀ ਇਕ ਅੰਤਰਰਾਸ਼ਟਰੀ ਟੀਮ ਨੂੰ ਕੋਰੋਨਾ ਵਾਇਰਸ ਸਬੰਧੀ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੈ।
ਨਵੀਂ ਦਿੱਲੀ: ਖੋਜਕਰਤਾਵਾਂ ਦੀ ਇਕ ਅੰਤਰਰਾਸ਼ਟਰੀ ਟੀਮ ਨੂੰ ਕੋਰੋਨਾ ਵਾਇਰਸ ਸਬੰਧੀ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੈ। ਗਲੋਬਲ ਸਟਡੀ ਵਿਚ ਪਤਾ ਚੱਲਿਆ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਿਚ ਜ਼ਿਆਦਾ ਤੇਜ਼ੀ ਨਾਲ ਲੋਕਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਹੈ ਅਤੇ ਫਿਲਹਾਲ ਕੋਰੋਨਾ ਦੇ ਇਸੇ ਰੂਪ ਨਾਲ ਜ਼ਿਆਦਾਤਰ ਲੋਕ ਸੰਕਰਮਿਤ ਹੋ ਰਹੇ ਹਨ।
Corona virus
ਇਕ ਰਿਪੋਰਟ ਮੁਤਾਬਕ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਯੂਰੋਪ ਤੋਂ ਅਮਰੀਕਾ ਵਿਚ ਪਹੰਚਿਆ। ਇਸ ਵਿਚ ਸੰਕਰਮਣ ਫੈਲਾਉਣ ਦੀ ਜ਼ਿਆਦਾ ਸਮਰੱਥਾ ਹੈ। ਹਾਲਾਂਕਿ ਕੋਰੋਨਾ ਦਾ ਨਵਾਂ ਰੂਪ ਪਾਜ਼ੇਟਿਵ ਹੋਏ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬਿਮਾਰ ਨਹੀਂ ਕਰ ਰਿਹਾ ਹੈ। ਹੁਣ ਖੋਜਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਵੈਕਸੀਨ ਨਾਲ ਕਾਬੂ ਕੀਤਾ ਜਾ ਸਕਦਾ ਹੈ ਜਾਂ ਨਹੀਂ।
Corona virus
ਹੁਣ ਤੱਕ ਜਿਸ ਵੈਕਸੀਨ ‘ਤੇ ਕੰਮ ਚੱਲ ਰਿਹਾ ਹੈ, ਉਹ ਕੋਰੋਨਾ ਵਾਇਰਸ ਦੇ ਪੁਰਾਣੇ ਵਰਜ਼ਨ ਦੇ ਅਧਾਰ ‘ਤੇ ਹੀ ਬਣਾਈ ਗਈ ਹੈ। ਖੋਜਕਰਤਾਵਾਂ ਨੇ ਨਵੇਂ ਮਿਊਟੇਸ਼ਨ ਨੂੰ G614 ਨਾਮ ਦਿੱਤਾ ਹੈ। Cell ਨਾਮ ਦੇ ਜਰਨਲ ਵਿਚ ਇਹ ਸਟਡੀ ਪ੍ਰਕਾਸ਼ਿਤ ਕੀਤੀ ਗਈ ਹੈ। ਸਟਡੀ ਦੌਰਾਨ ਪਤਾ ਚੱਲਿਆ ਕਿ ਸੰਕਰਮਿਤ ਹੋਣ ਵਾਲੇ ਨਵੇਂ ਲੋਕਾਂ ਵਿਚ ਵਾਇਰਸ ਦੇ ਨਵੇਂ ਮਿਊਟੇਸ਼ਨ ਦਾ ਹੀ ਦਬਦਬਾ ਹੈ।
Corona virus
ਬ੍ਰਿਟੇਨ ਦੀ ਡਿਊਕ ਯੂਨੀਵਰਸਿਟੀ ਦੇ ਡੇਵਿਡ ਮੌਂਟੇਫਿਯੋਰੇ ਨੇ ਕਿਹਾ ਕਿ ਉਹਨਾਂ ਨੂੰ ਜਾਂਚ ਵਿਚ ਪਤਾ ਚੱਲਿਆ ਕਿ G614 ਪੁਰਾਣੇ D614 ਨਾਲੋਂ 3 ਤੋਂ 9 ਗੁਣਾ ਤੱਕ ਜ਼ਿਆਦਾ ਸੰਕਰਮਕ ਹੈ। ਲਾਸ ਐਲਮਾਸ ਨੈਸ਼ਨਲ ਲੈਬ ਦੇ ਬਾਇਓਲਾਜਿਸਟ ਨੇ ਕਿਹਾ ਕਿ ਗਲੋਬਲ ਅੰਕੜੇ ਇਹ ਦਰਸਾਉਂਦੇ ਹਨ ਕਿ G614 ਨਾਮ ਦਾ ਕੋਰੋਨਾ ਵਾਇਰਸ ਪੁਰਾਣੇ D614 ਨਾਲੋਂ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਵਿਗਿਆਨਕਾਂ ਨੇ ਕਿਹਾ ਕਿ ਇਕ ਮਾਰਚ ਤੋਂ ਪਹਿਲਾਂ G614 ਯੂਰੋਪ ਤੋਂ ਬਾਹਰ ਨਹੀਂ ਦੇਖੇ ਜਾ ਰਹੇ ਸੀ, ਪਰ ਹੁਣ ਇਹ ਪੂਰੀ ਦੁਨੀਆ ਵਿਚ ਫੈਲ ਗਿਆ ਹੈ।