
ਇਲਜ਼ਾਮ ਲਗਾਉਂਦਿਆਂ ਮਾਪਿਆਂ ਨੇ ਦਸਿਆ ਕਿ ਪਹਿਲਾਂ ਤਾ ਸਕੂਲਾਂ...
ਸੰਗਰੂਰ: ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਸਿੱਖਿਆ ਨੂੰ ਲੈ ਕੇ ਜੋ ਲੜਾਈ ਚੱਲ ਰਹੀ ਸੀ ਉਸ ਵਿਚ ਕੋਰਟ ਦੇ ਫ਼ੈਸਲੇ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਬੱਚਿਆਂ ਦੇ ਮਾਪਿਆਂ ਤੋਂ ਸਕੂਲ ਫ਼ੀਸਾਂ ਵਸੂਲੀਆਂ ਜਾ ਸਕਣਗੀਆਂ। ਇਸ ਤੋਂ ਬਾਅਦ ਹੁਣ ਬੱਚਿਆਂ ਦੇ ਮਾਪਿਆਂ ਤੇ ਸਰਕਾਰ ਦੇ ਵਿਰੋਧੀਆਂ ਨੇ ਮੁੜ ਤੋਂ ਸੰਘਰਸ਼ ਵਿੱਢ ਦਿੱਤਾ ਹੈ। ਸੰਗਰੂਰ ਵਿਚ ਭਾਜਪਾ ਨੁਮਾਇੰਦਿਆਂ ਅਤੇ ਮਾਪਿਆਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
Parents
ਇਲਜ਼ਾਮ ਲਗਾਉਂਦਿਆਂ ਮਾਪਿਆਂ ਨੇ ਦਸਿਆ ਕਿ ਪਹਿਲਾਂ ਤਾ ਸਕੂਲਾਂ ਵੱਲੋਂ ਟਿਊਸ਼ਨ ਫ਼ੀਸਾਂ ਹੀ ਮੰਗੀਆਂ ਜਾ ਰਹੀਆਂ ਸਨ ਪਰ ਹੁਣ ਸਕੂਲ ਦਾਖ਼ਲਾ ਫ਼ੀਸਾਂ ਵੀ ਮੰਗਣ ਲੱਗੇ ਹਨ ਜਿਸ ਕਾਰਨ ਉਹਨਾਂ ਦੇ ਸਿਰ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉੱਥੇ ਹੀ ਮਾਪਿਆਂ ਨੇ ਦਸਿਆ ਕਿ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਬੱਚਿਆਂ ਦੀ ਪੂਰੀਆਂ ਫ਼ੀਸਾਂ ਮੁਆਫ਼ੀ ਕੀਤੀਆਂ ਜਾਣਗੀਆਂ ਪਰ ਉਹਨਾਂ ਨੇ ਅਪਣਾ ਬਿਆਨ ਬਦਲ ਦਿੱਤਾ।
Parents
ਉਹਨਾਂ ਨੇ ਕਿਹਾ ਸੀ ਕਿ 70 ਪ੍ਰਤੀਸ਼ਤ ਫ਼ੀਸਾਂ ਲਈਆਂ ਜਾਣਗੀਆਂ ਪਰ ਪੂਰੀਆਂ ਫ਼ੀਸਾਂ ਲੈਣ ਦੀ ਗੱਲ ਆਖੀ ਜਾ ਰਹੀ ਹੈ। ਸਰਕਾਰ ਦਿਨੋਂ-ਦਿਨ ਅਪਣੀਆਂ ਬਦਨੀਤੀਆਂ ਤੇ ਉਤਰ ਰਹੀ ਹੈ। ਬੱਚਿਆਂ ਦੇ ਮਾਪੇ ਪਹਿਲਾਂ ਹੀ ਇੰਨੇ ਬੁਰੇ ਹਾਲਾਤਾਂ ਵਿਚੋਂ ਗੁਜ਼ਰ ਰਹੇ ਹਨ।
Sangrur
ਬੱਚਿਆਂ ਨੂੰ ਮੋਬਾਇਲ ਲੈ ਕੇ ਦੇਣ ਦੀ ਸਮੱਸਿਆ ਆ ਰਹੀ ਹੈ, ਫਿਰ ਆਨਲਾਈਨ ਪੜ੍ਹਾਈਆਂ ਦੀ ਸਮੱਸਿਆ ਤੇ ਮਹਾਂਮਾਰੀ ਦੇ ਦੌਰ ਦੇ ਚਲਦਿਆਂ ਬੇਰੁਜ਼ਗਾਰੀ ਵੈਸੇ ਹੀ ਬਹੁਤ ਫੈਲੀ ਹੋਈ ਹੈ ਤੇ ਸਰਕਾਰ ਜਵਾਬ ਦੇਵੇ ਕਿ ਮਾਪੇ ਬੱਚਿਆਂ ਦੀਆਂ ਫ਼ੀਸਾਂ ਕਿੱਥੋਂ ਭਰਨਗੇ? ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਿੱਖਿਆ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ ਮੰਤਰੀ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ।
Parents
ਸਕੂਲਾਂ ਵੱਲੋਂ ਦਾਖਲਾ ਫੀਸ 15000, ਮਹੀਨਾਵਾਰ ਫੀਸ 7500, ਟ੍ਰਾਂਸਪੋਰਟ ਫੀਸ 7 ਤੋਂ 8 ਹਜ਼ਾਰ ਰੁਪਏ ਅਤੇ 10 ਹਜ਼ਾਰ ਬਿਲਡਿੰਗ ਫੰਡ ਅਤੇ ਹੋਰ ਕਈ ਖਰਚੇ ਮੰਗੇ ਜਾ ਰਹੇ ਹਨ। ਲਾਕਡਾਊਨ ਕਾਰਨ ਕੰਮ ਬੰਦ ਪਏ ਹਨ ਤੇ ਮਾਪੇ ਇੰਨੇ ਖਰਚੇ ਕਿੱਥੋਂ ਦੇਣ। ਸਕੂਲਾਂ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ।
Sangrur
ਸਰਕਾਰ ਮਾਪਿਆਂ ਨਹੀਂ ਸਗੋਂ ਸਕੂਲਾਂ ਨਾਲ ਖੜ੍ਹੀ ਹੈ ਤੇ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਹੈ ਅਤੇ ਸਕੂਲਾਂ ਵੱਲੋਂ ਫੰਡ ਸਰਕਾਰ ਨੂੰ ਦਿੱਤਾ ਜਾਂਦਾ ਹੈ। ਦਸ ਦਈਏ ਕਿ ਬੀਤੇ ਦਿਨੀ ਹਾਈਕੋਰਟ ਨੇ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਲੈਣ ਦੀ ਪ੍ਰਵਾਨਗੀ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਮਾਪੇ ਸਰਕਾਰ ਖਿਲਾਫ ਸੜਕਾਂ ਤੇ ਉਤਰਨ ਲਈ ਮਜ਼ਬੂਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।