
ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ (BJYM) ਨੇ ਚੰਡੀਗੜ੍ਹ ਵਿਖੇ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼। ਵਰਕਰਾਂ ਦੀ ਪੁਲਿਸ ਨਾਲ ਹੋਈ ਝੜਪ।
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ (BJYM) ਨੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ (CM Capt. Amarinder Singh's Resident) ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਕਟਰ 17 (Sector 17) ਸਥਿਤ ਆਰ.ਬੀ.ਆਈ. ਦਫ਼ਤਰ (RBI Office) ਦੇ ਸਾਹਮਣੇ ਬੈਰੀਕੇਡ (Barricade) ਲਗਾ ਕੇ ਪੁਲਿਸ ਨੇ ਰੋਕ ਲਿਆ। ਪੁਲਿਸ ਦੇ ਰੋਕਣ ਦੇ ਬਾਵਜੂਦ ਬੀਜੇਵਾਈਐਮ (BJYM) ਵਰਕਰ ਨਹੀਂ ਮੰਨੇ ਅਤੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਲਗ ਗਏ।
ਹੋਰ ਪੜ੍ਹੋ: Dinesh Kartik ਨੇ ਬੈਟ ਨੂੰ ਲੈ ਕੇ ਕੀਤਾ ਸੀ ਵਿਵਾਦਿਤ ਕੁਮੈਂਟ, ਟ੍ਰੋਲ ਹੋਣ ’ਤੇ ਮੰਗੀ ਮੁਆਫ਼ੀ
BJYM Protest
ਹੋਰ ਪੜ੍ਹੋ: ਨੈਸ਼ਨਲ ਹਾਈਵੇ ’ਤੇ ਆਵਾਜਾਈ ਮੁੜ ਸ਼ੁਰੂ, 1 ਜੁਲਾਈ ਨੂੰ Fastag ਰਾਹੀਂ ਇਕੱਠਾ ਹੋਇਆ 103 ਕਰੋੜ Toll
ਇਸ ਤੋਂ ਬਾਅਦ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਕੇ ਅਤੇ ਅੱਥਰੂ ਗੈਸ (Tear Gas) ਦੇ ਗੋਲੇ ਸੁੱਟ ਕੇ ਪ੍ਰਦਰਸ਼ਨਕਾਰੀਆਂ (Protestors) ਨੂੰ ਖਿੰਡਾ ਦਿੱਤਾ। ਕਈ ਵਰਕਰ ਇਸ ਦੌਰਾਨ ਜ਼ਖਮੀ ਹੋ ਗਏ ਸਨ। ਮਾਮਲੇ ਨੂੰ ਹੱਥੋਂ ਬਾਹਰ ਨਿਕਲਦਾ ਵੇਖਦੇ ਹੋਏ ਸੈਕਟਰ 17 ਥਾਣੇ ਦੀ ਪੁਲਿਸ ਨੇ ਬੀਜੇਵਾਈਐਮ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ (BJYM State President Bhanu Pratap) ਸਮੇਤ ਕਈ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਨੂੰ ਵੇਖਦੇ ਹੋਏ ਕਈ ਵਰਕਰ ਪੁਲਿਸ ਵੈਨ ਸਾਹਮਣੇ ਲੇਟ ਗਏ ਅਤੇ ਪੰਜਾਬ ਸਰਕਾਰ (Punjab Government) ਖ਼ਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
BJYM
ਹੋਰ ਪੜ੍ਹੋ: ਗਰਮੀ ਦਾ ਕਹਿਰ! Cyprus ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਮਦਦ ਲਈ ਆਏ ਕਈ ਦੇਸ਼
ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ (Drug Free State) ਕਰਨ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ (Employment) ਦੇਣ ਦਾ ਵੀ ਵਾਅਦਾ ਕੀਤਾ ਸੀ, ਜਿਸ ਬਾਰੇ ਹੁਣ ਕੋਈ ਗੱਲ ਵੀ ਨਹੀਂ ਕਰਦਾ। ਦੱਸ ਦੇਈਏ ਕਿ ਇਹ ਰੋਸ ਪ੍ਰਦਰਸ਼ਨ ਬੀਜੇਵਾਈਐਮ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਹੇਠ ਕੀਤੀ ਗਈ।