ਨੈਸ਼ਨਲ ਹਾਈਵੇ ’ਤੇ ਆਵਾਜਾਈ ਮੁੜ ਸ਼ੁਰੂ, 1 ਜੁਲਾਈ ਨੂੰ Fastag ਰਾਹੀਂ ਇਕੱਠਾ ਹੋਇਆ 103 ਕਰੋੜ Toll
Published : Jul 5, 2021, 12:19 pm IST
Updated : Jul 5, 2021, 12:19 pm IST
SHARE ARTICLE
National Highway
National Highway

ਹਾਈਵੇ ‘ਤੇ ਵੀ ਆਵਾਜਾਈ ਵੱਧਣੀ ਸ਼ੁਰੂ ਹੋ ਗਈ ਹੈ। 1 ਜੁਲਾਈ ਨੂੰ Fastag ਰਾਹੀਂ 103 ਕਰੋੜ ਰੁਪਏ ਤੱਕ ਟੋਲ ਇਕੱਤਰ ਕੀਤਾ ਗਿਆ।

ਨਵੀਂ ਦਿੱਲੀ: ਕੋਰੋਨਾਵਾਈਰਸ ਦੀ ਦੂਜੀ ਲਹਿਰ (Second wave of Covid-19) ਨੇ ਪੂਰੇ ਦੇਸ਼ ‘ਚ ਕਹਿਰ ਮਚਾਇਆ ਹੋਇਆ ਸੀ, ਪਰ ਹੁਣ ਸਥਿਤੀ ਪਹਿਲਾਂ ਦੀ ਤਰ੍ਹਾਂ ਠੀਕ ਹੁੰਦੀ ਜਾ ਰਹੀ ਹੈ। ਇਸੇ ਕਾਰਨ ਹੁਣ ਹਾਈਵੇ (Highway) ‘ਤੇ ਵੀ ਆਵਾਜਾਈ (Transportation) ਵੱਧਣੀ ਸ਼ੁਰੂ ਹੋ ਗਈ ਹੈ। ਫਾਸਟੈਗ (Fastag) ਦੇ ਅਧਾਰਿਤ ਅੰਕੜਿਆਂ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ। ਜੂਨ ਦੇ ਅੰਤ ਤੱਕ ਇਲੈਕਟ੍ਰਾਨਿਕ ਮੋਡ (Electronic Mode) ਰਾਹੀਂ ਇਕ ਦਿਨ ਵਿਚ ਇਕੱਤਰ ਕੀਤਾ ਗਿਆ ਟੋਲ (Toll) 97 ਕਰੋੜ ਰੁਪਏ ਰਿਹਾ। ਜਦਕਿ 1 ਜੁਲਾਈ ਤੱਕ ਟੋਲ 103 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ।

ਹੋਰ ਪੜ੍ਹੋ: 5ਵੇਂ ਪਾਤਸ਼ਾਹ ਦਾ ਵਰਦਾਨ ਪ੍ਰਾਪਤ ਪਰਵਾਰ ‘ਸਬ ਸੇ ਪਹਿਲੋ ਭਾਈ ਬਹਿਲੋ’

FastagFastag

ਜਦੋਂ ਤੋਂ ਸਰਕਾਰ ਨੇ ਫਾਸਟੈਗ ਪ੍ਰਣਾਲੀ ਲਾਗੂ ਕੀਤੀ ਹੈ, ਇਹ ਟੈਗ 780 ਟੋਲ ਪਲਾਜ਼ਿਆਂ (Toll Plaza) ’ਤੇ ਟੋਲ ਇਕੱਠਾ ਕਰਨ ਦਾ ਤਰਜੀਹ ਢੰਗ ਬਣ ਗਿਆ ਹੈ। ਜਾਣਕਾਰੀ ਮੁਤਾਬਕ, 1 ਜੁਲਾਈ ਨੂੰ 63 ਲੱਖ ਫਾਸਟੈਗ ਟ੍ਰਾਂਜੈਕਸ਼ਨਾਂ (Fastag Transactions) ਰਜਿਸਟਰਡ ਹੋਈਆਂ ਸਨ। ਜਦਕਿ ਜੂਨ ਵਿਚ ਸਰਕਾਰ ਨੇ ਫਾਸਟੈਗ ਟੋਲ ਰਾਹੀਂ 2576 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜੋ ਮਈ ਤੋਂ 21 ਪ੍ਰਤੀਸ਼ਤ ਜ਼ਿਆਦਾ ਹੈ। ਅਧਿਕਾਰੀਆਂ ਨੇ ਤਾਮਿਲਨਾਡੂ, ਪੱਛਮੀ ਬੰਗਾਲ, ਉੜੀਸਾ ਅਤੇ ਰਾਜਸਥਾਨ ਵਰਗੇ ਕੁਝ ਰਾਜਾਂ ਨੂੰ ਛੱਡ ਕੇ ਫਾਸਟੈਗ ਲੈਣ-ਦੇਣ ਦੀ ਰਫ਼ਤਾਰ ਆਮ ਵਾਂਗ ਬਣੀ ਹੋਈ ਹੈ।

ਹੋਰ ਪੜ੍ਹੋ:  ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ ਸੋਕਾ ਲਿਆ ਦੇਵਾਂਗਾ'

Fastag Toll plazaFastag Toll plaza

ਹੋਰ ਪੜ੍ਹੋ: ਰਾਫੇਲ ਸੌਦੇ ’ਤੇ ਮਾਇਆਵਤੀ ਦਾ ਬਿਆਨ, ਵਿਵਾਦ ਦਾ ਤਸੱਲੀਬਖਸ਼ ਨਿਪਟਾਰਾ ਕਰੇ ਸਰਕਾਰ

ਜਾਣਕਾਰੀ ਅਨੁਸਾਰ, ਮਾਰਚ ਵਿਚ ਕੋਰੋਨਾ ਦੀ ਦੂਸਰੀ ਲਹਿਰ ਦੇ ਆਉਣ ਤੋਂ ਇਕ ਮਹੀਨਾ ਪਹਿਲਾਂ ਤੱਕ ਫਾਸਟੈਗ ਦੀ ਵਰਤੋਂ ਮਹੀਨੇ ਵਿਚ 19.3 ਕਰੋੜ ਟ੍ਰਾਂਜੈਕਸ਼ਨਾਂ ਦੇ ਸਿਖਰ ’ਤੇ ਪਹੁੰਚ ਗਈ ਸੀ। ਪਰ ਅਪ੍ਰੈਲ ਵਿਚ ਜਦੋਂ ਕੋਰੋਨਾ ਮਾਮਲਿਆਂ ‘ਚ ਵਾਧਾ ਹੋਇਆ ਤਾਂ ਇਨ੍ਹਾਂ ਅੰਕੜਿਆਂ ਵਿਚ ਲਗਭਗ 2,776 ਕਰੋੜ ਰੁਪਏ ਤੋਂ 16.4 ਕਰੋੜ ਤੱਕ ਗਿਰਾਵਟ ਆਈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਜੂਨ ਦੇ ਅੰਕੜੇ ਦੱਸ ਰਹੇ ਹਨ ਕਿ ਕੋਰੋਨਾ ਦੀ ਦੂਸਰੀ ਲਹਿਰ ਦਾ ਪ੍ਰਭਾਵ ਹੁਣ ਘੱਟ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement