
ਈਦ ਮਨਾ ਕੇ ਪ੍ਰਵਾਰ ਨਾਲ ਘਰ ਪਰਤ ਰਹੀ ਮ੍ਰਿਤਕ ਲੜਕੀ
ਲੁਧਿਆਣਾ: ਲੁਧਿਆਣਾ 'ਚ ਪਰਿਵਾਰ ਸਮੇਤ ਸੜਕ ਪਾਰ ਕਰ ਰਹੀ ਲੜਕੀ ਨੂੰ ਟਰੱਕ ਡਰਾਈਵਰ ਨੇ ਕੁਚਲ ਦਿਤਾ। ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਜੋਧੇਵਾਲ ਬਸਤੀ ਥਾਣੇ ਦੇ ਬਿਲਕੁਲ ਸਾਹਮਣੇ ਵਾਪਰਿਆ। ਮ੍ਰਿਤਕ ਦੀ ਪਛਾਣ ਮੁਮਤਾਜ਼ ਖਾਤੂਨ ਵਜੋਂ ਹੋਈ ਹੈ। ਮੁਮਤਾਜ਼ ਦਾ ਵਿਆਹ ਦੋ ਸਾਲ ਬਾਅਦ ਮੰਗੇਤਰ ਮੁਹੰਮਦ ਕਾਮਰੇ ਆਲਮ ਨਾਲ ਹੋਣਾ ਸੀ।
ਇਹ ਵੀ ਪੜ੍ਹੋ: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਦਿੱਲੀ ਸਰਕਾਰ ਨੂੰ ਤਾਜ਼ਾ ਨੋਟਿਸ ਜਾਰੀ
ਮੁਮਤਾਜ਼ ਖਾਤੂਨ ਆਪਣੇ ਮੰਗੇਤਰ ਮੁਹੰਮਦ ਕਮਰੇ ਆਲਮ, ਮਾਂ ਨੌਸੋਬਾ ਖਾਤੂਨ, ਪਿਤਾ ਅਕਰਮ, ਭਰਾ ਰਿਹਾਨ ਅਤੇ ਫੈਜ਼ਲ ਨਾਲ ਆਪਣੇ ਚਾਚੇ ਦੇ ਘਰ ਈਦ ਮਨਾਉਣ ਤੋਂ ਬਾਅਦ ਦਿੱਲੀ ਤੋਂ ਪਰਤੀ ਸੀ। ਮੰਗਲਵਾਰ ਦੇਰ ਰਾਤ ਬੱਸ ਨੇ ਉਨ੍ਹਾਂ ਨੂੰ ਜੋਧੇਵਾਲ ਬਸਤੀ ਚੌਕ ਵਿੱਚ ਉਤਾਰ ਦਿਤਾ। ਜਦੋਂ ਉਹ ਸੜਕ ਪਾਰ ਕਰ ਰਹੇ ਸਨ ਤਾਂ ਅਚਾਨਕ ਇੱਕ ਟਰੱਕ ਆਇਆ, ਜਿਸ ਨੇ ਮੁਮਤਾਜ਼ ਨੂੰ ਕੁਚਲ ਦਿਤਾ।
ਇਹ ਵੀ ਪੜ੍ਹੋ: ਭਾਰਤ ਨੇ 9ਵੀਂ ਵਾਰ ਜਿੱਤੀ ਸੈਫ ਫੁੱਟਬਾਲ ਚੈਂਪੀਅਨਸ਼ਿਪ, ਫਾਈਨਲ ’ਚ ਕੁਵੈਤ ਨੂੰ 5-4 ਨਾਲ ਦਿਤੀ ਮਾਤ
ਪਰਿਵਾਰ ਦੇ ਬਾਕੀ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਤਾਂ ਆਸਪਾਸ ਦੇ ਲੋਕਾਂ ਨੇ ਟਰੱਕ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ। ਸੜਕ 'ਤੇ ਬੱਚੀ ਦੀ ਲਾਸ਼ ਪਈ ਦੇਖ ਕੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿਤੀ। ਪਰਿਵਾਰ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਮੁਮਤਾਜ਼ ਦੇ ਪਿਤਾ ਅਕਰਮ ਨੇ ਦਸਿਆ ਕਿ ਟਰੱਕ ਦਾਣਾ ਮੰਡੀ ਦੇ ਆਸ-ਪਾਸ ਖੜ੍ਹਾ ਹੈ। ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਬਿਨਾਂ ਰੁਕੇ ਉਸ ਨੂੰ ਭਜਾ ਕੇ ਲੈ ਗਿਆ। ਉਸ ਨੇ ਥਾਣਾ ਜੋਧੇਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ।