
ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਵਜੋਂ ਹੋਈ
ਲੁਧਿਆਣਾ: ਡੇਹਲੋਂ ਦੇ ਪਿੰਡ ਰੁੜਕਾ ਵਿਖੇ ਬੁਧਵਾਰ ਸਵੇਰੇ ਭਾਰੀ ਮੀਂਹ ਕਾਰਨ ਇਕ ਉਦਯੋਗਿਕ ਯੂਨਿਟ ਦਾ ਇਕ ਹਿੱਸਾ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਮਜ਼ਦੂਰ ਦੀ ਮੌਤ ਸ਼ੈੱਡ ਡਿੱਗਣ ਕਾਰਨ ਹੋਈ। ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 30 ਸਾਲ ਸੀ।
ਇਹ ਵੀ ਪੜ੍ਹੋ: ਵਿਰੋਧੀ ਜਾਂ ਤਾਂ ਮੇਰੇ 'ਤੇ ਨਿਜੀ ਹਮਲੇ ਕਰਦੇ ਹਨ ਜਾਂ ਫਿਰ ਪੱਤਰਕਾਰਾਂ ਦੇ ਗਲ ਪੈਂਦੇ ਹਨ : ਮੁੱਖ ਮੰਤਰੀ ਭਗਵੰਤ ਮਾਨ
ਮਿਲੀ ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਆਸ-ਪਾਸ ਦੇ ਇਲਾਕਾ ਵਾਸੀਆਂ ਨੇ ਡੇਹਲੋਂ ਦੇ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਮਗਰੋਂ ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦਸਿਆ ਕਿ ਯੂਨਿਟ-ਪੂਜਾ ਇੰਡਸਟਰੀਜ਼ ਦੀ ਇਮਾਰਤ ਖਸਤਾ ਹਾਲਤ ਵਿਚ ਸੀ। ਉਨ੍ਹਾਂ ਅੱਗੇ ਕਿਹਾ ਕਿ ਕੰਧ ਡਿੱਗਣ ਨਾਲ ਇਕ ਸ਼ੈੱਡ ਮਜ਼ਦੂਰਾਂ 'ਤੇ ਡਿੱਗ ਗਿਆ, ਜਿਸ ਕਾਰਨ ਇਕ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜ਼ਖਮੀ ਮਜ਼ਦੂਰਾਂ ਦੀ ਹਾਲਤ ਸਥਿਰ ਹੈ।