ਮੁੱਖ ਗ੍ਰੰਥੀ ਜਗਤਾਰ ਸਿੰਘ ਦੇ ਖਿਲਾਫ਼ ਹਜੂਰੀ ਰਾਗੀਆਂ ਦਾ ਮੋਰਚਾ, ਲਾਏ ਗੰਭੀਰ ਇਲਜ਼ਾਮ!
Published : Aug 5, 2020, 1:20 pm IST
Updated : Aug 5, 2020, 1:20 pm IST
SHARE ARTICLE
Head Granthi Jagtar Singh Amritsar Akal Takht Giani Harpreet Singh
Head Granthi Jagtar Singh Amritsar Akal Takht Giani Harpreet Singh

ਜੱਥੇਦਾਰ ਅਕਾਲ ਤਖ਼ਤ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ: ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਗਤਾਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂ ਕਿ ਗਿਆਨੀ ਜਗਤਾਰ ਸਿੰਘ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਨੂੰ ਰੋਕ ਕੇ ਅਪਣੇ ਵੱਲੋਂ ਦੱਸੇ ਗਏ ਕੀਰਤਨ ਕਰਨ ਦੇ ਦਬਾਅ ਬਣਾਏ ਜਾਣ ਸਬੰਧੀ ਹਜ਼ੂਰੀ ਰਾਗੀਆਂ ਵੱਲੋਂ ਇਕ ਮੰਗ ਪੱਤਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸੌਂਪਿਆ ਗਿਆ ਹੈ।

SikhSikh

ਹਾਲਾਂਕਿ ਰਾਗੀ ਸਿੰਘ ਇਸ ਮੌਕੇ ਦਬੀ ਅਵਾਜ਼ ਵਿਚ ਇਸ ਸਬੰਧੀ ਆਪਣੀ ਗੱਲ ਕਰਦੇ ਦਿਖੇ ਪਰ ਉਹ ਖੁਲ੍ਹ ਕੇ ਜਵਾਬ ਦਿੰਦੇ ਨਜ਼ਰ ਨਹੀਂ ਆਏ। ਰਾਗੀ ਸਿੰਘ ਨੇ ਦਸਿਆ ਕਿ ਉਹ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਬੇਨਤੀ ਕਰਨ ਆਏ ਹਨ ਕਿ ਇਸ ਮਸਲੇ ਤੇ ਵਿਚਾਰ ਚਰਚਾ ਕੀਤੀ ਜਾਵੇ ਤੇ ਇਸ ਦਾ ਹੱਲ ਕੱਢਿਆ ਜਾਵੇ।

SikhSikh

ਉਹਨਾਂ ਅੱਗੇ ਕਿਹਾ ਕਿ ਇਹ ਮਾਮਲਾ ਕੋਈ ਜ਼ਿਆਦਾ ਵੱਡਾ ਨਹੀਂ ਹੈ ਅਕਸਰ ਹੀ ਅਜਿਹੀਆਂ ਛੋਟੀਆਂ-ਮੋਟੀਆਂ ਗਲਤੀਆਂ ਇਨਸਾਨਾਂ ਤੋਂ ਹੋ ਹੀ ਜਾਂਦੀਆਂ ਹਨ। ਦੱਸ ਦੇਈਏ ਕਿ ਦਰਬਾਰ ਸਾਹਿਬ ਵਿਚ ਕੀਰਤਨ ਰੁਕਵਾਉਣਾ ਜਾਂ ਫਿਰ ਮਰਜ਼ੀ ਅਨੁਸਾਰ ਸ਼ਬਦ ਕੀਰਤਨ ਕਰਾਉਣ ਦੇ ਸਬੰਧ ਵਿਚ ਪਹਿਲਾਂ ਵੀ ਕਈ ਹਜ਼ੂਰੀ ਰਾਗੀ ਇਸ ਦਾ ਵਿਰੋਧ ਕਰਦੇ ਰਹੇ ਹਨ। ਦੇਖਣਾ ਹੋਵੇਗਾ ਜੱਥੇਦਾਰ ਅਕਾਲ ਤਖਤ ਮਾਮਲੇ 'ਚ ਕੀ ਕਾਰਵਾਈ ਕਰਦੇ ਹਨ। 

SikhSikh

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਤੇ ਹਰ ਸਿੱਖ ਇਸਦੇ ਦਰਸ਼ਨ-ਇਸ਼ਨਾਨ ਦੀ ਅਰਦਾਸ ਰੋਜ਼ਾਨਾ ਨਿੱਤਨੇਮ ਤੋਂ ਬਾਅਦ ਕਰਦਾ ਹੈ। ਇਸ ਲਈ ਇਹ ਅਸਥਾਨ ਸ਼ੁਰੂ ਤੋਂ ਹੀ ਸਮੇਂ ਦੀਆਂ ਸਰਕਾਰਾਂ ਦੀਆਂ ਨਜ਼ਰਾਂ ਵਿਚ ਰੜਕਦਾ ਵੀ ਰਿਹਾ ਹੈ।

SikhSikh

ਹੁਣ ਤਕ ਤਿੰਨ ਵੱਡੇ ਫੌਜੀ ਹਮਲੇ (1757, 1762 ਤੇ 1984) ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਹੋ ਚੁੱਕੇ ਹਨ, ਜਦਕਿ ਕਈ ਹੋਰ ਛੋਟੇ ਹਮਲੇ ਵੀ ਹੁੰਦੇ ਰਹੇ ਹਨ। ਇਸ ਤੋਂ ਇਲਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਰਿਆਦਾ ਵੀ ਲਗਾਤਾਰ ਸਰਕਾਰਾਂ ਦੇ ਨਿਸ਼ਾਨੇ ਤੇ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement