
ਅੰਤਰਾਸ਼ਟਰੀ ਪੱਧਰ ਤੱਕ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਨੇ ਨੇਪਾਲੀ ਮੂਲ ਦੀ ਪੰਜਾਬ ਪੜ੍ਹਦੀ ਇੱਕ ਹੋਣਹਾਰ ਕਬੱਡੀ ਖਿਡਾਰਣ ਦੀ ਪੈਨਸ਼ਨ ਲਗਾ ਕੇ ਇਸ ਦੀ ਆਰਥਿਕ ਮੱਦਦ ਕਰਦਿਆਂ ਇਸ ਖਿਡਾਰਣ ਦਾ ਅੰਤਰ ਰਾਸ਼ਟਰੀ ਪੱਧਰ ਤੱਕ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ।
Sangrur
ਉਹਨਾਂ ਦੱਸਿਆ ਕਿ ਇਸ ਹੋਣਹਾਰ ਖਿਡਾਰਣ ਦਾ ਮਨੋਬਲ ਉੱਚਾ ਚੁੱਕਣ ਲਈ ਉਹਨਾਂ ਵੱਲੋਂ ਆਪਣੀ ਨਿੱਜੀ ਕਮਾਈ ਵਿੱਚੋਂ ਇਸ ਵਿਦਿਆਰਥਣ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਲਗਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਇਸ ਖਿਡਾਰਣ ਦਾ ਅੰਤਰ ਰਾਸ਼ਟਰੀ ਪੱਧਰ ਤੱਕ ਖੇਡਣ ਦਾ ਸੁਪਨਾ ਪੂਰਾ ਕਰਨ ਦਾ ਵਿਸ਼ਵਾਸ ਵੀ ਦਵਾਇਆ ਹੈ। ਹਰੀ ਸਿੰਘ ਦਾ ਕਹਿਣਾ ਹੈ ਕਿ ਉਹ ਇਕ ਇਨਸਾਨੀਅਤ ਨੇ ਨਾਤੇ ਬੱਚੀ ਦੀ ਮਦਦ ਕਰਨਾ ਚਾਹੁੰਦੇ ਹਨ।
Sangrur
ਇਸ ਸੇਵਾ ਵਿਚ ਉਹਨਾਂ ਦਾ ਕੋਈ ਸਿਆਸੀ ਲਾਹਾ ਲੈਣਾ ਨਹੀਂ ਹੈ ਇਸ ਲਈ ਉਹ ਬੱਚੀ ਦੀ ਪੈਨਸ਼ਨ ਤੋਂ ਲੈ ਕੇ ਅੰਤਰ ਰਾਸ਼ਟਰੀ ਪੱਧਰ ਤੱਕ ਖੇਡਣ ਦਾ ਸੁਪਨਾ ਪੂਰਾ ਕਰਨਗੇ। ਬੱਚੀ ਦੀ ਪੜ੍ਹਾਈ ਤੇ ਉਸ ਦੇ ਚੰਗੇ ਭਵਿੱਖ ਲਈ ਉਹ ਉਸ ਦਾ ਪੂਰਾ ਸਾਥ ਦੇਣਗੇ। ਸੰਜੇ ਲਹਿਰੀ ਸਮਾਜ ਸੇਵਕ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਪ੍ਰੀਤ ਨੇ ਲੋਕਾਂ ਵਿਚ ਵਿਚਰਨਾ ਨਹੀਂ ਤੇ ਨਾ ਹੀ ਉਹਨਾਂ ਦੀ ਸਾਰ ਲੈਣੀ ਪਰ ਉਹਨਾਂ ਨੇ ਬੱਚੀ ਦੀ ਮਦਦ ਲਈ ਅੱਗੇ ਆ ਕੇ ਉਹਨਾਂ ਦਾ ਹੌਂਸਲਾ ਵਧਾ ਦਿੱਤਾ ਹੈ।
Sangrur
ਸਮਾਜ ਵਿਚ ਅਜਿਹੇ ਬਹੁਤ ਸਾਰੇ ਬੱਚੇ ਹਨ ਜੋ ਕਿ ਅਪਣੇ ਚੰਗੇ ਕਰੀਅਰ ਦੀ ਸ਼ੁਰੂਆਤ ਤਾਂ ਕਰਨਾ ਚਾਹੁੰਦੇ ਹਨ ਪਰ ਉਹਨਾਂ ਕੋਲ ਪੈਸੇ ਦੀ ਕਮੀ ਹੋਣ ਕਾਰਨ ਉਹਨਾਂ ਦੇ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ। ਪਰ ਸਮਾਜ ਸੇਵੀਆਂ ਨੂੰ ਜਿੱਥੇ ਕਿਤੇ ਵੀ ਲੋੜਵੰਦਾਂ ਦਾ ਪਤਾ ਚਲਦਾ ਹੈ ਤਾਂ ਉਹ ਮਸੀਹਾ ਬਣ ਕੇ ਇਹਨਾਂ ਦੀ ਮਦਦ ਕਰਨ ਲਈ ਪਹੁੰਚ ਜਾਂਦੇ ਹਨ।
Sangrur
ਅਜਿਹੇ ਬਹੁਤ ਸਾਰੇ ਲਾਚਾਰ ਬੱਚੇ ਹਨ ਜਿਹਨਾਂ ਦੀ ਸਮਾਜ ਸੇਵੀਆਂ ਜਾਂ ਸੰਸਥਾਵਾਂ ਵੱਲੋਂ ਬਾਂਹ ਫੜੀ ਜਾਂਦੀ ਹੈ ਤੇ ਉਹਨਾਂ ਦੀ ਪੜ੍ਹਾਈ ਵਿਚ ਉਹਨਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ। ਸੋ ਲੋੜ ਹੈ ਹੋਰ ਰਾਜਨੀਤਕ ਆਗੂਆਂ ਨੂੰ ਵੀ ਆਪਣੇ ਇਲਾਕਿਆਂ ਵਿਚ ਹੋਣਹਾਰ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਤਾਂ ਜੋ ਕੋਈ ਵੀ ਗਰੀਬੀ ਕਾਰਨ ਆਪਣੇ ਸੁਪਨੇ ਸਾਕਾਰ ਕਰਨ ਤੋਂ ਵਾਂਝਾ ਨਾ ਰਹਿ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।