ਮਨਜੋਤ ਸਿੰਘ ਵਾਸੀ ਅਮ੍ਰਿਤਸਰ ਵਜੋਂ ਹੋਈ ਮ੍ਰਿਤਕ ਨੌਜਵਾਨ ਦੀ ਪਹਿਚਾਣ
ਬਹਾਦਰਗੜ੍ਹ: ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਦੇ ਟ੍ਰੇਨਿੰਗ ਦੌਰਾਨ ਇਕ ਨੌਜਵਾਨ ਦੇ ਗੋਲੀ ਲੱਗ ਗਈ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਜੋਤ ਸਿੰਘ ਵਾਸੀ ਅਮ੍ਰਿਤਸਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਨੌਜਵਾਨ ਨੇ ਅਪਣੇ ਹੀ ਦੋਸਤ ਦਾ ਕੀਤਾ ਕਤਲ, ਥਾਪਰ ਯੂਨੀਵਰਸਿਟੀ ਦੇ ਬਾਹਰੋਂ ਮਿਲੀ ਲਾਸ਼
ਜਾਣਕਾਰੀ ਅਨੁਸਾਰ ਨੌਜਵਾਨ ਇੱਕ ਮਹੀਨਾ ਪਹਿਲਾਂ ਹੀ ਪਟਿਆਲਾ ਦੇ ਬਹਾਦਰ ਕੰਪਲੈਕਸ 'ਚ ਟ੍ਰੇਨਿੰਗ ਲਈ ਆਇਆ ਸੀ। ਮ੍ਰਿਤਕ ਨੌਜਵਾਨ ਦੇ ਭਰਾ ਦੇ ਦੱਸਣ ਮੁਤਾਬਿਕ ਕਮਾਂਡੋ ਕੰਪਲੈਕਸ 'ਚ ਟ੍ਰੇਨਿੰਗ ਦੌਰਾਨ ਅੱਜ ਮਨਜੋਤ ਦੇ ਗਰਦਨ ਵਿਚੋਂ ਗੋਲੀ ਨਿਕਲ ਕੇ ਸਿਰ ਦੇ ਪਾਰ ਹੋ ਗਈ ਹੈ। ਜਿਸ ਕਰਕੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਆਦਿਵਾਸੀ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਭਾਜਪਾ ਵਿਧਾਇਕ ਦੇ ਪੁੱਤਰ ’ਤੇ 10 ਹਜ਼ਾਰ ਰੁਪਏ ਦਾ ਇਨਾਮ