
ਪਾਵਰਕਾਮ ਨੇ ਹੈਦਰਾਬਾਦ ਦੀ ਕੰਪਨੀ ਨਾਲ ਕੀਤਾ ਸਮਝੌਤਾ
ਚੰਡੀਗੜ੍ਹ: ਪੰਜਾਬ ਵਿਚ ਹਰੀ ਬਿਜਲੀ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ, ਪੰਜਾਬ ਸਰਕਾਰ ਨੇ ਹੈਦਰਾਬਾਦ ਸਥਿਤ ਕਾਮਾ ਗੇਅਰ ਫਲਾਈਵ੍ਹੀਲ ਗ੍ਰੀਨ ਪਾਵਰ ਜਨਰੇਸ਼ਨ ਕੰਪਨੀ ਨਾਲ ਬਿਜਲੀ ਖਰੀਦ ਸਮਝੌਤਾ (ਪੀ,ਪੀ,ਏ,) 'ਤੇ ਹਸਤਾਖਰ ਕੀਤੇ ਹਨ। ਇਸ ਤਹਿਤ ਹੈਦਰਾਬਾਦ ਸਥਿਤ ਕੰਪਨੀ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਵੇਚੇਗੀ। ਕੰਪਨੀ ਪੀ ਫਲਾਈਵ੍ਹੀਲ ਅਧਾਰਤ ਊਰਜਾ ਪ੍ਰਣਾਲੀ 'ਤੇ ਕੰਮ ਕਰ ਰਹੀ ਹੈ, ਜੋ ਨਵਿਆਉਣਯੋਗ ਊਰਜਾ 'ਤੇ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਹੋਏ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਹੋਏ ਸ਼ਹੀਦ
ਚੰਡੀਗੜ੍ਹ ਵਿਚ ਖੋਜਕਾਰ ਡਾ.ਚਗੰਤੀ ਸ੍ਰੀਨਿਵਾਸ ਭਾਸਕਰ ਨੇ ਦਸਿਆ ਕਿ ਇਹ ਬਿਜਲੀ ਉਤਪਾਦਨ ਪ੍ਰਣਾਲੀ ਉਸ ਦੀ ਪਤਨੀ ਡਾ. ਬਾਲਾ ਚਗੰਤੀ ਨਾਲ ਮਿਲ ਕੇ ਵਿਕਸਤ ਕੀਤੀ ਗਈ ਹੈ, ਜਿਨ੍ਹਾਂ ਨੇ 30 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਖੋਜ ਖੇਤਰ ਵਿਚ ਕੰਮ ਕੀਤਾ ਹੈ। ਕੰਪਨੀ ਨੇ ਪੀ.ਐਸ.ਪੀ.ਸੀ.ਐਲ. ਨੂੰ ਪੀ.ਪੀ.ਏ. ਦੀ ਪੂਰੀ ਮਿਆਦ ਯਾਨੀ 25 ਸਾਲਾਂ ਲਈ 3 ਰੁਪਏ/ਕਿਲੋਵਾਟ ਦੀ ਤੈਅ ਦਰ 'ਤੇ ਬਿਜਲੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਪੀ.ਪੀ.ਏ. ਇਕ ਮੈਗਾਵਾਟ (ਸਥਾਪਤ ਸਮਰੱਥਾ) ਲਈ ਹੈ। ਇਹ ਕੰਪਨੀ ਇਕ ਮੈਗਾਵਾਟ ਸਮਰੱਥਾ ਵਾਲੇ ਪਲਾਂਟ ਲਈ 24 ਪ੍ਰਤੀ ਦਿਨ ਪੈਦਾ ਕਰਦੀ ਹੈ।
ਇਹ ਵੀ ਪੜ੍ਹੋ: 2014 ਤੋਂ ਬਾਅਦ ਦੇਸ਼ ਵਿਚ ਵੱਡਾ ਬਦਲਾਅ ਆਇਆ ਹੈ ਕਿਉਂਕਿ ਗੱਠਜੋੜ ਦਾ ਦੌਰ ਖਤਮ ਹੋ ਗਿਆ ਹੈ: ਉਪ ਰਾਸ਼ਟਰਪਤੀ ਧਨਖੜ
ਫਲਾਈਵ੍ਹੀਲ ਆਧਾਰਤ ਊਰਜਾ ਪ੍ਰਣਾਲੀ
ਡਾ. ਚਗੰਤੀ ਸ਼੍ਰੀਨਿਵਾਸ ਭਾਸਕਰ ਨੇ ਦਸਿਆ ਕਿ ਇਹ ਤਕਨੀਕ ਭਾਰ, ਵਿਆਸ ਅਤੇ ਆਰ.ਪੀ.ਐਮ. ਦੇ ਆਧਾਰ 'ਤੇ ਜਨਰੇਟਰ ਨੂੰ ਘੁੰਮਾਉਣ ਲਈ ਲੋੜੀਂਦੀ ਤਾਕਤ ਪੈਦਾ ਕਰਕੇ ਗਰਮੀ, ਧੂੰਏਂ ਅਤੇ ਪ੍ਰਦੂਸ਼ਣ ਤੋਂ ਬਿਨਾਂ ਨਿਰਵਿਘਨ ਸ਼ੁੱਧ ਹਰੀ ਬਿਜਲੀ ਪੈਦਾ ਕਰਦੀ ਹੈ। ਇਹ ਪ੍ਰਣਾਲੀ ਸਟੀਲ ਨਿਰਮਾਤਾਵਾਂ ਨੂੰ ਹਰੇ ਸਟੀਲ ਉਤਪਾਦਨ ਵਿਚ ਤਬਦੀਲੀ ਕਰਨ ਵਿਚ ਮਦਦ ਕਰੇਗੀ।