ਸੁਖਬੀਰ ਦੇ ਕੰਮ ਨਹੀਂ ਆ ਰਹੀ ਟਕਸਾਲੀਆਂ ਨੂੰ ਚਾਚੇ-ਤਾਏ ਬਣਾਉਣ ਦੀ ਸਿਆਸਤ
Published : Oct 5, 2018, 5:42 pm IST
Updated : Oct 5, 2018, 5:42 pm IST
SHARE ARTICLE
Sukhbir Badal
Sukhbir Badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿਚ ਇਤਿਹਾਸਕ ਇਕੱਠ ਹੋਣ ਦੇ ਦਾਅਵੇ ਕੀਤੇ ਜਾ ਰਹੇ...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿਚ ਇਤਿਹਾਸਕ ਇਕੱਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਵੱਡੇ ਬਾਦਲ ਵਲੋਂ ਵੀ ਰੈਲੀ ਦੀ ਕਾਮਯਾਬੀ ਲਈ ਕਾਫ਼ੀ ਹੰਭਲੇ ਮਾਰੇ ਜਾ ਰਹੇ ਨੇ....ਤੁਹਾਨੂੰ ਦਸ ਦਈਏ ਕਿ ਇਸ ਰੈਲੀ ਵਿਚ ਲੋਕਾਂ ਦਾ ਇਕੱਠ ਤਾਂ ਹੋ ਸਕਦੇ ਹਨ ਪਰ ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਇਸ ਰੈਲੀ ਵਿਚ ਨਜ਼ਰ ਨਹੀਂ ਆਉਣਗੇ। ਮਾਝੇ ਤੋਂ 3 ਸੀਨੀਅਰ ਤੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਪਟਿਆਲਾ ਰੈਲੀ ਵਿਚ ਜਾਣ ਤੋਂ ਕਿਨਾਰਾ ਕਰ ਲਿਆ ਹੈ।

Taksali Akali Taksali Akali

ਸੁਖਬੀਰ ਬਾਦਲ ਰੈਲੀ ਵਿਚ ਹੋਣ ਵਾਲੀ ਇਸ ਵੱਡੀ ਕਮੀ ਨੂੰ ਪੂਰਾ ਕਰਨ ਲਈ ਕਾਫ਼ੀ ਹੱਥ ਪੈਰ ਮਾਰ ਰਹੇ ਹਨ ਪਰ ਉਨ੍ਹਾਂ ਦੇ ਹੱਥ ਪੱਲੇ ਕੁੱਝ ਪੈਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ  ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਇਸ ਰੈਲੀ ਵਿਚ ਨਜ਼ਰ ਨਹੀਂ ਆਉਣਗੇ-ਜੋ ਅਸਤੀਫਾ ਦੇਣ ਮਗਰੋਂ ਰੂਪੋਸ਼ ਹੋ ਗਏ ਨੇ। ਭਾਵੇਂ ਕਿ ਅਕਾਲੀ ਨੇਤਾਵਾਂ ਵਲੋਂ ਢੀਂਡਸਾ ਨੂੰ ਲੱਭਣ ਲਈ ਉਨ੍ਹਾਂ ਦੇ ਹਰ ਟਿਕਾਣੇ ਤਕ ਪਹੁੰਚ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਇਸ ਸੀਨੀਅਰ ਨੇਤਾ ਦਾ ਕਿਤੇ ਕੋਈ ਅਤਾ-ਪਤਾ ਨਹੀਂ ਮਿਲ ਰਿਹਾ।

Parkash Singh BadalParkash Singh Badal

ਹਾਲ ਹੀ ਵਿਚ ਸੁਖਬੀਰ ਬਾਦਲ ਸੀਨੀਅਰ ਨੇਤਾ ਸੁਖਦੇਵ ਢੀਂਡਸਾ ਦੇ ਘਰ ਵੀ ਜਾ ਕੇ ਆਏ ਹਨ। ਢੀਂਡਸਾ ਦੀ ਨਾਰਾਜ਼ਗੀ ਦੂਰ ਕਰਨ ਲਈ ਸੁਖਬੀਰ ਅਪਣੇ ਬਿਆਨਾਂ ਵਿਚ ਕਦੇ ਢੀਂਡਸਾ ਨੂੰ ਚਾਚਾ ਕਹਿ ਕੇ ਸੰਬੋਧਨ ਕਰ ਰਹੇ ਹਨ ਅਤੇ ਕਦੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੂੰ ਅਪਣਾ ਕਜ਼ਨ ਦੱਸ ਰਹੇ ਹਨ ਪਰ ਸੁਖਬੀਰ ਦਾ ਇਹ ਸਿਆਸੀ ਪੱਤਾ ਕਿਸੇ ਕੰਮ ਆਉਂਦਾ ਨਜ਼ਰ ਨਹੀਂ ਆ ਰਿਹਾ। ਮੰਨਿਆ ਇਹ ਜਾ ਰਿਹੈ ਕਿ ਹੁਣ ਪਟਿਆਲਾ ਰੈਲੀ ਮਗਰੋਂ ਹੀ ਢੀਂਡਸਾ ਰੂਪੋਸ਼ੀ 'ਚੋਂ ਬਾਹਰ ਆਉਣਗੇ।

Sukhdev Singh DhindsaSukhdev Singh Dhindsa

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੋਵੇਂ ਬਾਦਲ ਪਿਓ-ਪੁੱਤਰ ਇਹ ਮੰਨਣ ਲਈ ਤਿਆਰ ਨਹੀਂ ਕਿ ਪਾਰਟੀ ਵਿਚ ਕੁੱਝ ਗ਼ਲਤ ਚੱਲ ਰਿਹਾ ਹੈ। ਪਿਛਲੇ ਦਿਨੀਂ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਢੀਂਡਸਾ ਬਾਰੇ ਪੁਛਿਆ ਗਿਆ ਸੀ ਤਾਂ ਉਨ੍ਹਾਂ ਆਖਿਆ ਕਿ ਢੀਂਡਸਾ ਸਾਹਿਬ ਨਾਰਾਜ਼ ਨਹੀਂ, ਬਜ਼ੁਰਗ ਹੋ ਗਏ ਹਨ। ਇਸ ਗੱਲ ਦਾ ਖ਼ੁਦ ਢੀਂਡਸਾ ਨੇ ਆਪਣੇ ਅਸਤੀਫੇ ਵਿਚ ਜ਼ਿਕਰ ਕੀਤਾ ਹੈ। ਜਦਕਿ ਇਹ ਸਭ ਨੂੰ ਪਤੈ ਕਿ ਢੀਂਡਸਾ ਸਾਬ੍ਹ ਵੱਡੇ ਬਾਦਲ ਸਾਬ੍ਹ ਤੋਂ ਜ਼ਿਆਦਾ ਬੁੱਢੇ ਨਹੀਂ। ਦੋਵਾਂ ਦੀ ਉਮਰ 'ਚ ਕਰੀਬ 11 ਸਾਲ ਦਾ ਫ਼ਰਕ ਐ...ਰਾਜ ਸਭਾ ਵਿਚ ਵੀ 41 ਐਮਪੀਜ਼ ਦੀ ਉਮਰ ਢੀਂਡਸਾ ਤੋਂ ਵੱਡੀ ਹੈ, ਜਦਕਿ 19 ਮੈਂਬਰ ਢੀਂਡਸਾ ਦੇ ਹਾਣ ਦੇ ਹਨ।

Sukhbir And MajithiaSukhbir And Majithia

ਬਾਦਲ ਸਾਬ੍ਹ ਪਾਰਟੀ ਵਿਚ ਛਿੜੇ ਸਿਆਸੀ ਭੂਚਾਲ ਨੂੰ ਲੈ ਕੇ ਭਾਵੇਂ ਕਿੰਨੇ ਮਰਜ਼ੀ ਪੋਚੇ ਮਾਰੀ ਜਾਣ ਪਰ ਸੱਚਾਈ ਇਹ ਹੈ ਕਿ ਢੀਂਡਸਾ ਦੇ ਅਸਤੀਫ਼ੇ ਨੇ ਬਾਦਲ ਪਰਿਵਾਰ ਨੂੰ ਵਾਹਣੀਂ ਪਾ ਦਿਤੈ। ਪਾਰਟੀ ਵਿਚ ਛਿੜੇ ਭੂਚਾਲ ਤੋਂ ਬਾਅਦ ਸੁਖਬੀਰ ਬਾਦਲ ਦੀ ਪੁਰਾਣੇ ਅਕਾਲੀਆਂ ਪ੍ਰਤੀ ਬੋਲਬਾਣੀ ਵਿਚ ਵੀ ਕਾਫ਼ੀ ਬਦਲਾਅ ਆ ਗਿਆ ਹੈ। ਜਿਹੜੇ ਆਗੂਆਂ ਨੂੰ ਉਹ ਕਦੇ ਨਾਮ ਦੇ ਨਾਲ ਸਾਬ੍ਹ ਲਗਾ ਕੇ ਬੁਲਾਉਂਦੇ ਸਨ। ਹੁਣ ਉਨ੍ਹਾਂ ਵਿਚੋਂ ਕਈ ਅਪਣੇ ਰਿਸ਼ਤੇਦਾਰ ਨਜ਼ਰ ਆਉਣ ਲੱਗੇ ਹਨ ਅਤੇ ਕਈਆਂ ਨੂੰ ਚਾਚੇ-ਤਾਏ ਆਖ ਕੇ ਸੰਬੋਧਨ ਕਰਨ ਲੱਗੇ ਹਨ। 

ਭਾਵੇਂ ਕਿ ਸੁਖਬੀਰ ਬਾਦਲ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿਚ ਲੋਕਾਂ ਦਾ ਵੱਡਾ ਇਕੱਠ ਕਰਨ ਵਿਚ ਕਾਮਯਾਬ ਹੋ ਸਕਦੇ ਹਨ ਪਰ ਅਕਾਲੀ ਦਲ ਦੀ ਤਸਵੀਰ ਰੈਲੀ ਵਿਚ ਸ਼ਾਮਲ ਹੋਏ ਸੀਨੀਅਰ ਟਕਸਾਲੀ ਆਗੂਆਂ ਦੀ ਗਿਣਤੀ ਤੋਂ ਸਾਫ਼ ਹੋਵੇਗੀ, ਜਿਸ ਨੇ ਫਿਲਹਾਲ ਬਾਦਲਾਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement