ਬਰਖਾਸਤ ਪੰਜ ਪਿਆਰਿਆਂ ਦਾ ਸੁਖਬੀਰ ਬਾਦਲ 'ਤੇ ਸ਼ਬਦੀ ਵਾਰ
Published : Sep 9, 2018, 5:00 pm IST
Updated : Sep 9, 2018, 5:00 pm IST
SHARE ARTICLE
dismissed five panj pyare sahiban speaks on Sukhbir Badal
dismissed five panj pyare sahiban speaks on Sukhbir Badal

ਚਾਰੇ ਪਾਸਿਓਂ ਬੇਅਦਬੀ ਦੇ ਇਲਜ਼ਾਮਾਂ ਚ ਘਿਰੇ ਸੁਖਬੀਰ ਬਾਦਲ 'ਤੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਰਖਾਸਤ

ਅੰਮ੍ਰਿਤਸਰ, ਚਾਰੇ ਪਾਸਿਓਂ ਬੇਅਦਬੀ ਦੇ ਇਲਜ਼ਾਮਾਂ ਚ ਘਿਰੇ ਸੁਖਬੀਰ ਬਾਦਲ 'ਤੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਰਖਾਸਤ 5 ਪਿਆਰਿਆਂ ਨੇ ਸਿੱਧਾ ਨਿਸ਼ਾਨ ਸਾਧਿਆ ਹੈ। ਦੱਸ ਦਈਏ ਕਿ ਇਨ੍ਹਾਂ ਪੰਜ ਪਿਆਰਿਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅੰਮ੍ਰਿਤਸਰਧਾਰੀ ਨਹੀਂ ਬਲਕਿ ਪਤਿਤ ਹੋ ਚੁੱਕਾ ਹੈ ਤੇ ਸਿੱਖ ਪੰਥ ਦਾ ਉਸ ਨਾਲ ਦੂਰ ਦੂਰ ਤਕ ਕੋਈ ਰਿਸ਼ਤਾ ਨਹੀਂ ਹੈ। ਇਸ ਦੌਰਾਨ ਪੰਜ ਪਿਆਰਿਆਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਵੀ ਕੀਤੀ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ। ਬਾਦਲ ਪਰਿਵਾਰ ਲਈ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਤੇ ਉਨ੍ਹਾਂ ਲਈ ਪੰਜਾਬ ਦੀ ਸਿਆਸਤ ਵਿਚ ਮੌਸਮ ਉਨ੍ਹਾਂ ਦੇ ਉਲਟ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੰਜ ਸਿੰਘ ਸਹਿਬਾਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਪਿੰਡ ਬੁਰਜ ਜਵਾਹਰ ਕੇ ਵਿਖੇ ਘਟਨਾ ਹੋਈ, ਜਿਸ ਸਬੰਧੀ ਗੁਰੂ, ਪੰਥ ਦੋਖੀਆਂ ਵਲੋਂ ਸਮੂਹ ਸਿੱਖ ਪੰਥ ਨੂੰ ਸ਼ਰੇਆਮ ਇਸ਼ਤਿਹਾਰ ਲਾ ਕੇ ਵੰਗਾਰਿਆ ਗਿਆ ਪਰ ਪੰਥਕ ਸਰਕਾਰ ਵਲੋਂ ਉਸ ਵੇਲੇ ਕੁਝ ਵੀ ਨਹੀਂ ਕੀਤਾ ਗਿਆ।

ਇੰਨਾ ਹੀ ਨਹੀਂ, ਉਸ ਵੇਲੇ ਦੀ ਬਾਦਲ ਸਰਕਾਰ ਵਲੋਂ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦੇਣ ਦੀ ਬਜਾਏ 12-13 ਅਕਤੂਬਰ 2015 ਦੀ ਰਾਤ ਨੂੰ ਲੱਗੇ ਸ਼ਾਂਤਮਈ ਧਰਨੇ 'ਚ ਬੈਠੇ ਸਿੰਘਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। 14 ਅਕਤੂਬਰ 2015 ਨੂੰ ਬਹਿਬਲ ਕਲਾਂ ਤੇ ਕੋਟਕਪੁਰਾਂ ਵਿਖੇ ਸਿੱਖ ਸੰਗਤ 'ਤੇ ਪੁਲਸ ਵਲੋਂ ਢਾਹੇ ਕਹਿਰ ਦੌਰਾਨ 2 ਸਿੰਘ ਸ਼ਹੀਦ ਹੋਏ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਚਿਹਰਾ ਸਾਹਮਣੇ ਆਇਆ। ਉਸ ਸਮੇਂ ਮੁੱਖ ਮੰਤਰੀ, ਗ੍ਰਹਿ ਮੰਤਰੀ, ਪੁਲਸ ਮੁਖੀ ਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੋਸ਼ੀਆਂ ਦੀ ਕਤਾਰ 'ਚ ਖੜ੍ਹੇ ਦਿਖਾਈ ਦਿੱਤੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement