
ਪੰਜਾਬ ਪੁਲਿਸ ਹਮੇਸ਼ਾਂ ਹੀ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਪੁਲਿਸ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਪਟਿਆਲਾ: ਪੰਜਾਬ ਪੁਲਿਸ ਹਮੇਸ਼ਾਂ ਹੀ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਪੁਲਿਸ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਮਾਮਲਾ ਗੁਆਂਢੀਆਂ ਦੀ ਆਪਸੀ ਲੜਾਈ ਤੋਂ ਸ਼ੁਰੂ ਹੋਇਆ ਸੀ, ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ। ਹੁਣ ਇਸ ਨੂੰ ਲੈ ਕੇ ਪਟਿਆਲਾ ਦੇ ਸੈਂਚਰੀ ਇਲਨਕਲੇਵ ਠਾਣੇ ਦੇ ਪੁਲਿਸ ਮੁਲਾਜ਼ਮ ‘ਤੇ ਵਰਦੀ ਨੂੰ ਦਾਗ਼ਦਾਰ ਕਰਨ ਦੇ ਇਲਜ਼ਾਮ ਲੱਗੇ ਹਨ।
Police
ਪੁਲਿਸ ਮੁਲਾਜ਼ਮ ਇਸ ਕੇਸ ਨੂੰ ਲੈ ਕੇ ਕਥਿਤ ਤੌਰ ਤੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਜਿਸ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ। ਆਡੀਓ ਵਿਚ ਉਹ ਇਕ ਧਿਰ ਦੀ ਮਹਿਲਾ ਨੂੰ ਟੈਂਨਸ਼ਨ ਫ੍ਰੀ ਰਹਿਣ ਦੀ ਗੱਲ ਆਖਦਾ ਹੋਇਆ ਪੈਸੇ ਮੰਗ ਰਿਹਾ ਹੈ। ਦੱਸ ਦਈਏ ਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨਾਲ ਛੇੜਛਾੜ ਕੀਤੀ ਗਈ ਜਦੋਂ ਉਹ ਸ਼ਿਕਾਇਤ ਲੈ ਕੇ ਗੁਆਂਢੀਆਂ ਦੇ ਘਰ ਗਏ ਤਾਂ ਉਹਨਾਂ ਨੇ ਵਾਪਿਸ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਕੀਤੀ।
Police In-charge
ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵੀ ਕੁੱਟਮਾਰ ਕਰਨ ਵਾਲੀ ਧਿਰ ਦਾ ਹੀ ਸਾਥ ਦੇ ਰਹੀ ਹੈ। ਜਦੋਂ ਸੈਂਚਰੀ ਇਨਕਲੇਵ ਠਾਣੇ ਦੀ ਇੰਚਾਰਜ ਰਾਜਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਵਾਇਆ ਕਿ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਪੁਲਿਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।