
ਦੋਵਾਂ ਵੱਲੋਂ ਇਕ ਦੂਜੇ ਨੂੰ ਕੱਢੀਆਂ ਜਾ ਰਹੀਆਂ ਨੇ ਗਾਲ੍ਹਾਂ
ਬਠਿੰਡਾ: ਸੋਸ਼ਲ ਮੀਡੀਆ ’ਤੇ ਇਕ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਬਠਿੰਡਾ ਵਿਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸੁਖਪਾਲ ਸਰਾਂ ਦੀ ਦੱਸੀ ਜਾ ਰਹੀ ਹੈ। ਇਸ ਆਡੀਓ ਵਿਚ ਦੋਵੇਂ ਨੇਤਾ ਇਕ ਦੂਜੇ ਨੂੰ ਧਮਕੀਆਂ ਦਿੰਦੇ ਸੁਣਾਈ ਦੇ ਰਹੇ ਹਨ। ਨਾਲ ਹੀ ਗਾਲੀ ਗਲੋਚ ਵੀ ਕਰ ਰਹੇ ਹਨ।
Sukhpal Sran
ਦਰਅਸਲ, ਕੁਝ ਦਿਨ ਪਹਿਲਾਂ ਸਰੂਪ ਚੰਦ ਸਿੰਗਲਾ ਦੇ ਨਿੱਜੀ ਮੈਰਿਜ ਪੈਲੇਸ ਵਿਚ ਇਸਾਈ ਧਰਮ ਦਾ ਇਕ ਪ੍ਰੋਗਰਾਮ ਹੋਇਆ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸਾਈ ਭਾਈਚਾਰੇ ’ਤੇ ਧਰਮ ਪਰਿਵਰਤਨ ਦਾ ਦੋਸ਼ ਲਗਾਉਂਦਿਆਂ ਇਸ ਸਮਾਗਮ ਦਾ ਵਿਰੋਧ ਕੀਤਾ ਸੀ। ਆਡੀਓ ਵਿਚ ਇਸੇ ਮਾਮਲੇ ਨੂੰ ਲੈ ਕੇ ਦੋਵੇਂ ਨੇਤਾਵਾਂ ਵਿਚ ਤਕਰਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ। ਅਦਾਰਾ ਸਪੋਕਸਮੈਨ ਟੀਵੀ’ ਇਸ ਆਡੀਓ ਦੀ ਤਸਦੀਕ ਨਹੀਂ ਕਰਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।