ਚੋਰਾਂ ਨੇ ਦਿੱਤਾ ਵਾਰਾਦਾਤ ਨੂੰ ਅੰਜਾਮ
Published : Oct 5, 2019, 2:57 pm IST
Updated : Oct 5, 2019, 2:57 pm IST
SHARE ARTICLE
The thieves broke into the house and took cash
The thieves broke into the house and took cash

ਅਮਰੀਕੀ ਡਾਲਰ ਤੇ ਪੌਂਡ ਕੀਤੇ ਚੋਰੀ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਡੂਮਾਣਾ ਦੇ ਇਕ ਪਰਿਵਾਰ ਦੇ ਉਸ ਸਮੇਂ ਹੋਸ਼ ਫਾਕਤਾ ਹੋ ਗਏ ਜਦੋਂ ਪਰਿਵਾਰ ਵਾਲਿਆਂ ਨੇ ਘਰ ਦਾ ਖਿਲਰਿਆ ਸਮਾਨ ਤੇ ਟੁੱਟੀ ਅਲਮਾਰੀ ਦੇਖੀ। ਜਿਸ ਤੋਂ ਬਾਅਦ ਅਲਮਾਰੀ ਵਿਚ ਪਏ ਅਮਰੀਕੀ ਡਾਲਰ ਤੇ ਪੌਂਡ ਨਾ ਮਿਲੇ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਰਅਸਲ ਬੀਤੇ ਦਿਨੀਂ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਆਪਣੀ ਪਤਨੀ ਨਾਲ ਕਿਸੇ ਕੰਮ ਨੂੰ ਲੈ ਕੇ ਰਿਸ਼ਤੇਦਾਰੀ ‘ਚ ਗਏ ਹੋਏ ਸੀ।

HoshiarpurHoshiarpur

ਜਿਸ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਪਿਛੋ ਘਰ ਵਿਚ ਵੜ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਿਸ ਤੋਂ ਬਾਅਦ ਚੋਰਾਂ ਨੇ ਘਰ ਦਾ ਮੈਨ ਗੇਟ ਲਾਕ ਕਰਕੇ ਚਲਦੇ ਬਣੇ। ਫਿਲਹਾਲ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ ਪਰ ਦਿਨ ਦਿਹਾੜੇ ਵਾਪਰ ਰਹੀਆਂ ਇੰਨਾਂ ਘਟਨਾਵਾਂ ਨੂੰ ਦੇਖਕੇ ਇੰਝ ਜਾਪ ਰਿਹਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਜੋ ਦਿਨ ਦਿਹਾੜੇ ਹੀ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

HoshiarpurHoshiarpur

ਦਸ ਦਈਏ ਕਿ ਅਜਿਹੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬਲਾਚੌਰ ਦੇ ਪਿੰਡ ਰੱਕਡਾ ਢਾਹਾਂ ਵਿਚ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਉੱਥੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਅਧਿਕਾਰੀ ਏਐਸਆਈ ਅਵਤਾਰ ਸਿੰਘ ਨੇ ਦਸਿਆ ਕਿ ਪਿੰਡ ਰੱਕੜਾ ਢਾਹਾਂ ਨਿਵਾਸੀ ਨਿਰਮਲ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਸੋਮਵਾਰ ਸਵੇਰੇ ਸਾਢੇ ਸੱਤ ਵਜੇ ਸਕੂਲ ਪੜ੍ਹਾਉਣ ਚਲੇ ਗਏ।

ਜਦਕਿ ਉਸ ਦੀ ਮਾਤਾ ਨਜ਼ਦੀਕ ਮੌਤ ਹੋਣ ਕਰ ਕੇ ਉੱਥੇ ਗਈ ਸੀ। ਜਦੋਂ 2 ਵਜੇ ਦੇ ਕਰੀਬ ਉਸ ਦੀ ਪਤਨੀ ਘਰ ਆਈ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸੀ ਅਤੇ ਸਮਾਨ ਖਿਲਰਿਆ ਹੋਇਆ ਸੀ। ਅੰਦਰ ਅਲਮਾਰੀ ਵਿਚੋਂ ਇਕ ਸੋਨੇ ਦੀ ਚੇਨ, 2 ਜੋੜੇ ਟਾਪਸ, ਇਕ ਜੋੜਾ ਕਾਂਟੇ ਤੇ 9 ਹਜ਼ਾਰ ਨਕਦੀ ਗਾਇਬ ਸੀ। ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Hoshiarpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement