
12 ਵਜੇ ਹੋਵੇਗੀ ਭਵਾਨੀਗੜ੍ਹ ਵਿਖੇ ਜਨਤਕ ਮੀਟਿੰਗ
ਚੰਡੀਗੜ੍ਹ - ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਿੰਨ ਦਿਨਾਂ ਪੰਜਾਬ ਦੌਰੇ 'ਤੇ ਹਨ। ਅੱਜ ਸੋਮਵਾਰ ਨੂੰ ਰਾਹੁਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ। ਅੱਜ ਪੰਜ ਅਕਤੂਬਰ ਨੂੰ ਹੋਣ ਵਾਲੀ ਕਾਂਗਰਸ ਰੈਲੀ ਦੀ ਸ਼ੁਰੂਆਤ ਸੰਗਰੂਰ ਤੋਂ ਕੀਤੀ ਜਾਵੇਗੀ।
Rahul Gandhi tractor rally
ਇਸ ਤੋਂ ਬਾਅਦ ਜਿੱਥੇ 12 ਵਜੇ ਭਵਾਨੀਗੜ੍ਹ ਵਿਖੇ ਜਨਤਕ ਮੀਟਿੰਗ ਹੋਵੇਗੀ। ਬਾਅਦ ਦੁਪਹਿਰ ਇਕ ਵਜੇ ਭਵਾਨੀਗੜ੍ਹ ਤੋਂ ਸਮਾਣਾ ਤਕ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ।
Rahul Gandhi tractor rally
ਭਵਾਨੀਗੜ੍ਹ ਤੋਂ ਚੱਲਿਆ ਇਹ ਮਾਰਚ ਫਤਹਿਗੜ੍ਹ ਚੰਨਾ, ਬਾਹਮਣਾ ਵਿਚੋਂ ਦੀ ਹੁੰਦਾ ਹੋਇਆ ਸਮਾਣਾ ਮੰਡੀ ਚਾਰ ਵਜੇ ਦੇ ਕਰੀਬ ਪਹੁੰਚੇਗਾ। ਜਿੱਥੇ ਚਾਰ ਵਜੇ ਦਾਣਾ ਮੰਡੀ ਸਮਾਣਾ 'ਚ ਜਨਤਕ ਮੀਟਿੰਗ ਰੱਖੀ ਗਈ ਹੈ।
Rahul Gandhi tractor rally
ਦੱਸ ਦਈਏ ਕਿ ਚਾਰ ਅਕਤੂਬਰ ਐਤਵਾਰ ਕਾਂਗਰਸ ਰੈਲੀ ਦੀ ਸ਼ੁਰੂਆਤ ਹੋਈ ਸੀ। ਜਿੱਥੇ ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਤੋਂ ਟ੍ਰੈਕਟਰ ਮਾਰਚ ਆਰੰਭ ਹੋਇਆ ਸੀ। ਇਸ ਮਾਰਚ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਸਮੇਤ ਕਾਂਗਰਸ ਦੇ ਕਈ ਹੋਰ ਲੀਡਰ ਸ਼ਾਮਲ ਸਨ।