
ਕਾਰ ਨੇ 5 ਜਣਿਆਂ ਨੂੰ ਕੀਤਾ ਜ਼ਖ਼ਮੀ, ਹਾਲਾਤ ਗੰਭੀਰ
ਅੰਮ੍ਰਿਤਸਰ, 4 ਅਕਤੂਬਰ (ਪਪ): ਸਨਿਚਰਵਾਰ ਦੇਰ ਰਾਤ ਇਕ ਕਾਰ ਨੇ ਸੁਲਤਾਨਵਿੰਡ ਰੋਡ ਉਤੇ ਦੋ ਮੋਟਰਸਾਈਕਲਾਂ ਉਤੇ ਸੈਰ ਕਰ ਰਹੇ ਵਿਅਕਤੀਆਂ ਨੂੰ ਟੱਕਰ ਮਾਰ ਕੇ 5 ਜਣਿਆਂ ਨੂੰ ਜ਼ਖ਼ਮੀ ਕਰ ਦਿਤਾ। ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਦੋ ਮੋਟਰਸਾਈਕਲਾਂ ਅਤੇ ਬਾਅਦ ਵਿਚ ਭੱਜਣ ਦੀ ਕੋਸ਼ਿਸ਼ ਕਰਦਿਆਂ ਮੀਰੀ ਪੀਰੀ ਗੁਰਦੁਆਰਾ ਸਾਹਿਬ ਨੇੜੇ ਸੜਕ ਉਤੇ ਸੈਰ ਕਰ ਰਹੇ ਪਤੀ-ਪਤਨੀ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿਤਾ। ਲੋਕਾਂ ਦੇ ਇਕੱਠੇ ਹੋਣ ਉਤੇ ਕਾਰ ਸਵਾਰ ਕਾਰ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਨੇ ਕਾਰ ਕਬਜ਼ੇ ਵਿਚimage ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।