
ਇਕ ਐਕਟ ਦੇ ਅਨੁਸਾਰ ਜਾਇਦਾਦ ਦੇ ਮਾਲਕਾਂ ਦੁਆਰਾ ਦਾਇਰ ਕੀਤੀਆਂ ਸਾਰੀਆਂ ਰਿਟਰਨ ਨਗਰ ਨਿਗਮ ਦੁਆਰਾ ਪੜਤਾਲ ਦੇ ਅਧੀਨ ਹਨ।
ਅੰਮ੍ਰਿਤਸਰ: ਸ਼ਹਿਰ ਦੇ ਮਸ਼ਹੂਰ ਅਲਫਾ ਵਨ ਮਾਲ ਨੂੰ ਜਲਦ ਹੀ ਤਾਲਾ ਲੱਗ ਸਕਦਾ ਹੈ। ਦਰਅਸਲ ਮਾਲ ਅੰਮ੍ਰਿਤਸਰ ਨਗਰ ਨਿਗਮ ਨੇ ਮਾਲ ਅਧਿਕਾਰੀਆਂ ਵੱਲੋਂ 2014-15 ਤੋਂ 2019-20 ਤੱਕ ਜਮ੍ਹਾਂ ਕਰਵਾਏ ਪ੍ਰਾਪਰਟੀ ਟੈਕਸ ਦੀ ਪੜਤਾਲ ਤੋਂ ਬਾਅਦ ਅਲਫ਼ਾ ਵਨ ਮਾਲ ਨੂੰ 28.63 ਕਰੋੜ ਰੁਪਏ ਦਾ ਬਕਾਇਆ ਟੈਕਸ ਜਮ੍ਹਾਂ ਕਰਾਉਣ ਲਈ ਨੋਟਿਸ ਭੇਜਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਲ ਨੇ ਸ਼ੁਰੂ ਵਿਚ 2013-14 ਵਿਚ ਪਹਿਲੀ ਵਾਰ ਆਪਣੀ ਪ੍ਰਾਪਰਟੀ ਟੈਕਸ ਰਿਟਰਨ ਫਾਈਲ ਕੀਤੀ ਅਤੇ ਇਸ ਤੋਂ ਬਾਅਦ ਆਪਣੇ ਆਪ ਨੂੰ ਇਕ ਸਵੈ-ਵਪਾਰਕ ਵਜੋਂ ਮੁਲਾਂਕਣ ਕਰਕੇ 2019 ਤੱਕ ਇਸ ਨੂੰ ਫਾਈਲ ਕਰਨਾ ਜਾਰੀ ਰੱਖਿਆ ਅਤੇ ਉਸ ਅਨੁਸਾਰ ਪ੍ਰਾਪਰਟੀ ਟੈਕਸ ਦਾ ਭੁਗਤਾਨ ਕੀਤਾ।
ਇਕ ਐਕਟ ਦੇ ਅਨੁਸਾਰ ਜਾਇਦਾਦ ਦੇ ਮਾਲਕਾਂ ਦੁਆਰਾ ਦਾਇਰ ਕੀਤੀਆਂ ਸਾਰੀਆਂ ਰਿਟਰਨ ਨਗਰ ਨਿਗਮ ਦੁਆਰਾ ਪੜਤਾਲ ਦੇ ਅਧੀਨ ਹਨ। ਮਾਲ ਦੁਆਰਾ ਭਰੀਆਂ ਗਈਆਂ ਰਿਟਰਨਾਂ ਦੀ ਨਗਰ ਨਿਗਮ ਦੇ ਸਟਾਫ਼ ਵੱਲੋਂ ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਸਬੰਧਤ ਅਧਿਕਾਰੀਆਂ ਨੇ ਆਪਣੀਆਂ ਰਿਟਰਨਾਂ ਗਲਤ ਢੰਗ ਨਾਲ ਸਵੈ-ਕਬਜੇ ਵਾਲੀ ਸ਼੍ਰੇਣੀ ਵਿਚ ਜਮ੍ਹਾਂ ਕਰਵਾਈਆਂ ਸਨ, ਜਦਕਿ ਮਾਲ ਕੁਝ ਹਿੱਸੇ ਨੂੰ ਛੱਡ ਕੇ ਵੱਖ-ਵੱਖ ਕਿਰਾਏਦਾਰਾਂ ਨੂੰ ਕਿਰਾਏ 'ਤੇ ਦਿੱਤਾ ਗਿਆ ਸੀ, ਜਿਸ ਦੀ ਦਫਰਤੀ ਕੰਮ ਲਈ ਵਰਤੋਂ ਕੀਤੀ ਜਾ ਰਹੀ ਸੀ।
ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਨੇ ਕਿਹਾ, "ਮਾਲ ਦੁਆਰਾ ਬਿਲਡਿੰਗ ਲਈ ਅਦਾ ਕੀਤਾ ਟੈਕਸ ਅਸਲ ਟੈਕਸ ਦੀ ਰਕਮ ਵਿਚੋਂ ਕੱਟਿਆ ਗਿਆ ਹੈ ਅਤੇ ਉਸ ਨੂੰ 28.63 ਕਰੋੜ ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ"।