
ਟਰੱਕ ਮਾਲਕ ਦਾ ਦਾਅਵਾ: ਪਿਆਜ਼ ਲੁੱਟਣ ਦੀ ਨੀਅਤ ਨਾਲ ਕੀਤਾ ਗਿਆ ਹਮਲਾ
ਬਠਿੰਡਾ (ਸੁਖਜਿੰਦਰ ਮਾਨ) : ਤੜਕੇ ਕਰੀਬ ਚਾਰ ਵਜੇ ਬਾਦਲ ਰੋਡ 'ਤੇ ਸਥਿਤ ਨੰਨ੍ਹੀ ਛਾਂ ਚੌਕ ਨਜ਼ਦੀਕ ਰਹੱਸਮਈ ਹਾਲਾਤ 'ਚ ਟਰੱਕ ਡਰਾਈਵਰ ਦੀ ਹਤਿਆ ਕਰ ਦਿਤੀ ਗਈ। ਮ੍ਰਿਤਕ ਡਰਾਈਵਰ ਦੀ ਪਛਾਣ ਬਨਵਾਰੀ ਲਾਲ ਵਾਸੀ ਗੰਗਾਨਗਰ ਦੇ ਤੌਰ 'ਤੇ ਹੋਈ ਹੈ। ਘਟਨਾ ਸਮੇਂ ਟਰੱਕ ਮਾਲਕ ਵੀ ਗੱਡੀ ਵਿਚ ਸੁੱਤਾ ਪਿਆ ਸੀ। ਪੁਲਿਸ ਕੋਲ ਮਾਲਕ ਬਿੰਦਰ ਸਿੰਘ ਬਰਨਾਲਾ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਨੂੰ ਇਕ ਹੋਰ ਖ਼ਾਲੀ ਟਰੱਕ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਪਿਆਜ਼ ਲੁੱਟਣ ਦੀ ਨੀਅਤ ਨਾਲ ਅੰਜਾਮ ਦਿਤਾ ਹੈ।
Driver of onion laden truck shot dead in Bathinda
ਕੈਨਾਲ ਕਾਲੋਨੀ ਪੁਲਿਸ ਨੇ ਇਸ ਮਾਮਲੇ 'ਚ ਟਰੱਕ ਮਾਲਕ ਦੀ ਸ਼ਿਕਾਇਤ 'ਤੇ ਅਗਿਆਤ ਵਿਅਕਤੀਆਂ ਵਿਰੁਧ ਕਤਲ ਦਾ ਪਰਚਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿਤੀ ਹੈ। ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਟਰੱਕ ਮਾਲਕ ਵਲੋਂ ਪੁਲਿਸ ਕੋਲ ਦੱਸੀ ਕਹਾਣੀ ਮੁਤਾਬਕ ਉਹ ਅਤੇ ਡਰਾਈਵਰ ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਤੋਂ ਪਿਆਜ਼ ਦਾ ਭਰਿਆ ਟਰੱਕ ਰਾਮਪੁਰਾ ਲੈ ਕੇ ਆ ਰਹੇ ਸਨ।
Driver of onion laden truck shot dead in Bathinda
ਇਸ ਦੌਰਾਨ ਅੱਜ ਸਵੇਰੇ ਕਰੀਬ ਚਾਰ ਵਜੇ ਜਦ ਉਹ ਡੱਬਵਾਲੀ ਤੋਂ ਰਿੰਗ ਰੋਡ-2 ਰਾਹੀ ਰਾਮਪੁਰਾ ਨੂੰ ਜਾਣ ਲੱਗੇ ਤਾਂ ਨੰਨੀ ਛਾਂ ਚੌਕ ਨਜ਼ਦੀਕ ਖ਼ਾਲੀ ਟਰੱਕ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਅਪਣੇ ਟਰੱਕ ਨੂੰ ਉਨ੍ਹਾਂ ਦੇ ਟਰੱਕ ਅੱਗੇ ਲਗਾ ਕੇ ਰੋਕ ਲਿਆ। ਇਸ ਦੌਰਾਨ ਉਨ੍ਹਾਂ ਨੇ ਡਰਾਈਵਰ ਨੂੰ ਹੇਠਾਂ ਉਤਰਨ ਲਈ ਕਿਹਾ ਪਰ ਡਰਾਈਵਰ ਨੇ ਹੇਠਾਂ ਉਤਰਨ ਦੀ ਬਜਾਏ ਡਰਾਈਵਰ ਸਾਈਡ ਤਾਕੀ ਦਾ ਸ਼ੀਸ਼ਾ ਹੇਠਾਂ ਕਰ ਕੇ ਉਨ੍ਹਾਂ ਨੂੰ ਪੁਛਣਾ ਚਾਹਿਆ ਤਾਂ ਨੌਜਵਾਨਾਂ ਨੇ ਉਸ 'ਤੇ ਕਿਰਚਾਂ ਨਾਲ ਹਮਲਾ ਕਰ ਦਿਤਾ। ਹਸਪਤਾਲ ਵਿਚ ਡਰਾਈਵਰ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਫ਼ਿਲਹਾਲ ਅਗਿਆਤ ਵਿਅਕਤੀਆਂ ਵਿਰੁਧ ਕਤਲ ਦਾ ਕੇਸ ਦਰਜ ਕਰ ਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ