ਪੰਚਾਇਤੀ ਜ਼ਮੀਨ ਕਾਰਨ ਕਾਂਗਰਸੀ ਧੜੇ ਹੋਏ ਆਹਮੋ-ਸਾਹਮਣੇ
Published : Nov 5, 2019, 1:05 pm IST
Updated : Nov 5, 2019, 1:05 pm IST
SHARE ARTICLE
The Congress loste and panchayat land
The Congress loste and panchayat land

ਇੱਕ ਦੂਜੇ ’ਤੇ ਲਗਾਏ ਗੰਭੀਰ ਇਲਜ਼ਾਮ

ਖਡੂਰ ਸਾਹਿਬ: ਪੰਜਾਬ ਵਿਚ ਅਕਸਰ ਹੀ ਲੜਾਈ ਅਤੇ ਖੁਨ ਖ਼ਰਾਬੇ ਦੀਆਂ ਘਟਨਾਵਾਂ ਸੁਣ ਨੂੰ ਮਿਲਦੀਆਂ ਹਨ। ਉੱਥੇ ਹੀ ਹੁਣ ਹਲਕਾ ਖਡੂਰ ਸਾਹਿਬ ਦੇ ਪਿੰਡ ਖਵਾਸਪੁਰ ਦੇ ਕਾਂਗਰਸੀ ਆਗੂ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਦਰਅਸਲ, ਕਾਂਗਰਸ ਪਾਰਟੀ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਨੇ ਹਲਕਾ ਖਡੂਰ ਸਾਹਿਬ ਤੋਂ ਮੌਜੂਦਾ ਕਾਂਗਰਸੀ ਸਰਪੰਚ ਤੇ ਧੱਕੇ ਨਾਲ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਵਾਉਣ ਦੇ ਦੋਸ਼ ਲਗਾਏ ਹਨ।

Chairman Photo

ਇੰਨਾਂ ਹੀ ਨਹੀਂ ਸਾਬਕਾ ਚੇਅਰਮੈਨ ਨੇ ਪੁਲਿਸ ਦੀ ਮੌਜੂਦਗੀ ਵਿਚ ਜ਼ਮੀਨ ਤੇ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ। ਚੇਅਰਮੈਨ ਭੁਪਿੰਦਰ ਸਿੰਘ ਨੇ ਦਸਿਆ ਕਿ 21 ਕਨਾਲ ਤੇ ਅੱਠ ਮਰਲੇ ਪੰਚਾਇਤ ਦੀ ਸ਼ਾਮਲਾਟ ਦੀ ਜਗ੍ਹਾ ਹੈ। ਇਸ ਉੱਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। 2003 ਵਿਚ ਕੈਪਟਨ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਜੋ ਪਿੰਡਾਂ ਵਿਚ ਸ਼ਾਮਲਾਟ ਜਗ੍ਹਾ ਤੇ ਨਾਜਾਇਜ਼ ਕਬਜ਼ੇ ਹਨ ਉਹ ਕੋਰਟ ਵਿਚ ਕੇਸ ਦਰਜ ਕਰਵਾਉਣ।

People People

ਕੇਸ ਕਰਨ ਤੋਂ ਬਾਅਦ ਸਰਪੰਚ ਐਫੀਡੈਵਿਟ ਦੇਵੇ ਕਿ ਪਿੰਡਾਂ ਵਿਚ ਸ਼ਾਮਲਾਟ ਤੇ ਕਬਜ਼ਾ ਨਹੀਂ ਹੈ। ਇਸ ਲਈ ਉਹਨਾਂ ਨੇ ਦਾਅਵਾ ਪਾਇਆ ਹੈ। ਓਧਰ ਕਾਂਗਰਸੀ ਮੌਜੂਦਾ ਸਰਪੰਚ ਜਗਰੂਪ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਜ਼ਮੀਨ ਪੰਚਾਇਤੀ ਨਹੀਂ ਹੈ ਅਤੇ ਪਰਿਵਾਰ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਰਪੰਚ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਜੋ ਪਿੰਡ ਦੀ ਸ਼ਾਮਲਾਟ ਹੈ ਉਹ ਪੰਚਾਇਤ ਦੀ ਨਹੀਂ ਹੈ।

LandLand

ਉਸ ਨੇ ਉੱਥੇ ਟਿਊਬਵੈਲ ਵੀ ਲਗਾਇਆ ਹੈ। ਉਹ ਖੇਤੀਬਾੜੀ ਕਰਦੇ ਹਨ ਤੇ ਉਹਨਾਂ ਨੇ ਪੱਕੇ ਤੌਰ ਤੇ ਕਬਜ਼ਾ ਕੀਤਾ ਹੋਇਆ ਹੈ। ਦੱਸ ਦੇਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਇੱਕ ਦੂਜੇ ਤੇ ਲਗਾਏ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement