
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਨਾਲ ਜੁੜੀ ਫਾਇਲ ਗਾਇਬ ਹੋਣ ਅਤੇ ਸੁਪਰੀਮ ਕੋਰਟ ਵਿਚ ਅਟਾਰਨੀ ਜਨਰਲ ਦੇ ਬਿਆਨ ਨੂੰ ਲੈ ਕੇ ਬੀਜੇਪੀ 'ਤੇ ......
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਨਾਲ ਜੁੜੀ ਫਾਇਲ ਗਾਇਬ ਹੋਣ ਅਤੇ ਸੁਪਰੀਮ ਕੋਰਟ ਵਿਚ ਅਟਾਰਨੀ ਜਨਰਲ ਦੇ ਬਿਆਨ ਨੂੰ ਲੈ ਕੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਕਿੰਨਾ ਰਾਗ ਅਲਾਪਣਗੇ। ਰਾਹੁਲ ਨੂੰ ਕਿਸੇ ਉਤੇ ਵੀ ਭਰੋਸਾ ਨਹੀਂ।
ਕੀ ਉਹਨਾਂ ਨੂੰ ਪਾਕਿਸਤਾਨ ਦਾ ਸਰਟੀਫੀਕੇਟ ਚਾਹੀਦਾ ਹੈ ? ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਸ਼ਰਮਿੰਦਗੀ ਭਰਿਆ ਕਰਾਰ ਦਿਤਾ। ਰਵੀਸ਼ੰਕਰ ਦਾ ਰਾਹੁਲ 'ਤੇ ਪਲਟਵਾਰ- ਰਾਹੁਲ ਗਾਂਧੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਸਿੱਧੇ-ਸਿੱਧੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਇਆ। ਇਸਦੇ ਜਬਾਵ ਵਿਚ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਅਸੀਂ ਰਾਹੁਲ ਗਾਂਧੀ ਵਲੋਂ ਬੋਲੇ ਗਏ ਝੂਠ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ।
Ravi Shankar Parsad
ਉਹ ਕਿੰਨਾ ਰਾਗ ਅਲਾਪਣਗੇ। ਉਹਨਾਂ ਨੂੰ ਭਾਰਤੀ ਹਵਾਈ ਫੌਜ 'ਤੇ ਯਕੀਨ ਨਹੀਂ ਹੈ। ਉਹਨਾਂ ਨੂੰ ਸੁਪਰੀਮ ਕੋਰਟ ਦੀ ਗੱਲ 'ਤੇ ਯਕੀਨ ਨਹੀਂ ਹੈ। ਉਹਨਾਂ ਨੂੰ ਸੁਪਰੀਮ ਕੋਰਟ ਦੀ ਗੱਲ 'ਤੇ ਯਕੀਨ ਨਹੀਂ ਹੈ। ਕੈਗ ਦੀ ਰੀਪੋਰਟ ਨੂੰ ਵੀ ਉਹ ਮੰਨਣਾ ਨਹੀਂ ਚਾਹੁੰਦੇ।
ਰਾਹੁਲ ਗਾਂਧੀ ਸਿਰਫ਼ ਪਾਕਿਸਤਾਨ ਉਤੇ ਵਿਸ਼ਵਾਸ ਕਰਨਾ ਚਾਹੁੰਦੇ ਹਨ? ਕੀ ਉਹ ਜਾਣਬੁੱਝ ਕੇ ਜਾਂ ਅਣਜਾਣੇ ਵਿਚ ਰਾਫ਼ੇਲ ਦੇ ਦੁਸ਼ਮਣਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਰਵੀਸ਼ੰਕਰ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਇਲਜ਼ਾਮ ਸ਼ਰਮਿੰਦਗੀ ਭਰੇ ਹਨ ਅਤੇ ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਖੇਡਣਾ ਬੰਦ ਕਰਨਾ ਚਾਹੀਦਾ ਹੈ।