ਆਸਟਰੇਲੀਆ ਦੇ ਮਸ਼ਹੂਰ ਤੈਰਾਕੀ ਕੋਚ ਡਾਨ ਟੈਲਬੋਟ ਦਾ ਦਿਹਾਂਤ
Published : Nov 5, 2020, 12:50 am IST
Updated : Nov 5, 2020, 12:50 am IST
SHARE ARTICLE
image
image

ਆਸਟਰੇਲੀਆ ਦੇ ਮਸ਼ਹੂਰ ਤੈਰਾਕੀ ਕੋਚ ਡਾਨ ਟੈਲਬੋਟ ਦਾ ਦਿਹਾਂਤ

ਬ੍ਰਿਸਬੇਨ, 4 ਨਵੰਬਰ : ਆਸਟਰੇਲੀਆ ਦੇ ਮਸ਼ਹੂਰ ਤੈਰਾਕੀ ਕੋਚ ਅਤੇ ਆਸਟਰੇਲੀਆਈ ਖੇਡ ਸੰਸਥਾ ਦੇ ਸੰਸਥਾਪਕ ਨਿਰਦੇਸ਼ਕ ਡਾਨ ਟੈਲਬੋਟ ਦਾ ਦਿਹਾਂਤ ਹੋ ਗਿਆ ਹੈ। ਉਹ 87 ਸਾਲ ਦੇ ਸਨ। ਆਸਟਰੇਲੀਆਈ ਖੇਡ ਹਾਲ ਆਫ ਫੇਮ ਨੇ ਬੁਧਵਾਰ ਨੂੰ ਬਿਆਨ ਜਾਰੀ ਕਰ ਕੇ ਟੈਲਬੋਟ ਦੇ ਦਿਹਾਂਤ ਦੀ ਜਾਣਕਾਰੀ ਦਿਤੀ। ਆਸਟਰੇਲੀਆਈ ਤੈਰਾਕੀ ਸੰਘ ਨੇ ਕਿਹਾ ਕਿ ਟੈਲਬੋਟ ਨੇ ਕੁਈਂਸਲੈਂਡ ਦੇ ਗੋਲਡ ਕੋਸਟ ਵਿਚ ਆਖ਼ਰੀ ਵਾਰ ਸਾਹ ਲਿਆ। ਹਾਲ ਆਫ਼ ਫ਼ੇਮ ਦੇ ਪ੍ਰਧਾਨ ਜਾਨ ਬਰਟਰੈਂਡ ਨੇ ਕਿਹਾ, ''ਜਾਨ ਟੈਲਬੋਟ ਆਸਟਰੇਲੀਆਈ ਤੈਰਾਕੀ ਦੇ ਸੁਨਹਿਰੀ ਯੁੱਗ ਵਿਚ ਉਸ ਦੇ ਮੁਖੀ ਸਨ। ਕੋਚਿੰਗ ਦੇ ਜਾਦੂਗਰ ਨੇ ਆਸਟਰੇਲੀਆ ਦੀ ਰਾਸ਼ਟਰੀ ਟੀਮ ਵਿਚ ਵਾਪਸੀ ਕਰ ਕੇ ਉਸ ਨੂੰ ਸੱਭ ਤੋਂ ਉੱਤਮ ਨਤੀਜੇ ਦਿਵਾਏ। ਉਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਦਿਤੀ ਸੀ।'' ਟੈਲਬੋਟ ਨੇ 1950 ਦੇ ਦਹਾਕੇ ਵਿਚ ਅਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 1989 ਵਿਚ ਆਸਟਰੇਲੀਆਈ ਤੈਰਾਕੀ ਕੋਚ ਦੇ ਰੂਪ ਵਿਚ ਵਾਪਸੀ ਕਰਨ ਤੋਂ ਪਹਿਲਾਂ ਕੈਨੇਡਾ ਅਤੇ ਅਮਰੀਕਾ ਦੇ ਵੀ ਕੋਚ ਰਹਿ ਚੁੱਕੇ ਸਨ। ਉਨ੍ਹਾਂ ਦੇ ਰਹਿੰਦੇ ਹੋਏ ਆਸਟਰੇਲੀਆ ਨੇ ਸਿਡਨੀ ਉਲੰਪਿਕ-2000 ਵਿਚ ਤੈਰਾਕੀ ਵਿਚ 5 ਸੋਨ, 9 ਚਾਂਦੀ ਅਤੇ 4 ਕਾਂਸੀ ਦੇ ਤਮਗ਼ੇ ਜਿੱਤੇ ਸਨ। (ਪੀਟੀਆਈ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement