ਪ੍ਰਵਾਸੀ ਮਜ਼ਦੂਰਾਂ ਨਾਲ ਮੋਦੀ-ਨਿਤੀਸ਼ ਸਰਕਾਰ ਦੀ ਬੇਰਹਿਮੀ ਸੀ ਸ਼ਰਮਨਾਕ : ਰਾਹੁਲ ਗਾਂਧੀ
Published : Nov 5, 2020, 1:01 am IST
Updated : Nov 5, 2020, 1:01 am IST
SHARE ARTICLE
image
image

ਪ੍ਰਵਾਸੀ ਮਜ਼ਦੂਰਾਂ ਨਾਲ ਮੋਦੀ-ਨਿਤੀਸ਼ ਸਰਕਾਰ ਦੀ ਬੇਰਹਿਮੀ ਸੀ ਸ਼ਰਮਨਾਕ : ਰਾਹੁਲ ਗਾਂਧੀ

ਨਵੀਂ ਦਿੱਲੀ, 4 ਨਵੰਬਰ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਵਿਧਾਨ ਸਭਾ ਦੇ ਆਖ਼ਰੀ ਗੇੜ ਦੀ ਚੋਣ ਤੋਂ ਪਹਿਲਾਂ ਬੁਧਵਾਰ ਨੂੰ ਤਾਲਾਬੰਦੀ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਹੋਏ ਦਰਦ ਦਾ ਵੀਡੀਉ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ-ਨਿਤੀਸ਼ ਸਰਕਾਰਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਜੋ ਬੇਰਹਿਮੀ ਕੀਤੀ ਉਹ ਬੇਹੱਦ ਸ਼ਰਮਨਾਕ ਹੈ।
ਰਾਹੁਲ ਨੇ ਟਵੀਟ ਕੀਤਾ ਕਿ ਜਦੋਂ ਲੱਖਾਂ ਭੈਣ-ਭਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਾਰ-ਉੱਤਰ ਪ੍ਰਦੇਸ਼ ਵਲ ਭੁੱਖੇ, ਪਿਆਸੇ, ਪੈਦਲ ਤੁਰਨ 'ਤੇ ਮਜ਼ਬੂਰ ਹੋ ਗਏ, ਉਦੋਂ ਮੋਦੀ-ਨਿਤੀਸ਼ ਸਰਕਾਰਾਂ ਨੇ ਇਹ ਸ਼ਰਮਨਾਕ ਬੇਰਹਿਮੀ ਕੀਤੀ। ਕਾਂਗਰਸ ਪਾਰਟੀ ਸਰਕਾਰ 'ਚ ਨਹੀਂ ਹੈ, ਫਿਰ ਵੀ ਅਸੀਂ ਇਸ ਅਤਿਆਚਾਰ ਵਿਰੁਧ ਮਜ਼ਦੂਰ ਭਰਾਵਾਂ ਦੀ ਮਦਦ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਟੀ.ਵੀ. ਸਮਾਚਾਰ ਚੈਨਲ ਤੋਂ ਪ੍ਰਸਾਰਿਤ ਇਕ ਵੀਡੀਉ ਵੀ ਪੋਸਟ ਕੀਤਾ ਹੈ ਜਿਸ 'ਚ ਪ੍ਰਵਾਸੀ ਮਜ਼ਦੂਰਾਂ ਨਾਲ ਪੁਲਿਸ ਬੇਰਹਿਮੀ, ਪੈਦਲ ਬਿਹਾਰ ਜਾਂਦੇ ਸਮੇਂ ਦਾ ਦਰਦ ਅਤੇ ਪੀੜਤ ਪ੍ਰਵਾਸੀ ਮਜ਼ਦੂਰਾਂ ਵਿਰੁਧ ਬਿਹਾਰ ਸਰਕਾਰ ਦੇ ਮੰਤਰੀਆਂ ਦੇ ਬਿਆਨਾਂ ਨੂੰ ਦਿਖਾਇਆ ਗਿਆ ਹੈ। ਰਾਹੁਲ ਨੇ ਮੰਗਲਵਾਰ ਨੂੰ ਬਿਹਾਰ ਦੀ ਰੈਲੀ 'ਚ ਕਿਹਾ ਸੀ ਕਿ ਹਿੰਦੁਸਤਾਨ ਦੀ ਜਨਤਾ ਅਪਣਾ ਖੂਨ-ਪਸੀਨਾ ਦਿੰਦੀ ਹੈ। ਬਿਹਾਰ ਦੇ ਲੋਕ ਜਦੋਂ ਮਹਾਰਾਸ਼ਟਰ ਜਾਂਦੇ ਹਨ, ਦਿੱਲੀ ਜਾਂਦੇ ਹਨ, ਅਪਣਾ ਖੂਨ-ਪਸੀਨਾ ਦਿੰਦੇ ਹਨ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਮਜ਼ਦੂਰਾਂ ਨੂੰ ਇਕ ਦਿਨ ਨਹੀਂ ਦਿਤਾ, 5 ਘੰਟੇ ਵੀ ਨਹੀਂ ਦਿਤੇ। ਰਾਹੁਲ ਨੇ ਕਿਹਾ ਹੈ ਕਿ ਉਹ ਨੌਜਵਾਨਾਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਮੋਦੀ ਜੀ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਰੁਜ਼ਗਾਰ ਦੇਣਗੇ, ਨਿਤੀਸ਼ ਜੀ ਨੇ ਵੀ ਕਿਹਾ ਸੀ ਪਰ ਕਿੱਥੇ ਹੈ ਰੁਜ਼ਗਾਰ?  
(ਏਜੰਸੀ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement