
ਮੁੱਖ ਮੰਤਰੀ, ਸਾਰੇ ਕੈਬਨਿਟ ਮਨਿਸਟਰਾਂ, ਕਾਂਗਰਸੀ ਸਾਂਸਦਾਂ, ਵਿਧਾਇਕਾਂ ਤੇ ਕੁੱਝ ਵਿਰੋਧੀ ਦਲਾਂ ਦਾ
ਨਵੀਂ ਦਿੱਲੀ, 4 ਨਵੰਬਰ : ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀ ਨੂੰ ਕਿਸਾਨ ਮਸਲੇ ਤੇ ਗੱਲਬਾਤ ਕਰਨ ਲਈ ਮੁਲਾਕਾਤ ਸਮਾਂ ਨਾ ਦੇਣ ਮਗਰੋਂ, ਪਹਿਲੇ ਪ੍ਰੋਗਰਾਮ ਅਨੁਸਾਰ ਹੀ ਮੁੱਖ ਮੰਤਰੀ ਨੇ ਉਨ੍ਹਾਂ ਸਾਰੇ ਪੰਜਾਬੀ ਸਾਂਸਦਾਂ ਤੇ ਵਿਧਾਇਕਾਂ ਨੂੰ ਦਿੱਲੀ ਪੁੱਜਣ ਦੀ ਕਾਲ ਦੇ ਕੇ, ਤੁਰਤ ਦਿੱਲੀ ਵਲ ਚਾਲੇ ਪਾ ਦਿਤੇ। ਦਿੱਲੀ ਬਾਰਡਰ ਤੇ ਹਰਿਆਣਾ ਪੁਲਿਸ ਨੇ ਕਾਂਗਰਸੀ ਵਿਧਾਇਕਾਂ ਨੂੰ ਦਿੱਲੀ ਜਾਣੋਂ ਰੋਕਣ ਲਈ ਸਖ਼ਤੀ ਵੀ ਕੀਤੀ ਤੇ ਤਲਖ਼ ਕਲਾਮੀ ਵੀ ਕੀਤੀ ਪਰ ਅੰਤ ਨੂੰ ਉਪਰੋਂ ਆਏ ਹੁਕਮਾਂ ਕਾਰਨ, ਉਨ੍ਹਾਂ ਨੂੰ ਅੱਗੇ ਜਾਣ ਦੇਣਾ ਪਿਆ। ਇਸ ਤੋਂ ਪਹਿਲਾਂ ਜਦ ਪੁਲਿਸ ਨੇ ਉਨ੍ਹਾਂ ਦੀਆਂ ਗੱਡੀਆਂ ਨੂੰ ਦਿੱਲੀ ਵਿਚ ਦਾਖ਼ਲ ਹੋਣੋਂ ਰੋਕਣਾ ਚਾਹਿਆ ਤਾਂ ਵਿਧਾਇਕ ਗੱਡੀਆਂ ਤੋਂ ਉਤਰ ਕੇ ਪੈਦਲ ਹੀ ਦਿੱਲੀ ਵਲ ਚਲ ਪਏ।
ਦਿੱਲੀ ਵਿਚ ਵੀ ਧਰਨਾ ਗਾਂਧੀ ਦੀ ਸਮਾਧ ਤੇ ਦਿਤਾ ਜਾਣਾ ਸੀ ਪਰ ਉਥੇ ਧਰਨਾ ਦੇਣ ਦੀ ਆਗਿਆ ਨਾ ਦਿਤੀ ਗਈ ਜਿਸ ਕਾਰਨ ਵਿਧਾਇਕ ਤੇ ਵਜ਼ੀਰ ਵੀ ਜੰਤਰ ਮੰਤਰ ਵਲ ਚਲ ਪਏ ਤੇ ਕਾਰਾਂ ਛੱਡ ਕੇ ਪੈਦਲ ਹੀ ਉਧਰ ਚਲ ਪਏ। ਇਸ ਤਰ੍ਹਾਂ ਅੱਜ ਸਾਰਾ ਦਿਨ, ਕਿਸਾਨਾਂ ਦੇ ਹੱਕ ਵਿਚ ਪੰਜਾਬ ਸਰਕਾਰ ਨੇ ਜੋ ਕੁੱਝ ਵੀ ਸੰਕੇਤਕ ਰੂਪ ਵਿਚ ਕੀਤਾ, ਉਹ ਇਕ ਇਤਿਹਾਸਕ ਯਾਦਗਾਰ ਬਣ ਕੇ ਰਹਿ ਗਿਆ। ਕੇਂਦਰ ਵਲੋਂ ਪੰਜਾਬ ਨਾਲ ਧੱਕੇ ਕੀਤੇ ਜਾਣ ਦਾ ਇਤਿਹਾਸ ਬੜਾ ਲੰਮਾ ਹੈ ਪਰ ਕਦੇ ਵੀ ਕਿਸੇ ਵੱਡੇ ਤੋਂ ਵੱਡੇ ਧੱਕੇ ਵਿਰੁਧ ਰੋਸ ਪ੍ਰਗਟ ਕਰimageਨ ਲਈ ਸਾਰੀ ਪੰਜਾਬ ਸਰਕਾਰ, ਅਪਣੇ ਮੁੱਖ ਮੰਤਰੀ ਦੀ ਅਗਵਾਈ ਵਿਚ ਦਿੱਲੀ ਵਿਖੇ ਧਰਨੇ ਤੇ ਨਹੀਂ ਸੀ ਬੈਠੀ। ਲਗਭਗ ਸਾਰੇ ਕਾਂਗਰਸੀ ਤੇ ਇਕਮੁਠ ਹੋਏ ਨਜ਼ਰ ਆਏ (ਪ੍ਰਤਾਪ ਸਿੰਘ ਬਾਜਵਾ ਤੇ ਦੂਲੋ ਨੂੰ ਛੱਡ ਕੇ) ਪਰ ਵਿਰੋਧੀ ਦਲਾਂ ਵਿਚੋਂ ਬੈਂਸ ਭਰਾ, ਪਰਮਿੰਦਰ ਸਿੰਘ ਢੀਂਡਸਾ (ਅਕਾਲੀ), ਸੁਖਪਾਲ ਸਿੰਘ ਖਹਿਰਾ (ਏਕਤਾ ਪਾਰਟੀ) ਅਤੇ ਕਾਫ਼ੀ ਦੇਰ ਤੋਂ ਬਨਵਾਸ ਵਿਚ ਗਏ ਹੋਏ ਨਵਜੋਤ ਸਿੰਘ ਸਿੱਧੂ ਅਤੇ ਮਨੀਸ਼ ਤਿਵਾੜੀ ਦੀਆਂ ਭਾਵ ਪੂਰਤ ਅਤੇ ਬਾਦਲੀਲ ਤਕਰੀਰਾਂ ਨੇ ਕਮੀ ਪੂਰੀ ਦਿਤੀ। ਕੁਲ ਮਿਲਾ ਕੇ, ਭਾਵੇਂ ਕੇਂਦਰ ਅਜੇ ਵੀ ਅੜਿਆ ਹੋਇਆ ਹੈ ਪਰ ਪੰਜਾਬ ਸਰਕਾਰ ਦਾ ਇਹ ਧਰਨਾ ਇਕ ਇਤਿਹਾਸਕ ਯਾਦਗਾਰ ਬਣ ਕੇ ਰਹਿ ਗਿਆ।