Chandigarh News: 12 ਬੈਂਕਾਂ ਨਾਲ ਹੋਏ 1626 ਕਰੋੜ ਰੁਪਏ ਦੇ ਘਪਲੇ 'ਚ ਈ.ਡੀ ਦੀ ਜਾਂਚ ਜਾਰੀ 
Published : Nov 5, 2023, 3:06 pm IST
Updated : Nov 5, 2023, 3:06 pm IST
SHARE ARTICLE
File Photo
File Photo

ਧੋਖਾਧੜੀ ਕਰਨ ਵਾਲੀਆਂ ਕਈ ਬੈਂਕਾਂ ਨੇ ਮਾਮੂਲੀ ਰਕਮ ਲੈ ਕੇ ਕਰਜ਼ੇ ਦਾ ਨਿਪਟਾਰਾ ਕੀਤਾ

Chandigarh News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲ ਹੀ ਵਿਚ ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਦੇ ਪ੍ਰਮੋਟਰਾਂ ਪ੍ਰਣਬ ਗੁਪਤਾ ਅਤੇ ਵਿਨੀਤ ਗੁਪਤਾ ਅਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਐਸਕੇ ਬੰਸਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ 'ਤੇ ਦੇਸ਼ ਦੇ 12 ਬੈਂਕਾਂ ਨਾਲ 1626 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ। ਹੁਣ ਇਸ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਈਡੀ ਇਸ ਮਾਮਲੇ ਵਿਚ ਬੈਂਕ ਅਧਿਕਾਰੀਆਂ ਦੀ ਮਿਲੀਭਗਤ ਦੀ ਵੀ ਜਾਂਚ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਜਿਨ੍ਹਾਂ ਬੈਂਕਾਂ ਨਾਲ ਕਰੋੜਾਂ ਦਾ ਘਪਲਾ ਹੋਇਆ ਸੀ, ਉਨ੍ਹਾਂ ਨੇ ਮਾਮੂਲੀ ਰਕਮ ਲੈ ਕੇ ਹੀ ਕਰੋੜਾਂ ਦੇ ਕਰਜ਼ਿਆਂ ਦਾ ਨਿਪਟਾਰਾ ਕੀਤਾ ਸੀ।

ਹੁਣ ਤਾਂ ਇਹ ਬੈਂਕ ਵੀ ਇਸ ਘਪਲੇ ਵਿਰੁੱਧ ਆਵਾਜ਼ ਨਹੀਂ ਉਠਾ ਰਹੇ ਹਨ। ਇਸ ਵਿਚ ਇਕ ਨਿੱਜੀ ਕੰਪਨੀ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਇਨ੍ਹਾਂ ਬੈਂਕਾਂ ਵੱਲੋਂ ਮੁਲਜ਼ਮ ਕੰਪਨੀ ਨੂੰ ਦਿੱਤੇ ਗਏ ਕਰਜ਼ਿਆਂ ਵਿਚੋਂ ਕਰੀਬ 70 ਫ਼ੀਸਦੀ ਕਰਜ਼ੇ ਗਲਤ ਤਰੀਕੇ ਨਾਲ ਖ਼ਤਮ ਕਰ ਦਿੱਤੇ ਗਏ ਸਨ। ਈਡੀ ਹੁਣ ਉਨ੍ਹਾਂ ਬੈਂਕਾਂ ਦੇ ਅਧਿਕਾਰੀਆਂ ਤੋਂ ਸੰਮਨ ਭੇਜ ਕੇ ਪੁੱਛਗਿੱਛ ਕਰੇਗੀ। ਕਰੋੜਾਂ ਰੁਪਏ ਦੇ ਇਸ ਘਪਲੇ ਦੀ ਸ਼ਿਕਾਇਤ ਸੈਂਟਰਲ ਬੈਂਕ ਆਫ਼ ਇੰਡੀਆ ਨੇ 2021 ਵਿਚ ਦਿੱਤੀ ਸੀ, ਜਦਕਿ ਇਸ ਫਾਰਮਾ ਕੰਪਨੀ ਵਲੋਂ ਕਈ ਹੋਰ ਬੈਂਕਾਂ ਨਾਲ ਧੋਖਾਧੜੀ ਕੀਤੀ ਗਈ ਸੀ। ਹੁਣ ਜ਼ਿਆਦਾਤਰ ਬੈਂਕ ਇਸ ਮਾਮਲੇ ਦੀ ਪੈਰਵੀ ਨਹੀਂ ਕਰ ਰਹੇ ਹਨ।

ਸ਼ਨੀਵਾਰ ਨੂੰ ਈਡੀ ਨੇ ਮੁਲਜ਼ਮ ਪ੍ਰਣਵ ਗੁਪਤਾ, ਵਿਨੀਤ ਗੁਪਤਾ ਅਤੇ ਐਸਕੇ ਬਾਂਸਲ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਈਡੀ ਨੇ ਕਿਹਾ ਕਿ ਇਸ ਮਾਮਲੇ 'ਚ ਬੈਂਕਾਂ ਤੋਂ ਕੁਝ ਮਹੱਤਵਪੂਰਨ ਦਸਤਾਵੇਜ਼ ਮਿਲੇ ਹਨ। ਜਿਸ ਸਬੰਧੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ। ਇਸ ਲਈ ਉਹਨਾਂ ਦੀ ਹਿਰਾਸਤ ਦੀ ਲੋੜ ਹੋਵੇਗੀ। ਅਜਿਹੇ 'ਚ ਅਦਾਲਤ ਨੇ ਪ੍ਰਣਵ ਅਤੇ ਵਿਨੀਤ ਗੁਪਤਾ ਦਾ ਰਿਮਾਂਡ ਦੋ ਦਿਨ ਹੋਰ ਵਧਾ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਬਾਂਸਲ ਨੂੰ ਨਿਆਇਕ ਹਿਰਾਸਤ ਯਾਨੀ ਬੁੜੈਲ ਜੇਲ੍ਹ ਭੇਜ ਦਿੱਤਾ ਹੈ। ਇਨ੍ਹਾਂ ਤਿੰਨਾਂ ਨੂੰ ਈਡੀ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ ਫਿਰ ਅਦਾਲਤ ਨੇ ਪਹਿਲੇ 5 ਦਿਨ ਦਾ ਰਿਮਾਂਡ ਦਿੱਤਾ ਸੀ। ਫਿਰ ਈਡੀ ਨੇ ਵੀਰਵਾਰ ਨੂੰ ਦੋ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਸੀ।

ਇਲਜ਼ਾਮ ਅਨੁਸਾਰ ਮੁਲਜ਼ਮਾਂ ਨੇ ਆਪਣੀ ਫਾਰਮਾਸਿਊਟੀਕਲ ਕੰਪਨੀ ਲਈ 12 ਬੈਂਕਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਅਤੇ ਉਨ੍ਹਾਂ ਦੀ ਦੁਰਵਰਤੋਂ ਕੀਤੀ। ਉਸ ਨੇ ਬੈਂਕ ਦੇ ਕਰਜ਼ੇ ਦਾ ਪੈਸਾ ਆਪਣੀਆਂ ਹੋਰ ਕੰਪਨੀਆਂ ਵਿਚ ਲਾ ਦਿੱਤਾ। ਉਨ੍ਹਾਂ ਨੇ ਨਾ ਸਿਰਫ਼ ਇਹ ਪੈਸਾ ਆਪਣੀਆਂ ਵੱਖ-ਵੱਖ ਕੰਪਨੀਆਂ ਵਿਚ ਵਰਤਿਆ ਸਗੋਂ ਬੈਂਕਾਂ ਨੂੰ ਆਪਣੇ ਕਰਜ਼ੇ ਦੇ ਪੈਸੇ ਵੀ ਵਾਪਸ ਨਹੀਂ ਕੀਤੇ। ਦਸੰਬਰ 2021 ਵਿਚ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ।

ਐਫਆਈਆਰ ਵਿਚ ਕੰਪਨੀ ਦੇ ਪ੍ਰਮੋਟਰਾਂ ਤੋਂ ਇਲਾਵਾ ਕਈ ਡਾਇਰੈਕਟਰਾਂ ਦੇ ਨਾਂ ਵੀ ਦਰਜ ਹਨ। ਸੀਬੀਆਈ ਦੀ ਐਫਆਈਆਰ ਤੋਂ ਬਾਅਦ ਈਡੀ ਨੇ ਵੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਣਵ ਅਤੇ ਵਿਨੀਤ ਗੁਪਤਾ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਅਤੇ ਮੋਹਾਲੀ ਦੀ ਪਲਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਵੀ ਰਹਿ ਚੁੱਕੇ ਹਨ।

(For more news apart from Banks defrauded of crores of rupees by pharmaceutical company, stay tuned to Rozana Spokesman).

SHARE ARTICLE

ਏਜੰਸੀ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement