Punjab News: ਸਾਲ 2018 ਦੌਰਾਨ ਡੇਢ ਲੱਖ ਵਿਦਿਆਰਥੀਆਂ ਨੇ 22 ਅਰਬ 50 ਕਰੋੜ ਰੁਪਏ ਵਿਦੇਸ਼ਾਂ ’ਚ ਪੜ੍ਹਾਈ ਲਈ ਕੀਤੇ ਖ਼ਰਚ
Published : Dec 5, 2023, 7:39 am IST
Updated : Dec 5, 2023, 8:12 am IST
SHARE ARTICLE
File Image
File Image

ਪੰਜਾਬੀ ਬੋਲਦੇ ਬੱਚੇ ਅੰਗਰੇਜ਼ੀ ਸਕੂਲਾਂ ’ਚ ਅਤੇ ਹਿੰਦੀ ਬੋਲਦੇ ਬੱਚੇ ਪੰਜਾਬੀ ਸਕੂਲਾਂ ਵਿਚ ਲੈ ਰਹੇ ਨੇ ਦਾਖ਼ਲੇ

Punjab News:: ਪੰਜਾਬ ਵਿਚ ਜੰਮੇ ਬੱਚਿਆਂ ਦਾ ਵਿਦੇਸ਼ਾਂ ਵਲ ਪ੍ਰਵਾਸ ਹੁਣ ਕੋਈ ਲੁਕਿਆ ਛਿਪਿਆ, ਅਣਗੌਲਿਆ ਜਾਂ ਨਵਾਂ ਮੁੱਦਾ ਨਹੀਂ ਰਿਹਾ। ਦਰਅਸਲ ਇਸ ਪ੍ਰਵਾਸ ਦੀਆਂ ਜੜ੍ਹਾਂ ਦੇਸ਼ ਅੰਦਰ ਪਸਰੇ ਆਰਥਕ ਮੰਦਵਾੜੇ, ਅਮਨ ਕਾਨੂੰਨ ਦੀ ਤਰਸਯੋਗ ਹਾਲਤ ਅਤੇ ਬੇਰੁਜ਼ਗਾਰੀ ਵਰਗੇ ਵਿਸ਼ਾਲ ਮਸਲਿਆਂ ਦੀ ਦੇਣ ਹਨ। ਵਿਦੇਸ਼ਾਂ ਵਲ ਇਸ ਪ੍ਰਵਾਸ ਦੀ ਯੋਜਨਾਬੰਦੀ ਵਿਚ ਵਿਦੇਸ਼ ਜਾਣ ਵਾਲੇ ਬੱਚੇ ਦੇ ਸਮੁੱਚੇ ਪ੍ਰਵਾਰ ਦੀ ਹਮੇਸ਼ਾ ਭਰਵੀਂ ਸ਼ਮੂਲੀਅਤ ਹੁੰਦੀ ਹੈ ਕਿਉਂਕਿ ਇਸ ਪ੍ਰਵਾਸ ਨਾਲ ਪ੍ਰਵਾਰ ਦਾ ਭਵਿੱਖ ਅਤੇ ਹੋਣੀ ਜੁੜੀ ਹੁੁੰਦੀ ਹੈ।

ਬਹੁਗਿਣਤੀ ਬੱਚਿਆਂ ਵਲੋਂ ਵਿਦੇਸ਼ਾਂ ਵਲ ਪ੍ਰਵਾਸ ਦਾ ਰੁਝਾਨ ਬੁਨਿਆਦੀ ਤੌਰ ’ਤੇ ਭਾਵੇਂ ਉੱਚ ਵਿਦਿਆ ਗ੍ਰਹਿਣ ਕਰਨ ਦੇ ਮਨਸੂਬੇ ਤੋਂ ਪ੍ਰੇਰਿਤ ਹੈ ਪਰ ਅਸਲ ਵਿਚ ਇਹ ਪ੍ਰਵਾਸ ਪੱਕੇ ਤੌਰ ’ਤੇ ਸਥਾਪਤੀ ਦਾ ਇਕ ਸਾਧਨ ਬਣ ਚੁਕਾ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਰਕ ਪਰਮਿਟ, ਵਰਕ ਪਰਮਿਟ ਤੋਂ ਬਾਅਦ ਟੀ.ਆਰ. (ਟੈਂਪਰੇਰੀ ਰੈਜੀਡੈਂਸੀ) ਅਤੇ ਉਸ ਤੋਂ ਬਾਅਦ ਪੀ.ਆਰ. (ਪਰਮਾਨੈਂਟ ਰੈਜੀਡੈਂਸੀ) ਵੀ ਦੇ ਦਿਤੀ ਜਾਂਦੀ ਹੈ ਜਿਸ ਦੁਆਰਾ ਉਨ੍ਹਾਂ ਲਈ ਉਸ ਦੇਸ਼ ਵਿਚ ਪੱਕੇ ਤੌਰ ’ਤੇ ਸਥਾਪਤ ਹੋਣ ਦੇ ਮੌਕਿਆਂ ਦੀ ਭਰਮਾਰ ਹੋ ਜਾਂਦੀ ਹੈ।

ਜੇਕਰ ਕੈਨੇਡਾ ਪੜ੍ਹਨ ਜਾ ਰਹੇ ਇਕ ਬੱਚੇ ਦੀ ਪੜ੍ਹਾਈ ਦੇ ਖ਼ਰਚੇ ਸਮੇਤ ਹੋਰ ਢੇਰ ਸਾਰੇ ਸਹਾਇਕ ਖ਼ਰਚਿਆਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਉਥੇ ਬੈਚੂਲਰ ਕੋਰਸਾਂ ਵਿਚ ਫ਼ੀਸ 6 ਤੋਂ 12 ਲੱਖ ਰੁਪਏ ਸਾਲਾਨਾ ਹੈ। ਮਾਸਟਰਜ਼ ਲਈ ਫ਼ੀਸ 7 ਤੋਂ 18 ਲੱਖ ਰੁਪਏ ਸਾਲਾਨਾ ਹੈ। ਇਕ ਸਾਲ ਦੇ ਡਿਪਲੋਮੇ ਦੀ ਫ਼ੀਸ ਲਗਭਗ 8 ਲੱਖ 25 ਹਜ਼ਾਰ ਰੁਪਏ ਹੈ। ਡਾਕਟਰੀ ਨਾਲ ਸਬੰਧਤ ਸਹਾਇਕ ਕੋਰਸਾਂ ਲਈ ਫ਼ੀਸ ਦੀ ਦਰ 4 ਤੋਂ 7 ਲੱਖ ਰੁਪਏ ਸਾਲਾਨਾ ਹੈ। ਸਟੂਡੈਂਟ ਵੀਜ਼ਾ ਫ਼ੀਸ ਲਗਭਗ 7800 ਰੁਪਏ ਹੈ। ਕੈਨੇਡਾ ਰਹਿਣ ਦੇ ਖ਼ਰਚੇ ਲਗਭਗ 5 ਲੱਖ 50 ਹਜ਼ਾਰ ਰੁਪਏ ਸਾਲਾਨਾ ਹਨ। ਟਰਾਂਸਪੋਰਟ ਖ਼ਰਚੇ 5 ਤੋਂ 10 ਹਜ਼ਾਰ ਪ੍ਰਤੀ ਮਹੀਨਾ ਹਨ। ਸਿਹਤ ਸੰਭਾਲ ਦਾ ਖ਼ਰਚਾ 15000 ਹਜ਼ਾਰ ਮਹੀਨਾ ਤੋਂ ਕਈ ਲੱਖ ਸਾਲਾਨਾ ਤਕ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਪੰਜਾਬੀ ਬੱਚਿਆਂ ਦੀ ਅਣਹੋਂਦ ਜਾਂ ਗ਼ੈਰ ਹਾਜ਼ਰੀ ਕਾਰਨ ਪੰਜਾਬ ਅੰਦਰ ਪ੍ਰਵਾਰਾਂ ਸਮੇਤ ਮਜ਼ਦੂਰੀ ਕਰਨ ਲਈ ਆਏ ਬਿਹਾਰ ਅਤੇ ਯੂ.ਪੀ.ਦੇ ਰਹਿਣ ਵਾਲੇ ਬੱਚੇ ਪੰਜਾਬੀ ਮਾਧਿਅਮ ਵਿਚ ਸਿਖਿਆ ਗ੍ਰਹਿਣ ਕਰ ਰਹੇ ਹਨ। ਪੰਜਾਬੀ ਬੋਲਦੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਅਤੇ ਹਿੰਦੀ ਬੋਲਦੇ ਬੱਚੇ ਪੰਜਾਬੀ ਸਕੂਲਾਂ ਵਿਚ ਪੜ੍ਹ ਰਹੇ ਹਨ। ਪੰਜਾਬ ਦੀ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ ਕਿ ਉਨ੍ਹਾਂ ਵਲੋਂ ਬਣਾਏ ਮਹਿਲਨੁਮਾ ਘਰਾਂ ਵਿਚ ਹੁਣ ਕਬੂਤਰ ਬੋਲਦੇ ਹਨ।

 ਇਸੇ ਤਰ੍ਹਾਂ ਵਿਦੇਸ਼ ਜਾਣ ਤੋਂ ਪਹਿਲਾਂ ਮੈਡੀਕਲ, ਬੀਮਾ ਅਤੇ ਹਵਾਈ ਜਹਾਜ਼ ਦੀ ਟਿਕਟ ਵੀ ਅਲੱਗ ਹੈ ਪਰ ਪੰਜਾਬੀ ਪ੍ਰਵਾਰ ਅਪਣੇ ਬੱਚਿਆਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਅਤੇ ਹਰ ਦੁਸ਼ਵਾਰੀ ਹੱਸ ਕੇ ਸਹਿਣ ਕਰਨ ਦੇ ਆਦੀ ਬਣ ਚੁੱਕੇ ਹਨ ਕਿਉਂਕਿ ਉਨ੍ਹਾਂ ਲਈ ਅਪਣੀ ਔਲਾਦ ਤੋਂ ਉਪਰ ਕੱੁਝ ਵੀ ਨਹੀਂ। ਮੋਟੇ ਜਿਹੇ ਇਕ ਅੰਦਾਜ਼ੇ ਮੁਤਾਬਕ ਇਕ ਬੱਚੇ ਦੀ ਪ੍ਰਤੀ ਸਾਲ ਉਚੇਰੀ ਵਿਦਿਆ ’ਤੇ ਲਗਭਗ 15 ਲੱਖ ਰੁਪਏ ਖ਼ਰਚ ਆਉਂਦਾ ਹੈ। 2018 ਵਿਚ ਪੰਜਾਬ ਤੋਂ 1 ਲੱਖ 50 ਹਜ਼ਾਰ ਬੱਚੇ ਵੱਖ-ਵੱਖ ਦੇਸ਼ਾਂ ਵਿਚ ਉਚੇਰੀ ਵਿਦਿਆ ਲਈ ਗਏ।

ਇਨ੍ਹਾਂ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਤਕਰੀਬਨ 22 ਅਰਬ 50 ਕਰੋੜ ਰੁਪਏ ਖ਼ਰਚ ਕੀਤੇ ਗਏ। ਪੰਜਾਬ ਦੇ ਇਸ ਵਿਸ਼ਾਲ ਧਨ ਦਾ ਬਾਹਰ ਚਲੇ ਜਾਣ ਨਾਲ ਸੂਬੇ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਗੜਬੜਾ ਗਈ ਹੈ ਕਿਉਂਕਿ ਬੱਚਿਆਂ ਵਲੋਂ ਵਿਦੇਸ਼ਾਂ ਵਿਚ ਕਮਾਇਆ ਧਨ ਹੁਣ ਵਾਪਸ ਪੰਜਾਬ ਨਹੀਂ ਆ ਰਿਹਾ ਸਗੋਂ ਵਿਦੇਸ਼ ਪੜ੍ਹਦੇ ਬੱਚੇ ਉਥੇ ਹੀ ਰੀਅਲ ਅਸਟੇਟ, ਟਰਾਂਸਪੋਰਟ ਜਾਂ ਕੋਠੀਆਂ ਕਾਰਾਂ ’ਤੇ ਹੀ ਖ਼ਰਚ ਕਰ ਰਹੇ ਹਨ।

ਪੰਜਾਬ ਵਿਚ ਵਿਦੇਸ਼ਾਂ ਵਲ ਪ੍ਰਵਾਸ ਕਰਨ ਦਾ ਰੁਝਾਨ ਸੱਭ ਤੋਂ ਪਹਿਲਾਂ ਦੁਆਬੇ ਦੇ ਤਿੰਨ ਜ਼ਿਲ੍ਹਿਆਂ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿਚ ਸ਼ੁਰੂ ਹੋਇਆ ਜਿਸ ਦਾ ਇਤਿਹਾਸ ਹੁਣ ਲਗਭਗ 75 ਤੋਂ 80 ਸਾਲ ਪੁਰਾਣਾ ਹੋ ਚੁੱਕਾ ਹੈ। ਦੁਆਬਾ ਵਾਸੀ ਹੁਣ ਦੁਨੀਆਂ ਦੇ ਉਂਗਲਾਂ ’ਤੇ ਗਿਣੇ ਜਾਣ ਵਾਲੇ ਕੁੱਝ ਪ੍ਰਮੁੱਖ ਦੇਸ਼ਾਂ ਜਿਵੇਂ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਜਰਮਨੀ, ਫ਼ਰਾਂਸ ਅਤੇ ਇਟਲੀ ਬਗ਼ੈਰਾ ਦੇਸ਼ਾਂ ਵਿਚ ਅਪਣੇ ਕਾਰੋਬਾਰਾਂ ’ਚ ਅਪਣੀ ਦੂਸਰੀ ਤੀਸਰੀ ਪੀੜ੍ਹੀ ਵਿਚ ਵਿਚਰਦਿਆਂ ਜਿਥੇ ਪੂਰੀ ਤਰ੍ਹਾਂ ਸਫ਼ਲ ਤੇ ਸਥਾਪਤ ਹੋ ਚੁੱਕੇ ਹਨ ਉਥੇ ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਸਥਾਪਤ ਕੀਤੇ ਵਿਸ਼ਾਲ ਵਪਾਰਕ ਕਾਰੋਬਾਰਾਂ, ਟਰਾਂਸਪੋਰਟਾਂ ਅਤੇ ਕਾਰਖ਼ਾਨਿਆਂ ਵਿਚ ਵਿਦੇਸ਼ੀ ਮੂਲ ਦੇ ਅਨੇਕਾਂ ਗੋਰੇ ਵੀ ਨੌਕਰੀਆਂ ਕਰ ਰਹੇ ਹਨ।

(For more news apart from During 2018, one and a half lakh students spent 22 billion 50 crore rupees for studying abroad., stay tuned to Rozana Spokesman)

Tags: study abroad

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement