
ਇਕ ਨਾਬਾਲਗ ਲੜਕੀ ਵੱਲੋਂ ਦੁਪੱਟੇ ਨਾਲ ਅਪਣੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਸ਼ਹਿਰ ਦੇ ਨਿੱਜੀ ਸਕੂਲ ਵਿਚ ਪੜ੍ਹਦੀ ਸੀ....
ਜਲੰਧਰ : ਇਕ ਨਾਬਾਲਗ ਲੜਕੀ ਵੱਲੋਂ ਦੁਪੱਟੇ ਨਾਲ ਅਪਣੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਸ਼ਹਿਰ ਦੇ ਨਿੱਜੀ ਸਕੂਲ ਵਿਚ ਪੜ੍ਹਦੀ ਸੀ। ਮ੍ਰਿਤਕਾ 9ਵੀਂ ਜਮਾਤ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੀ ਨੇ ਸੁਸਾਇਡ ਨੋਟ ਵੀ ਲਿਖਿਆ ਹੈ। ਜਿਸ ਮੁਤਾਬਕ ਉਹ ਸਕੂਲ ਵਿਚ ਇੱਕ ਅਧਿਆਪਕ ਤੋਂ ਕਾਫ਼ੀ ਪ੍ਰੇਸ਼ਾਨ ਸੀ।
Suicide
ਇਸ ਕਰਕੇ ਉਸ ਨੇ ਆਪ ਦੀ ਹੀ ਜੀਵਨ ਲੀਲਾ ਸਮਾਪਤ ਕਰ ਲਈ। ਲੜਕੀ ਦੇ ਮਾਪੇ ਅਧਿਆਪਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਲੜਕੀ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ ਸਕੂਲ ਵਿਚ ਅਧਿਆਪਕ ਦੇ ਰਵੱਈਏ ਤੋਂ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਅਧਿਆਪਕ ਉਸ ਨੂੰ ਬਾਕੀ ਬੱਚਿਆਂ ਸਾਹਮਣੇ ਕਾਫੀ ਡਾਂਟਦਾ ਸੀ। ਹਮੇਸ਼ਾ ਉਸ ਨੂੰ ਕੁਝ ਨਾ ਕੁਝ ਬੋਲਦਾ ਹੀ ਰਹਿੰਦਾ ਸੀ।
Suicide Case
ਇੱਥੋਂ ਤਕ ਕਿ ਜਮਾਤ ਦੇ ਸਾਰੇ ਬੱਚਿਆਂ ਨੂੰ ਡਰਾ ਕੇ ਰੱਖਦਾ ਸੀ। ਉਸ ਨੇ ਇਲਜ਼ਾਮ ਲਾਇਆ ਕਿ ਅਧਿਆਪਕ ਕਿਸੇ ਹੋਰ ਦਾ ਗੁੱਸਾ ਵੀ ਉਸ ਉੱਤੇ ਕੱਢ ਦਿੰਦਾ ਸੀ। ਲੜਕੀ ਨੇ ਲਿਖਿਆ ਕਿ ਅਧਿਆਪਕ ਦੇ ਡਰ ਕਰਕੇ ਉਹ ਕਦੀ-ਕਦੀ ਸਕੂਲ ਨਹੀਂ ਜਾਂਦੀ ਸੀ। ਉਸ ਦੇ ਡਰ ਕਰਕੇ ਉਸ ਦਾ ਪੜ੍ਹਾਈ ਵਿਚ ਮਨ ਨਹੀਂ ਲੱਗਦਾ ਸੀ। ਉਸ ਨੇ ਲਿਖਿਆ ਕਿ ਅਧਿਆਪਕ ਬਾਰੇ ਗੱਲਾਂ ਸੋਚ-ਸੋਚ ਕੇ ਉਸ ਦਾ ਦਿਲ ਘਬਰਾਉਣ ਲੱਗ ਜਾਂਦਾ ਸੀ।
Suicide case
ਉਸ ਅਧਿਆਪਕ ਦੀ ਕਲਾਸ ਵਿਚ ਜੇ ਕੋਈ ਕਿਸੇ ਕੋਲੋਂ ਕੁਝ ਮੰਗ ਵੀ ਲੈਂਦਾ ਸੀ ਤਾਂ ਅਧਿਆਪਕ ਉਸ ਬੱਚੇ ਦੇ ਮੂੰਹ ’ਤੇ ਆਪਣਾ ਪੰਜਾ ਛਾਪ ਦਿੰਦਾ ਸੀ।