ਬੇਅਦਬੀਆਂ ਦੇ ਮੁਲਜ਼ਮਾਂ ਦੀ ਜ਼ਮਾਨਤ ਦਾ ਫ਼ੈਸਲਾ 21 ਨੂੰ
Published : Feb 6, 2019, 2:00 pm IST
Updated : Feb 6, 2019, 2:00 pm IST
SHARE ARTICLE
Court Decision
Court Decision

ਅਕਤੂਬਰ 2015 'ਚ ਭਗਤਾ ਭਾਈ ਦੇ ਪਿੰਡ ਗੁਰੂਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਅੱਧੀ ਦਰਜਨ ਕਥਿਤ ਦੋਸ਼ੀਆਂ ਦੀ ਜ਼ਮਾਨਤ....

ਬਠਿੰਡਾ­ : ਅਕਤੂਬਰ 2015 'ਚ ਭਗਤਾ ਭਾਈ ਦੇ ਪਿੰਡ ਗੁਰੂਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਅੱਧੀ ਦਰਜਨ ਕਥਿਤ ਦੋਸ਼ੀਆਂ ਦੀ ਜ਼ਮਾਨਤ ਦਾ ਫ਼ੈਸਲਾ ਹੁਣ 21 ਫ਼ਰਵਰੀ ਨੂੰ ਹੋਵੇਗਾ। ਇਸ ਸਬੰਧ ਵਿਚ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਸਿੰਘ ਲਾਂਬਾ ਦੀ ਅਦਾਲਤ ਵਿਚ ਫ਼ੈਸਲਾ ਹੋਣਾ ਸੀ। ਇਸ ਸਬੰਧ ਵਿਚ ਦਿਆਲਪੁਰਾ ਪੁਲਿਸ ਵਲੋਂ 20 ਅਕਤੂਬਰ 2015 ਨੂੰ ਪਿੰਡ ਦੇ ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ ਦੇ ਬਿਆਨਾਂ ਉਪਰ ਅਣਪਛਾਤੇ ਮੁਲਜਮਾਂ ਵਿਰੁਧ ਧਾਰਾ 295 ਏ ਅਤੇ 120 ਬੀ ਤਹਿਤ 161 ਨੰਬਰ ਮੁਕੱਦਮਾ ਦਰਜ ਕੀਤਾ ਸੀ। ਬਾਅਦ ਵਿਚ ਹੋਈ ਪੜਤਾਲ ਦੌਰਾਨ

ਇਸ ਕੇਸ ਵਿਚ ਅੱਧੀ ਦਰਜਨ ਡੇਰਾ ਪ੍ਰੇਮੀਆਂ ਨੂੰ ਕਥਿਤ ਦੋਸ਼ੀਆਂ ਵਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚ ਮੁੱਖ ਕਥਿਤ ਦੋਸ਼ੀ ਜਤਿੰਦਰਬੀਰ ਉਰਫ਼ ਜਿੰਮੀ ਅਰੋੜਾ, ਬਲਜੀਤ ਸਿੰਘ, ਰਾਜਵੀਰ ਸਿੰਘ, ਦੀਪਕ ਕੁਮਾਰ, ਰਜਿੰਦਰ ਕੁਮਾਰ ਅਤੇ ਸੁਖਮੰਦਰ ਸਿੰਘ ਸ਼ਾਮਲ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪਿੰਡ ਜਲਾਲ ਵਿਖੇ ਪਵਿੱਤਰ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਕੇਵਲ ਦੀਪਕ ਕੁਮਾਰ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਵਜੋਂ ਸ਼ਾਮਲ ਹਨ, ਜਿਨ੍ਹਾਂ ਵਿਰੁਧ ਦਿਆਲਪੁਰਾ ਪੁਲਿਸ ਵਲੋਂ ਹੀ 21 ਜੂਨ 2016 ਨੂੰ ਮੁਕੱਦਮਾ ਨੰਬਰ 86, 26 ਜੂਨ 2016 ਨੂੰ ਮੁਕੱਦਮਾ ਨੰਬਰ 89 ਅਤੇ

3 ਜੁਲਾਈ 2016 ਨੂੰ ਮੁਕੱਦਮਾ ਨੰਬਰ 98 ਦਰਜ ਕੀਤਾ ਗਿਆ ਸੀ। ਇਨ੍ਹਾਂ ਕੇਸਾਂ ਵਿਚ ਬੀਤੇ ਕੱਲ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਸੀ। ਸੀਨੀਅਰ ਵਕੀਲ ਹਰਪਾਲ ਸਿੰਘ ਖ਼ਾਰਾ ਨੇ ਦਸਿਆ ਕਿ ਅਦਾਲਤ ਨੇ ਇਨ੍ਹਾਂ ਪ੍ਰੇਮੀਆਂ ਦੀ ਜ਼ਮਾਨਤ ਰੱਦ ਕਰਨ ਦਾ ਫ਼ੈਸਲਾ ਕਥਿਤ ਮੁੱਖ ਦੋਸ਼ੀ ਜਿੰਮੀ ਅਰੋੜਾ ਵਲੋਂ ਰਾਮਪੁਰਾ ਫੂਲ ਦੀ ਅਦਾਲਤ 'ਚ ਦਰਜ ਕਰਵਾਏ 164 ਦੇ ਬਿਆਨਾਂ ਦੇ ਆਧਾਰ 'ਤੇ ਲਿਆ ਗਿਆ ਸੀ ਤੇ ਹੁਣ ਵੀ ਅਦਾਲਤ ਵਿਚ ਉਕਤ ਕਥਿਤ ਦੋਸ਼ੀਆਂ ਦੀ ਇਸ ਕੇਸ ਵਿਚ ਜ਼ਮਾਨਤ ਰੱਦ ਕਰਨ ਦੀ ਮੰਗ ਵੀ ਇਸੇ ਬਿਆਨਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ, ਕਿਉਂਕਿ 164 ਦੇ ਬਿਆਨ ਇਸੇ 161 ਨੰਬਰ ਮੁਕੱਦਮੇ ਵਿਚ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement