
ਬੀਤੇ ਦਿਨੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨ ਜਲਾਲ ਦੀ ਕੈਨੇਡਾ ਦੇ ਸਰੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਖਬਰ ਨਾਲ ਕਬੱਡੀ ਜਗਤ ਵਿਚ...
ਚੰਡੀਗੜ੍ਹ : ਬੀਤੇ ਦਿਨੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨ ਜਲਾਲ ਦੀ ਕੈਨੇਡਾ ਦੇ ਸਰੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਖਬਰ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬਠਿੰਡਾ ਦੇ ਜਲਾਲ ਪਿੰਡ ਦੇ ਰਹਿਣ ਵਾਲੇ ਗਗਨ ਜਲਾਲ ਦਾ ਨਾਂ ਪੰਜਾਬ ਤੋਂ ਕੈਨੇਡਾ ਤੱਕ ਗੂੰਜਦਾ ਸੀਪਰ ਅਫਸੋਸ ਦੀ ਗੱਲ ਹੈ ਕਿ ਭਰ ਜਵਾਨੀ ਵਿੱਚ ਹੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
Gagan Jalal
ਦੱਸ ਦਈਏ ਕਿ ਗਗਨ ਜਲਾਲ ਦੀ ਮ੍ਰਿਤਕ ਦੇਹ ਹਲੇ ਤੱਕ ਵੀ ਭਾਰਤ ਨਹੀ ਪਹੁੰਚੀ, ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੇ ਲਈ ਆਨਲਾਇਨ ਫੰਡਿੰਗ ਵੀ ਕੀਤੀ ਜਾ ਰਹੀ ਹੈ, ਉਥੇ ਹੀ ਪਤਾ ਲੱਗਾ ਹੈ ਕਿ ਇੱਕ ਕਬੱਡੀ ਪ੍ਰਮੋਟਰ ਨੇ ਉਸ ਦੇ 25000 ਡਾਲਰ ਵੀ ਦੇਣੇ ਸੀ, ਪਰ ਇੱਕ ਗੱਲ ਦਾ ਬਹੁਤ ਅਫਸੋਸ ਹੈ।
Gagan Jalal
ਕਿ ਇੱਕ-ਇੱਕ ਰੇਡ ਦੇ ਲੱਖ-ਲੱਖ ਰੁਪਏ ਦੇਣ ਵਾਲੇ ਹੁਣ ਕਿੱਥੇ ਹਨ ਜੇਕਰ ਉਸ ਦਾ ਸਰੀਰ ਅੱਜ ਮਿੱਟੀ ਹੋ ਗਿਆ ਤਾਂ ਉਸ ਦੀ ਕੋਈ ਮਦਦ ਨਹੀਂ ਕਰ ਰਿਹਾ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ, ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।