
ਦਰਵੇਸ਼ ਦੇ ਵਕੀਲ ਮਨੀਸ਼ ਸ਼ਰਮਾ ਦੀ ਹੋਈ ਮੌਤ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਯਾਦਵ ਦੀ ਹੱਤਿਆ ਕਰਨ ਵਾਲੇ ਵਿਅਕਤੀ ਮਨੀਸ਼ ਸ਼ਰਮਾ ਦੀ ਸ਼ਨੀਵਾਰ 22 ਜੂਨ ਨੂੰ ਗੁਰੂਗ੍ਰਾਮ ਦ ਮੇਦੰਤਾ ਹਸਪਤਾਲ ਵਿਚ ਮੌਤ ਹੋ ਗਈ। ਮਨੀਸ਼ ਦਾ ਪਿਛਲੇ ਕਈ ਦਿਨਾਂ ਤੋਂ ਮੇਦੰਤਾ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ। ਦਰਵੇਸ਼ ਯਾਦਵ ਦੀ ਹੱਤਿਆ ਕਰਨ ਤੋਂ ਬਾਅਦ ਮਨੀਸ਼ ਨੇ ਆਪਣੇ ਆਪ ਨੂੰ ਵੀ ਪੁੜਪੁੜੀ ’ਤੇ ਗੋਲੀ ਮਾਰ ਲਈ ਸੀ। ਇਸ ਤੋਂ ਬਾਅਦ ਉਸ ਨੂੰ ਮੇਦੰਤਾ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਸੀ।
Manish Sharma
ਉਦੋਂ ਤੋਂ ਉਸ ਦਾ ਇਲਾਜ ਉਸੇ ਹਸਪਤਾਲ ਵਿਚ ਜਾਰੀ ਸੀ। ਪਰ ਕਾਫ਼ੀ ਦਿਨਾਂ ਤੋਂ ਉਹ ਵੈਂਟਿਲੇਟਰ ਸਪੋਰਟ ਸਿਸਟਮ ’ਤੇ ਹੀ ਸੀ। ਸ਼ਨੀਵਾਰ ਸ਼ਾਮ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਨੀਸ਼ ਸ਼ਰਮਾ ਦਰਵੇਸ਼ ਯਾਦਵ ਦਾ ਨਜ਼ਦੀਕੀ ਵਕੀਲ ਸੀ। ਦਰਵੇਸ਼ ਦੇ ਫ਼ੇਸਬੁੱਕ ’ਤੇ ਵੀ ਉਸ ਦੀਆਂ ਆਰੋਪੀ ਮਨੀਸ਼ ਸ਼ਰਮਾ ਨਾਲ ਕਈ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਪਰ ਲੋਕਾਂ ਦਾ ਮੰਨਣਾ ਹੈ ਕਿ ਉਹ ਦਰਵੇਸ਼ ਦੀ ਕਾਮਯਾਬੀ ਤੋਂ ਨਫ਼ਰਤ ਕਰਦਾ ਸੀ।
ਇਸ ਲਈ ਉਸ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਆਗਰਾ ਵਕੀਲ ਦਰਵੇਸ਼ ਯਾਦਵ ਹੱਤਿਆ ਦੇ ਦੋ ਦਿਨ ਪਹਿਲਾਂ ਹੀ ਯੂਪੀ ਬਾਰ ਕੌਂਸਲ ਦੀ ਪਹਿਲੀ ਪ੍ਰਧਾਨ ਚੁਣੀ ਗਈ ਸੀ। ਇਸ ਆਹੁਦੇ ’ਤੇ ਪਹੁੰਚਣ ਵਾਲੀ ਉਹ ਪਹਿਲੀ ਔਰਤ ਸੀ। ਕੋਰਟ ਵਿਚ ਦਰਵੇਸ਼ ਦਾ ਹੀ ਸਵਾਗਤ ਸਮਾਰੋਹ ਚਲ ਰਿਹਾ ਸੀ। ਉਸ ਸਮੇਂ ਮਨੀਸ਼ ਨੇ ਸੱਭ ਤੋਂ ਪਹਿਲਾਂ ਮਨੋਜ ਨੂੰ ਗੋਲੀ ਮਾਰੀ ਪਰ ਮਨੋਜ ਥੱਲੇ ਝੁੱਕ ਕੇ ਬਚ ਗਿਆ। ਫਿਰ ਮਨੀਸ਼ ਨੇ ਲਗਾਤਾਰ 3 ਗੋਲੀਆਂ ਦਰਵੇਸ਼ ਨੂੰ ਮਾਰੀਆਂ। ਇਸ ਪ੍ਰਕਾਰ ਉਸ ਨੇ 5ਵੀਂ ਗੋਲੀ ਅਪਣੇ ਆਪ ਨੂੰ ਮਾਰ ਲਈ।