ਹਰਿਆਣਾ ਦੀ ਗਾਂ ਨੇ ਪੰਜਾਬ ਵਿਚ ਬਣਾਇਆ ਵਿਸ਼ਵ ਰਿਕਾਰਡ, 24 ਘੰਟੇ ਵਿਚ ਦਿੱਤਾ 72 ਕਿਲੋ ਦੁੱਧ 
Published : Feb 6, 2023, 9:37 am IST
Updated : Feb 6, 2023, 9:48 am IST
SHARE ARTICLE
File Photo
File Photo

- ਮਾਲਕ ਨੂੰ ਇਨਾਮ ਵਿਚ ਮਿਲਿਆ ਟਰੈਕਟਰ

ਲੁਧਿਆਣਾ - ਕੁਰੂਕਸ਼ੇਤਰ ਦੇ ਦੋ ਕਿਸਾਨਾਂ ਦੀ ਹੋਲਸਟੀਨ ਫਰੀਜ਼ੀਅਨ ਗਾਂ ਨੇ ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀਬਾੜੀ ਮੇਲੇ ਵਿਚ ਐਤਵਾਰ ਨੂੰ ਰਾਸ਼ਟਰੀ ਰਿਕਾਰਡ ਬਣਾਇਆ। ਇਸ ਗਾਂ ਨੇ 24 ਘੰਟਿਆਂ ਵਿਚ 72 ਕਿਲੋ ਤੋਂ ਵੱਧ ਦੁੱਧ ਦਿੱਤਾ ਹੈ। ਗਾਂ ਇਸ ਨਵੇਂ ਰਿਕਾਰਡ ਨਾਲ ਜੇਤੂ ਰਹੀ। ਇਸ 'ਤੇ ਮਾਲਕ ਨੂੰ ਇਨਾਮ ਵਜੋਂ ਟਰੈਕਟਰ ਮਿਲਿਆ। 

ਹਰਿਆਣਾ ਦੇ ਕੁਰੂਕਸ਼ੇਤਰ ਦੇ ਪੋਰਸ ਮੇਹਲਾ ਅਤੇ ਸਮਰਾਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੱਤ ਸਾਲ ਦੀ ਗਾਂ ਨੇ ਬਾਲਗ ਗਾਂ ਦੇ ਦੁੱਧ ਚੁਆਈ ਮੁਕਾਬਲੇ ਵਿਚ 24 ਘੰਟਿਆਂ ਵਿਚ 72.390 ਕਿਲੋਗ੍ਰਾਮ ਦੁੱਧ ਦਿੱਤਾ, ਜੋ ਭਾਰਤ ਵਿਚ ਹੁਣ ਤੱਕ ਦੇ ਕਿਸੇ ਵੀ ਮੁਕਾਬਲੇ ਵਿਚ ਅਜਿਹੀ ਗਾਂ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਦੁੱਧ ਹੈ। ਪੋਰਸ ਮੇਹਲਾ ਨੇ ਦੱਸਿਆ ਕਿ ਉਨ੍ਹਾਂ ਦੀ ਗਾਂ ਨੇ ਨਵਾਂ ਰਿਕਾਰਡ ਬਣਾਇਆ ਹੈ। 

ਉਨ੍ਹਾਂ ਦੱਸਿਆ ਕਿ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਵਿਚੋਂ ਐਚ.ਐਫ ਗਾਂ ਨੇ ਪਿਛਲੀ ਵਾਰ 24 ਘੰਟਿਆਂ ਵਿਚ 70.400 ਕਿਲੋ ਦੁੱਧ ਦਿੱਤਾ ਸੀ, ਜਿਸ ਨੇ 2018 ਵਿਚ ਪੀ.ਡੀ.ਏ ਮੁਕਾਬਲੇ ਵਿਚ ਭਾਗ ਲਿਆ ਸੀ। ਪੋਰਸ ਮੇਹਲਾ ਨੇ ਕਿਹਾ ਕਿ ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਗਾਂ ਨੇ ਇੰਨੇ ਵੱਕਾਰੀ ਮੁਕਾਬਲੇ ਵਿਚ ਰਾਸ਼ਟਰੀ ਰਿਕਾਰਡ ਬਣਾਇਆ ਹੈ। ਇਹ ਪਹਿਲੀ ਵਾਰ ਸੀ ਜਦੋਂ ਉਹ ਇਸ ਤਰ੍ਹਾਂ ਦੇ ਮੁਕਾਬਲੇ ਵਿਚ ਹਿੱਸਾ ਲੈ ਰਹੀ ਸੀ। ਇਸ ਮੁਕਾਬਲੇ ਵਿਚ ਵੱਖ-ਵੱਖ ਸੂਬਿਆਂ ਦੀਆਂ 30 ਐਚਐਫ ਗਾਵਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਗਾਂ ਪਹਿਲੇ ਸਥਾਨ ’ਤੇ ਰਹੀ। 

 ਇਹ ਵੀ ਪੜ੍ਹੋ - ਸੌਦਾ ਸਾਧ ਦੇ ਨਸ਼ਾ ਛੁਡਾਉਣ ਦੀ ਚੁਣੌਤੀ ਤੇ ਬੋਲੇ ਕੁਲਦੀਪ ਧਾਲੀਵਾਲ, ਕਿਹਾ-ਸਾਨੂੰ ਉਸ ਤੋਂ ਸੇਧ ਲੈਣ ਦੀ ਲੋੜ ਨਹੀਂ 

ਗਾਂ ਦੀ ਜਿੱਤ 'ਤੇ ਉਸ ਨੂੰ ਇਨਾਮ ਵਜੋਂ ਟਰੈਕਟਰ ਮਿਲਿਆ ਹੈ। ਪੋਰਸ ਮੇਹਲਾ ਨੇ ਦੱਸਿਆ ਕਿ ਉਸ ਨੇ ਗੁਰੂਗ੍ਰਾਮ ਤੋਂ ਐਮਬੀਏ ਕੀਤਾ ਹੈ ਅਤੇ ਬਾਅਦ ਵਿਚ ਇੱਕ ਐਮਐਨਸੀ ਕੰਪਨੀ ਵਿਚ ਨੌਕਰੀ ਕਰ ਲਈ, ਪਰ ਚਾਲੀ ਸਾਲ ਪੁਰਾਣੇ ਡੇਅਰੀ ਫਾਰਮਿੰਗ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਲਈ ਕੰਪਨੀ ਛੱਡ ਦਿੱਤੀ ਹੋਲਸਟਾਈਨ ਫ੍ਰੀਜ਼ੀਅਨ ਦੀ ਪਛਾਣ ਹੋਲਸਟਾਈਨ ਫ੍ਰੀਜ਼ੀਅਨ ਗਾਂ ਬਹੁਤ ਵੱਡੇ ਆਕਾਰ ਦੀ ਹੁੰਦੀ ਹੈ। ਇਸ ਦੇ ਸਰੀਰ 'ਤੇ ਕਾਲੇ-ਚਿੱਟੇ ਜਾਂ ਲਾਲ-ਚਿੱਟੇ ਧੱਬੇ ਵਾਲੇ ਨਿਸ਼ਾਨ ਹੁੰਦੇ ਹਨ। ਇਹ ਗਾਂ ਬਹੁਤ ਹੀ ਆਕਰਸ਼ਕ ਦਿਖਾਈ ਦਿੰਦੀ ਹੈ, ਸਰੀਰ ਚਮਕਦਾਰ ਅਤੇ ਅੱਖਾਂ ਸ਼ਰਾਰਤੀ ਹਨ, ਇਸ ਦੇ ਕੰਨ ਦਰਮਿਆਨੇ ਆਕਾਰ ਦੇ ਹਨ। ਪੂਛ ਦਾ ਰੰਗ ਚਿੱਟਾ ਹੁੰਦਾ ਹੈ। 

ਇਸ ਦੇ ਜਬਾੜੇ ਮਜ਼ਬੂਤ ​​ਹੁੰਦੇ ਹਨ। ਜਦੋਂ ਕਿ ਇੱਕ ਸਿਹਤਮੰਦ ਵੱਛੇ ਦਾ ਜਨਮ ਸਮੇਂ ਵਜ਼ਨ 40 ਤੋਂ 45 ਕਿਲੋ ਹੁੰਦਾ ਹੈ। ਜਦੋਂ ਕਿ ਹੋਲਸਟਾਈਨ ਗਾਂ ਦਾ ਭਾਰ ਆਮ ਤੌਰ 'ਤੇ 580 ਕਿਲੋਗ੍ਰਾਮ ਹੁੰਦਾ ਹੈ ਅਤੇ ਇਸ ਦੀ ਲੰਬਾਈ 147 ਸੈਂਟੀਮੀਟਰ ਹੁੰਦੀ ਹੈ। ਹੋਲਸਟਾਈਨ ਫਰੀਜ਼ੀਅਨ ਨਸਲ ਦੀ ਗਾਂ ਜ਼ਿਆਦਾ ਦੁੱਧ ਦੇਣ ਲਈ ਜਾਣੀ ਜਾਂਦੀ ਹੈ ਅਤੇ ਇਸ ਕਾਰਨ ਇਸ ਨੂੰ ਡੇਅਰੀ ਫਾਰਮਿੰਗ ਵਿਚ ਬਹੁਤ ਤਰਜੀਹ ਦਿੱਤੀ ਜਾਂਦੀ ਹੈ। ਇਹ ਗਾਂ ਰੋਜ਼ਾਨਾ 25-25 ਲੀਟਰ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ।

ਇਹ ਵੀ ਪੜ੍ਹੋ - ਛੱਤ-ਬਗ਼ੀਚੀ ਵਿਚ ਉਗਾਈਆਂ ਗਈਆਂ ਸਬਜ਼ੀਆਂ ਖਾਣ ਲਈ ਹਨ ਸੁਰੱਖਿਅਤ 

ਚੰਗੀਆਂ ਸਹੂਲਤਾਂ ਅਤੇ ਹਾਲਤਾਂ ਵਿੱਚ ਇਹ ਗਾਂ ਇੱਕ ਦਿਨ ਵਿਚ 40 ਲੀਟਰ ਦੁੱਧ ਵੀ ਦੇ ਸਕਦੀ ਹੈ। ਇਸ ਦੇ ਦੁੱਧ ਵਿਚ ਚਰਬੀ 3.5 ਪ੍ਰਤੀਸ਼ਤ ਹੁੰਦੀ ਹੈ।  
ਮੇਲੇ ਵਿਚ ਹਾਜ਼ਰ ਮਾਹਿਰਾਂ ਅਨੁਸਾਰ ਹੋਲਸਟੀਨ ਫਰੀਜ਼ੀਅਨ ਗਊ ਨੂੰ ਫਲੀਦਾਰ ਚਾਰੇ ਨਾਲ ਖੁਆਉਣ ਤੋਂ ਪਹਿਲਾਂ ਉਨ੍ਹਾਂ ਵਿਚ ਤੂੜੀ ਜਾਂ ਹੋਰ ਚਾਰਾ ਜ਼ਰੂਰ ਪਾਓ ਤਾਂ ਕਿ ਉਸ ਨੂੰ ਬਦਹਜ਼ਮੀ ਦੀ ਸ਼ਿਕਾਇਤ ਨਾ ਹੋਵੇ। ਊਰਜਾ, ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਗਾਂ ਲਈ ਜ਼ਰੂਰੀ ਤੱਤ ਹਨ। ਮੱਕੀ, ਜਵਾਰ, ਬਾਜਰਾ, ਛੋਲੇ, ਕਣਕ, ਚੌਲ, ਮੱਕੀ ਦਾ ਛਿਲਕਾ, ਮੂੰਗਫਲੀ, ਸਰ੍ਹੋਂ, ਤਿਲ, ਅਲਸੀ ਆਦਿ ਦਿੱਤੇ ਜਾ ਸਕਦੇ ਹਨ। 

Tags: #punjab, punjab

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement