
ਜਥੇਦਾਰ ਕਾਉਂਕੇ ਦੇ ਬੇਟੇ ਹਰੀ ਸਿੰਘ ਨੇ ਪ੍ਰੇਮਜੀਤ ਸਿੰਘ ਹੁੰਦਲ ਰਾਹੀਂ ਦਾਖ਼ਲ ਪਟੀਸ਼ਨ ਵਿਚ ਕਿਹਾ ਕਿ 25 ਦਸੰਬਰ 1992 ਨੂੰ ਉਨ੍ਹਾਂ ਦੇ ਪਿਤਾ ਨੂੰ ਪੁਲਿਸ ਨੇ ਚੁੱਕ ਲਿਆ
Panthak News: ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਹਿਰਾਸਤ ਸਬੰਧੀ ਹਾਈ ਕੋਰਟ ਵਿਚ ਝੂਠੇ ਤੱਥ ਪੇਸ਼ ਕਰਨ ਕਾਰਨ ਇਸ ਦੀ ਜਾਂਚ ਕਰਨ ਅਤੇ ਜਗਰਾਉਂ ਪੁਲਿਸ ਜ਼ਿਲ੍ਹਾ ਦੇ ਤੱਤਕਾਲੀ ਐਸਐਸਪੀ ਸਵਰਣ ਸਿੰਘ, ਜਗਰਾਉਂ ਦੇ ਤੱਤਕਾਲੀ ਐਸਐਚਓ ਗੁਰਮੀਤ ਸਿੰਘ ਤੇ ਸੀਆਈਏ ਇੰਚਾਰਜ ਅਜੀਤ ਸਿੰਘ ਵਿਰੁਧ ਅਪਰਾਧਕ ਟਰਾਇਲ ਚਲਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਜਿਸ ’ਤੇ ਸੁਣਵਾਈ ਕਰਦਿਆਂ ਜਸਟਿਸ ਮਹਾਵੀਰ ਸਿੰਘ ਸਿੰਧੂ ਦੀ ਬੈਂਚ ਨੇ ਪੰਜਾਬ ਸਰਕਾਰ ਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।
ਜਥੇਦਾਰ ਕਾਉਂਕੇ ਦੇ ਬੇਟੇ ਹਰੀ ਸਿੰਘ ਸੇਖੋਂ ਨੇ ਪ੍ਰੇਮਜੀਤ ਸਿੰਘ ਹੁੰਦਲ ਰਾਹੀਂ ਦਾਖ਼ਲ ਪਟੀਸ਼ਨ ਵਿਚ ਕਿਹਾ ਕਿ 25 ਦਸੰਬਰ 1992 ਨੂੰ ਉਨ੍ਹਾਂ ਦੇ ਪਿਤਾ ਨੂੰ ਪੁਲਿਸ ਨੇ ਚੁੱਕ ਲਿਆ ਅਤੇ ਉਨ੍ਹਾਂ ਦੇ ਮਾਤਾ ਜੀ ਗੁਰਨੇਲ ਕੌਰ ਹਿਰਾਸਤ ਵਿਚ ਲਏ ਜਥੇਦਾਰ ਕਾਉਂਕੇ ਨੂੰ ਰੋਟੀ ਪਾਣੀ ਦੇ ਕੇ ਆਉਂਦੇ ਰਹੇ ਪਰ ਜਦੋਂ ਕਈ ਦਿਨਾਂ ਤਕ ਨਹੀਂ ਛਡਿਆ ਤਾਂ ਉਨ੍ਹਾਂ ਹਾਈ ਕੋਰਟ ਵਿਚ ਬੰਦੀ ਪ੍ਰਤੱਖੀਕਰਨ ਪਟੀਸ਼ਨ ਦਾਖ਼ਲ ਕੀਤੀ ਤੇ 1 ਜਨਵਰੀ 1993 ਨੂੰ ਹਾਈ ਕੋਰਟ ਨੇ ਵਾਰੰਟ ਅਫ਼ਸਰ ਲਗਾਇਆ ਤੇ 6 ਤਰੀਕ ਨੂੰ ਵਾਰੰਟ ਅਫ਼ਸਰ ਨੇ ਹਾਈ ਕੋਰਟ ਵਿਚ ਦਿਤੀ ਰਿਪੋਰਟ ਵਿਚ ਕਿਹਾ ਕਿ ਜਗਰਾਉਂ ਥਾਣੇ ਤੇ ਸੀਆਈਏ ਸਚਾਈ ਵਿਚ ਕਾਉਂਕੇ ਨਹੀਂ ਮਿਲੇ ਤੇ ਇਸ ਸਬੰਧ ਵਿਚ ਪੁਲਿਸ ਅਫ਼ਸਰਾਂ ਸਵਰਣ ਸਿੰਘ, ਗੁਰਮੀਤ ਸਿੰਘ ਤੇ ਅਜੀਤ ਸਿੰਘ ਨੇ ਹਾਈਕੋਰਟ ਵਿਚ ਹਲਫ਼ਨਾਮਿਆਂ ਰਾਹੀਂ ਕਿਹਾ ਕਿ 25 ਦਸੰਬਰ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ ਜਦੋਂਕਿ 2 ਜਨਵਰੀ ਨੂੰ ਐਸਐਚਓ ਗੁਰਮੀਤ ਸਿੰਘ ਨੇ ਸਿਧਵਾਂ ਬੇਟ ਥਾਣੇ ਵਿਚ ਐਫ਼ਆਈਆਰ ਦਰਜ ਕਰਵਾਈ ਕਿ ਪੁਲਿਸ ਗੁਰਦੇਵ ਸਿੰਘ ਨੂੰ ਕੰਨੀਆਂ ਪਿੰਡ ਵਿਚ ਹਥਿਆਰ ਦੀ ਭਾਲ ਵਿਚ ਲੈ ਗਈ ਤੇ ਉੱਥੇ ਖਾੜਕੂਆਂ ਨੇ ਪੁਲਿਸ ’ਤੇ ਹਮਲਾ ਕਰ ਦਿਤਾ ਤੇ ਗੁਰਦੇਵ ਸਿੰਘ ਕਾਉਂਕੇ ਫ਼ਰਾਰ ਹੋ ਗਏ। ਹੁਣ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਤਿੰਨੇ ਪੁਲਿਸ ਅਫ਼ਸਰਾਂ ਨੂੰ ਪਤਾ ਸੀ ਕਿ ਕਾਉਂਕੇ ਪੁਲਿਸ ਕੋਲ ਸਨ ਪਰ ਫਿਰ ਵੀ ਹਾਈਕੋਰਟ ਵਿਚ ਝੂਠਾ ਹਲਫ਼ਨਾਮਾ ਦਿਤਾ ਗਿਆ, ਲਿਹਾਜਾ ਕਾਰਵਾਈ ਕੀਤੀ ਜਾਵੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ 2 ਜਨਵਰੀ ਨੂੰ ਐਫ਼ਆਈਆਰ ਹੋਣ ਤੋਂ ਬਾਅਦ ਜਥੇਦਾਰ ਕਾਉਂਕੇ ਨਹੀਂ ਦਿਸੇ ਤੇ ਕਈ ਮੋਹਤਬਰ ਬੰਦਿਆਂ ਨੇ ਉਨ੍ਹਾਂ ਨੂੰ ਥਾਣੇ ਬਾਹਰ ਬੇਹੋਸ਼ੀ ਦੀ ਹਾਲਤ ਵਿਚ ਵੇਖਿਆ ਤੇ ਜਥੇਦਾਰ ਕਾਉਂਕੇ ਨੂੰ ਮਾਰ ਦਿਤਾ ਗਿਆ ਸੀ ਤੇ ਇਸੇ ਕਾਰਨ ਸਿੱਧਵਾਂ ਹੇਟ ਵਿਖੇ ਝੂਠੀ ਐਫ਼ਆਈਆਰ ਦਰਜ ਕੀਤੀ ਗਈ ਤੇ ਦੋ ਜਨਵਰੀ ਨੂੰ ਐਸਐਸਪੀ ਤੇ ਐਸਪੀ ਡੀ ਦੀ ਬਦਲੀ ਕਰ ਦਿਤੀ ਗਈ।
(For more Punjabi news apart from Notice issued on investigation of lying in High Court regarding custody of Jathedar Kaunke, stay tuned to Rozana Spokesman)