
ਮਿਤੀ ਲੰਘਣ ਤੋਂ ਬਾਅਦ ਨਹੀਂ ਸੁਣਿਆ ਜਾਵੇਗਾ ਕੋਈ ਇਤਰਾਜ਼
ਚੰਡੀਗੜ੍ਹ : ਜੇਕਰ ਤੁਸੀਂ ਕੋਈ ਨਵਾਂ ਵਾਹਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਕਿਉਂਕਿ ਸਰਕਾਰ ਵਲੋਂ ਸਟੇਜ-4 ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਨਵੀਂ ਸਮਾਂ-ਸੀਮਾ ਤੈਅ ਕਰ ਦਿਤੀ ਹੈ। ਪੰਜਾਬ ਸਰਕਾਰ ਦੇ ਤਾਜ਼ਾ ਐਲਾਨ ਮੁਤਾਬਕ ਸਟੇਜ-4 ਵਾਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਫ਼ਾਈਲ ਹੁਣ ਸਿਰਫ਼ 25 ਮਾਰਚ ਤਕ ਹੀ ਜਮ੍ਹਾ ਕਰਵਾਈ ਜਾ ਸਕਦੀ ਹੈ।
Photo
ਸਰਕਾਰ ਦੇ ਫ਼ੈਸਲੇ ਮੁਤਾਬਕ 31 ਮਾਰਚ ਤੋਂ ਬਾਅਦ ਭਾਰਤ ਸਟੇਜ-4 ਵਾਹਨਾਂ ਦੀ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਬੰਦ ਕੀਤੀ ਜਾ ਰਹੀ ਹੈ। ਇਸ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਨੇ ਬਾਕਾਇਦਾ ਹਦਾਇਤਾਂ ਵੀ ਜਾਰੀ ਕਰ ਦਿਤੀਆਂ ਹਨ।
Photo
ਇਨ੍ਹਾਂ ਹਦਾਇਤਾਂ ਮੁਤਾਬਕ ਹੁਣ ਪੰਜਾਬ ਅੰਦਰ ਭਾਰਤ ਸਟੇਜ-4 ਵਾਹਨਾਂ ਦੀ ਰਜਿਸਟ੍ਰੇਸ਼ਨ ਪਹਿਲੀ ਅਪ੍ਰੈਲ ਤੋਂ ਬਾਅਦ ਨਹੀਂ ਕੀਤੀ ਜਾਵੇਗੀ। ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਫਾਇਲਾਂ ਹੁਣ 25 ਮਾਰਚ ਤਕ ਹੀ ਜਮ੍ਹਾ ਕਰਵਾਈਆਂ ਜਾ ਸਕਣਗੀਆਂ।
Photo
ਸਰਕਾਰ ਦਾ ਟੀਚਾ ਅਜਿਹੇ ਸਾਰੇ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ 31 ਮਾਰਚ ਤਕ ਮੁਕੰਮਲ ਕਰਨਾ ਹੈ। ਸਰਕਾਰ ਨੇ 21 ਮਾਰਚ ਨੂੰ ਵੀ ਦਫ਼ਤਰ ਆਮ ਵਾਂਗ ਖੁੱਲ੍ਹਾ ਰੱਖਣ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਵੀ ਇਸ ਕੰਮ ਨੂੰ 31 ਮਾਰਚ ਤਕ ਹਰ ਹਾਲ ਪੂਰਾ ਕਰਨਾ ਹੈ।
Photo
ਸੂਤਰਾਂ ਮੁਤਾਬਕ ਮਿਤੀ ਲੰਘਣ ਤੋਂ ਬਾਅਦ ਕਿਸੇ ਵੀ ਵਿਅਕਤੀ, ਫ਼ਰਮ ਦਾ ਕੋਈ ਵੀ ਦਾਅਵਾ ਜਾਂ ਇਤਰਾਜ਼ ਸਵੀਕਾਰ ਨਹੀਂ ਕੀਤੇ ਜਾਣਗੇ।