ਵਾਹਨਾਂ ਦੀ ਇੰਸ਼ੋਰੈਂਸ ਨਹੀਂ ਹੋਵੇਗੀ ਮਹਿੰਗੀ
Published : Mar 31, 2019, 4:18 pm IST
Updated : Mar 31, 2019, 4:18 pm IST
SHARE ARTICLE
Vehicle insure will not cost
Vehicle insure will not cost

ਸਰਕਾਰ ਦਾ ਵੱਡਾ ਐਲਾਨ

ਚੰਡੀਗੜ੍ਹ: ਬੀਮਾ ਰੈਗੂਲੇਟਰੀ ਤੇ ਡਿਵੈਲਪਮੈਂਟ ਅਥਾਰਟੀ ਆਫ਼ ਇੰਡੀਆ (IRDAI) ਨੇ ਐਲਾਨ ਕੀਤਾ ਹੈ ਕਿ ਨਵੇਂ ਵਿੱਤੀ ਸਾਲ ਵਿਚ ਦੁਪਹੀਆ, ਕਾਰਾਂ ਜਾਂ ਵਪਾਰਕ ਵਾਹਨਾਂ ਲਈ ਤੀਜੀ ਧਿਰ ਬੀਮਾ ਪ੍ਰੀਮੀਅਮ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਸਦਾ ਮਤਲਬ ਹੈ ਕਿ ਪਹਿਲੀ ਅਪ੍ਰੈਲ ਤੋਂ ਤੁਹਾਡੀ ਕਾਰ ਦਾ ਪ੍ਰੀਮੀਅਮ ਮੌਜੂਦਾ ਸਾਲ ਦੇ ਮੁਕਾਬਲੇ ਹੋਰ ਘੱਟ ਜਾਵੇਗਾ।

ਅਜਿਹਾ ਇਸ ਲਈ ਹੈ ਕਿਉਂਕਿ ਹਰ ਸਾਲ ਬੀਮਾ ਕੰਪਨੀਆਂ ਕਟੌਤੀ ਕਰਦੀਆਂ ਹਨ। ਦੱਸ ਦੇਈਏ ਕਿ ਪਿਛਲੇ ਇੱਕ ਦਹਾਕੇ ਤੋਂ ਅਪ੍ਰੈਲ ਦੇ ਆਸਪਾਸ ਮੋਟਰ ਥਰਡ ਪਾਰਟੀ ਇੰਸ਼ੋਰੈਂਸ ਦੇ ਪ੍ਰੀਮੀਅਮ ਵਿਚ 10-20 ਫੀਸਦੀ ਕਟੌਤੀ ਕੀਤੀ ਜਾਂਦੀ ਸੀ। ਹਾਲਾਂਕਿ ਪਿਛਲੇ ਸਾਲ ਬਾਈਕ, ਕਾਰ ਤੇ ਟੈਕਸੀ ਦੇ ਪ੍ਰੀਮੀਅਮ ਵਿਚ 10-20 ਫੀਸਦੀ ਕਟੌਤੀ ਕੀਤੀ ਗਈ ਸੀ। ਇਸ ਸਾਲ ਉਮੀਦ ਸੀ ਕਿ ਇੰਸ਼ੋਰੈਂਸ ਰੇਟ ਵਿਚ 20 ਤੋਂ 30 ਫੀਸਦੀ ਦਾ ਵਾਧਾ ਹੋਏਗਾ ਪਰ ਅਜਿਹਾ ਨਹੀਂ ਕੀਤਾ ਗਿਆ।

Insurance Regulatory and Development AuthorityInsurance Regulatory and Development Authority

IRDAI ਨੇ ਕਿਹਾ ਕਿ ਪਹਿਲੀ ਅਪ੍ਰੈਲ 2018 ਨੂੰ ਲਾਗੂ ਕੀਤੀਆਂ ਗਈਆਂ ਪ੍ਰੀਮੀਅਮ ਦੀਆਂ ਦਰਾਂ ਹੀ ਇਸ ਵਿੱਤੀ ਵਰ੍ਹੇ ਵਿਚ ਲਾਗੂ ਹੋਣਗੀਆਂ। ਮਤਲਬ, ਲੋਕ ਪਹਿਲਾਂ ਜਿੰਨਾ ਚਾਰਜ ਦੇ ਰਹੇ ਹਨ, ਅਗਲੇ ਨੋਟਿਸ ਤਕ ਓਨਾ ਚਾਰਜ ਦੇਣਾ ਹੋਏਗਾ। 75 ਸੀਸੀ ਤੋਂ ਘੱਟ ਇੰਜਣ ਵਾਲੇ ਦੋ ਪਹੀਆ ਵਾਹਨਾਂ ਦੀਆਂ ਦਰਾਂ ਪਹਿਲਾਂ ਵਾਂਗ 427 ਰੁਪਏ ਹੀ ਹੋਣਗੀਆਂ। ਇਸ ਤੋਂ ਇਲਾਵਾ 75 ਤੋਂ 150 ਸੀਸੀ ਤਕ ਦੇ ਇੰਜਣ ਵਾਲੇ ਦੁਪਹੀਆ ਵਾਹਨਾਂ ਨੂੰ 720 ਰੁਪਏ ਪ੍ਰੀਮੀਅਮ ਪਏਗਾ।

ਹਾਈਪਾਵਰ ਬਾਈਕ ਦੀਆਂ ਦਰਾਂ ਪਹਿਲਾਂ ਵਾਂਗ 985 ਰੁਪਏ ਹੀ ਰਹਿਣਗੀਆਂ। ਛੋਟੀ ਕਾਰ ਵਾਲਿਆਂ ਨੂੰ 1,850 ਰੁਪਏ ਦਾ ਪ੍ਰੀਮੀਅਮ ਦੇਣਾ ਪਏਗਾ ਤੇ ਐਸਯੂਵੀ ਦਾ ਚਾਰਜ 7,890 ਰੁਪਏ ਹੋਏਗਾ। ਆਟੋ ਰਿਕਸ਼ਾ ਤੇ ਈ ਰਿਕਸ਼ਾ ਦਾ ਰੇਟ ਕ੍ਰਮਵਾਰ 2,595 ਤੇ 1,685 ਰੁਪਏ ਹੋਏਗਾ। ਛੋਟੀਆਂ ਟੈਕਸੀਆਂ ਲਈ 5.437 ਰੁਪਏ ਤੇ ਵੱਡੀਆਂ ਵਪਾਰਕ ਕਾਰਾਂ ਲਈ 7,147 ਰੁਪਏ ਸਾਲਾਨਾ ਦੇਣੇ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement