ਕੱਲ੍ਹ ਸ਼ਾਮ ਤੋਂ ਲਾਪਤਾ 6 ਸਾਲਾ ਬੱਚੀ ਦੀ ਲਾਸ਼ ਹੱਲੋਮਾਜਰਾ ਜੰਗਲੀ ਏਰੀਏ ’ਚੋਂ ਮਿਲੀ
Published : Mar 6, 2021, 4:34 pm IST
Updated : Mar 6, 2021, 4:34 pm IST
SHARE ARTICLE
Chandigarh
Chandigarh

ਚੰਡੀਗੜ੍ਹ ਦੇ ਹੱਲੋਮਾਜਰਾ ਮਾਜਰਾ ਜੰਗਲੀ ਏਰੀਏ ਵਿਚ ਇਕ 6 ਸਾਲਾ ਬੱਚੀ ਦੀ ਅੱਧ-ਨੰਗੀ ਲਾਸ਼...

ਚੰਡੀਗੜ੍ਹ: ਚੰਡੀਗੜ੍ਹ ਦੇ ਹੱਲੋਮਾਜਰਾ ਮਾਜਰਾ ਜੰਗਲੀ ਏਰੀਏ ਵਿਚ ਇਕ 6 ਸਾਲਾ ਬੱਚੀ ਦੀ ਅੱਧ-ਨੰਗੀ ਲਾਸ਼ ਬਰਾਮਦ ਹੋਈ ਹੈ। ਬੱਚੀ ਸ਼ੁਕਰਵਾਰ ਸ਼ਾਮ ਤੋਂ ਹੀ ਘਰੋਂ ਲਾਪਤਾ ਸੀ, ਜਿਸਨੂੰ ਪਰਵਾਰ ਅਤੇ ਸੰਬੰਧਤ ਥਾਣਾ ਪੁਲਿਸ ਨੇ ਮਿਲਕੇ ਪੂਰੀ ਰਾਤ ਲੱਭਿਆ ਪਰ ਨਹੀਂ ਮਿਲੀ। ਸਵੇਰੇ ਜੰਗਲ ਏਰੀਏ ਵਿਚੋਂ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਲੋਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਕਿਸੇ ਨੇ ਗਲਤ ਕੰਮ ਕਰਨ ਤੋਂ ਬਾਅਦ ਲੜਕੀ ਦਾ ਕਤਲ ਕਰ ਦਿੱਤਾ ਹੋਵੇਗਾ।

Rape Case Graphic

ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਮੌਕੇ ’ਤੇ ਪੁਲਿਸ ਫੋਰਸ ਅਤੇ ਸਥਾਨਕ ਲੋਕਾਂ ਦੀ ਭੀੜ ਲੱਗੀ ਹੋਈ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਰਕਾਰੀ ਸਕੂਲ ਵਿਚ ਨਰਸਰੀ ਵਿਚ ਪੜ੍ਹਦੀ ਸੀ। ਪਿਤਾ ਨੇ ਦੱਸਿਆ ਕਿ ਅਸੀਂ ਇੱਥੇ ਲਗਪਗ 30 ਤੋਂ ਰਹਿ ਰਹੇ ਹਾਂ ਅਤੇ ਮੇਰੇ ਕੋਲ 3 ਬੱਚੇ ਹਨ। ਬੱਚੀ ਰੋਜ਼ਾਨਾ ਸਵੇਰੇ 11 ਵਜੇ ਅਤੇ ਸ਼ਾਮ 5 ਵਜੇ ਦੋ ਵਾਰ ਟਿਊਸ਼ਨ ਕਲਾਸ ਆਪਣੇ ਘਰਦੇ ਨੇੜੇ ਹੀ ਜਾਂਦੀ ਸੀ।

Rape CaseGirl

ਸ਼ੁਕਰਵਾਰ ਸਵੇਰ ਦੀ ਕਲਾਸ ਤੋਂ ਬਾਅਦ ਸ਼ਾਮ 5 ਵਜੇ ਵਾਲੀ ਟਿਊਸ਼ਨ ਕਲਾਸ ਵਿਚ ਬੱਚੀ ਦੇ ਨਾ ਪਹੁੰਚਣ ਦੀ ਪਰਵਾਰ ਨੂੰ ਖਬਰ ਮਿਲੀ। ਇਸਤੋਂ ਬਾਅਦ ਨੇੜੇ ਭਾਲ ਕਰਨ ਤੋਂ ਬਾਅਦ ਬੱਚੀ ਦਾ ਪਤਾ ਨਹੀਂ ਲੱਗਿਆ ਤਾਂ ਸ਼ਾਮ 7.30 ਵਜੇ ਪਿਤਾ ਨੇ ਸੰਬੰਧਤ ਸੈਕਟਰ 31 ਥਾਣਾ ਪੁਲਿਸ ਨੂੰ ਬੱਚੀ ਦੇ ਲਾਪਤਾ ਹੋਣ ਦੀ ਖਬਰ ਦਿੱਤੀ। ਖਬਰ ਤੋਂ ਬਾਅਦ ਤੁਰੰਤ ਐਕਸ਼ਨ ਵਿਚ ਆਈ ਪੁਲਿਸ ਨੇ ਪਰਵਾਰ ਨਾਲ ਮਿਲਕੇ ਸਾਰੇ ਏਰੀਏ ਵਿਚ ਭਾਲ ਕੀਤੀ ਪਰ ਬੱਚੀ ਨਹੀਂ ਮਿਲੀ।

Rape Case Rape Case

ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕੇ ਦੇਰ ਰਾਤ ਤੱਕ ਪੁਲਿਸ ਟੀਮ ਉਨ੍ਹਾਂ ਦੇ ਨਾਲ ਬੱਚੀ ਨੂੰ ਏਰੀਏ ਵਿਚ ਭਾਲ ਰਹੀ ਸੀ। ਪਰਵਾਰਕ ਮੈਂਬਰ ਸਵੇਰੇ ਸਮਸ਼ਾਨ ਘਾਟ ਦੇ ਪਿਛਲੇ ਪਾਸੇ ਜੰਗਲੀ ਏਰੀਏ ਵਿਚ ਪੁਲਿਸ ਦੇ ਨਾਲ ਭਾਲ ਕਰਨ ਗਏ। ਜਿੱਥੇ ਬੱਚੀ ਮ੍ਰਿਤਕ ਮਿਲੀ, ਇਸਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement