
ਫਾਇਰ ਬ੍ਰਿਗੇਡ ਮੀਡੀਆ ਵਲੋਂ ਪ੍ਰਸ਼ਾਸਨ ਨੂੰ ਫੋਨ ਕਰਕੇ ਨੰਗਲ ਤੋਂ ਪਹੁੰਚੀ...
ਅਨੰਦਪੁਰ ਸਾਹਿਬ: ਗਰਮੀਆਂ ਦਾ ਮੌਸਮ ਅਜੇ ਸ਼ੁਰੂ ਨਹੀਂ ਹੋਇਆ ਹੈ ਕਿ ਜੰਗਲਾਂ ਵਿਚ ਅੱਗ ਲੱਗਨੀ ਸ਼ੁਰੂ ਹੋ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਇਕ ਪਿੰਡ ਕੋਟਲਾ ਜਿਥੇ ਕੋਟਲਾ ਪਾਵਰ ਹਾਊਸ ਵੀ ਹੈ। ਉਥੇ ਅੱਜ ਸਵੇਰੇ 10:00 ਵਜੇ ਜੰਗਲਾਂ ਵਿਚ ਅਚਾਨਕ ਅੱਗ ਲੱਗ ਗਈ, ਹਾਲਾਂਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Kotla
ਬੜੀ ਹੀ ਦੁਖਦ ਗੱਲ ਹੈ ਕਿ ਕਿਥੇ ਅੱਗ ਲੱਗਣ ਕਾਰਨ ਕੀਮਤੀ ਰੁੱਖ ਅੱਗ ਦੀ ਭੇਂਟ ਚੜੇ ਉੱਠ ਹੀ ਜੰਗਲ ਵਿਚ ਪੰਛੀਆਂ ਅਤੇ ਜੰਗਲੀ ਜਾਨਵਰ ਵੀ ਕੀਨੇ ਹੀ ਤਰਸਯੋਗ ਸਥਿਤੀ ਵਿਚ ਅੱਗ ਦੀ ਭੇਂਟ ਚੜੇ ਹੋਣਗੇ। ਇਥੇ ਇਹ ਵੀ ਦੱਸਣਯੋਗ ਬਣਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਨੰਗਲ ਜਾਂ ਰੂਪਨਗਰ ਤੋਂ ਬੁਲਾਉਣਾ ਪੈਂਦਾ ਆਈ ਜਿਸ ਕਾਰਨ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਕਾਫੀ ਨੁਕਸਾਨ ਹੋ ਜਾਂਦਾ ਹੈ।
Terrible forest fire in Kotla
ਇਸ ਜੰਗਲ ਦੇ ਨਾਲ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੋਟਲਾ ਪਾਵਰ ਹਾਊਸ ਵੀ ਹੈ, ਅਤੇ ਪਾਸ ਵੀ ਕੋਈ ਫਾਇਰ ਬ੍ਰਿਗੇਡ ਨਹੀਂ ਹੈ, ਜੇਕਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਹੋਰ ਨੁਕਸਾਨ ਕਰ ਸਕਦੀ ਸੀ।